ਪੰਜਾਬ ''ਚ ਵੱਡਾ ਹਾਦਸਾ: ਨਹਿਰ ''ਚ ਰੁੜ੍ਹੀ ਫੌਜੀ ਦੀ ਕਾਰ, ਪਤੀ-ਪਤਨੀ ਦੋਵੇਂ ਲਾਪਤਾ (ਵੀਡੀਓ)
Sunday, Jul 27, 2025 - 03:53 PM (IST)

ਫਰੀਦਕੋਟ- ਫਰੀਦਕੋਟ ਦੇ ਉਸ ਵੇਲੇ ਹੜਕੰਪ ਮਚ ਗਿਆ ਜਦੋਂ ਇੱਕ ਅਲਟੋ ਕਾਰ ਸਰਹਿੰਦ ਨਹਿਰ 'ਚ ਰੁੜ੍ਹ ਗਈ। ਕਾਰ 'ਚ ਸਵਾਰ ਛੁੱਟੀ 'ਤੇ ਆਇਆ ਫੌਜੀ ਅਤੇ ਉਸ ਦੀ ਪਤਨੀ ਇਸ ਹਾਦਸੇ 'ਚ ਲਾਪਤਾ ਹੋ ਗਏ ਹਨ। ਹਾਦਸੇ ਦੀ ਸੂਚਨਾ ਮਿਲਦਿਆਂ ਹੀ ਐਨ.ਡੀ.ਆਰ.ਐਫ. ਦੀ ਟੀਮ ਮੌਕੇ 'ਤੇ ਪਹੁੰਚ ਕੇ ਲਾਪਤਾ ਹੋਏ ਪਤੀ-ਪਤਨੀ ਦੀ ਭਾਲ 'ਚ ਜੁਟ ਗਈ ਹੈ।
ਇਹ ਵੀ ਪੜ੍ਹੋ- ਪੰਜਾਬ 'ਚ 27,28,29 ਤੇ 30 ਨੂੰ ਬਦਲ ਰਿਹਾ ਮੌਸਮ, ਪੜ੍ਹੋ Weather Update
ਮਿਲੀ ਜਾਣਕਾਰੀ ਮੁਤਾਬਕ, ਫੌਜੀ ਛੁੱਟੀ 'ਤੇ ਘਰ ਆਇਆ ਹੋਇਆ ਸੀ ਅਤੇ ਪਤਨੀ ਨਾਲ ਕਿਸੇ ਰਿਸ਼ਤੇਦਾਰ ਕੋਲ ਗਿਆ ਸੀ ਪਰ ਘਰ ਵਾਪਸ ਮੁੜਦਿਆਂ ਰਸਤੇ 'ਚ ਇਹ ਦੁਖਦਾਈ ਹਾਦਸਾ ਵਾਪਰ ਗਿਆ। ਹਾਲੇ ਤੱਕ ਇਹ ਸਪਸ਼ਟ ਨਹੀਂ ਹੋ ਸਕਿਆ ਕਿ ਕਾਰ ਕਿਵੇਂ ਅਤੇ ਕਿਹੜੇ ਹਾਲਾਤਾਂ 'ਚ ਨਹਿਰ 'ਚ ਡਿੱਗੀ। ਪੁਲਸ ਵੱਲੋਂ ਜਾਂਚ ਜਾਰੀ ਹੈ। ਇਸ ਹਾਦਸੇ ਨੇ ਸਥਾਨਕ ਲੋਕਾਂ ਵਿਚ ਚਿੰਤਾ ਦੀ ਲਹਿਰ ਦੌੜਾ ਦਿੱਤੀ ਹੈ ਅਤੇ ਲੋਕ ਵੱਡੀ ਗਿਣਤੀ 'ਚ ਮੌਕੇ 'ਤੇ ਇਕੱਠੇ ਹੋ ਗਏ।
ਇਹ ਵੀ ਪੜ੍ਹੋ- ਪੰਜਾਬ ਵਿਚ ਹੁਣ ਰਾਸ਼ਨ ਡਿਪੂਆਂ ਤੋਂ ਨਹੀਂ ਮਿਲੇਗੀ ਕਣਕ !
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8