ਟਾਂਡਾ ਦੇ ਨੌਜਵਾਨ ਦੀ ਇਟਲੀ 'ਚ ਹਾਦਸੇ ਦੌਰਾਨ ਮੌਤ

Monday, Feb 04, 2019 - 04:25 PM (IST)

ਟਾਂਡਾ ਦੇ ਨੌਜਵਾਨ ਦੀ ਇਟਲੀ 'ਚ ਹਾਦਸੇ ਦੌਰਾਨ ਮੌਤ

ਟਾਂਡਾ ਉੜਮੁੜ (ਵਰਿੰਦਰ ਪੰਡਿਤ, ਮੋਮੀ)— ਟਾਂਡਾ ਨਜ਼ਦੀਕੀ ਪਿੰਡ ਜਹੂਰਾ ਦੇ ਰਹਿਣ ਵਾਲੇ ਦਿਲਬਾਗ ਸਿੰਘ ਦੀ ਇਟਲੀ ਸ਼ਹਿਰ 'ਚ ਸੜਕ ਹਾਦਸੇ ਦੌਰਾਨ ਮੌਤ ਹੋ ਗਈ। ਇਟਲੀ 'ਚ ਵਾਪਰੇ ਇਸ ਹਾਦਸੇ ਬਾਰੇ ਦਿਲਬਾਗ ਦੇ ਪਰਿਵਾਰ ਨੂੰ ਬੀਤੀ ਦੇਰ ਸ਼ਾਮ ਪਤਾ ਲੱਗਾ। ਦਿਲਬਾਗ ਦੇ ਪਿਤਾ ਅਜੀਤ ਸਿੰਘ ਨੇ ਦੱਸਿਆ ਕਿ ਦਿਲਬਾਗ ਸਿੰਘ ਇਟਲੀ ਦੇ ਸ਼ਹਿਰ ਬਰੇਸ਼ੀਆ ਦੇ ਗੋਤਾਨਿਗੋ ਇਲਾਕੇ 'ਚ ਪਰਿਵਾਰ ਸਮੇਤ ਰਹਿੰਦਾ ਸੀ।

PunjabKesari

ਉਨ੍ਹਾਂ ਨੇ ਦੱਸਿਆ ਕਿ ਬੀਤੇ ਦਿਨ ਦਿਲਬਾਗ ਛੁੱਟੀ ਹੋਣ ਕਾਰਨ ਜਦੋਂ ਆਪਣੀ ਕਾਰ 'ਤੇ ਨਜ਼ਦੀਕੀ ਗਾਮਰਾ 'ਚ ਰਹਿੰਦੇ ਆਪਣੇ ਛੋਟੇ ਭਰਾ ਦਿਲਰਾਜ ਸਿੰਘ ਨੂੰ ਮਿਲਣ ਜਾ ਰਿਹਾ ਸੀ ਤਾਂ ਉਸ ਨੂੰ ਹਾਰਟ ਅਟੈਕ ਆਉਣ ਕਾਰਨ ਉਸ ਦੀ ਗੱਡੀ ਬੇਕਾਬੂ ਹੋ ਕੇ ਹਾਦਸਾਗ੍ਰਸਤ ਹੋ ਗਈ। ਇਸੇ ਦੌਰਾਨ ਉਸ ਦੀ ਮੌਤ ਹੋ ਗਈ। ਉਨ੍ਹਾਂ ਨੂੰ ਇਸ ਅਣਹੋਣੀ ਦੀ ਜਾਣਕਾਰੀ ਉਨ੍ਹਾਂ ਦੇ ਇਟਲੀ ਹੀ ਰਹਿੰਦੇ ਦੂਜੇ ਪੁੱਤਰ ਦਿਲਰਾਜ ਸਿੰਘ ਨੇ ਦਿੱਤੀ। ਇਸ ਖਬਰ ਨੂੰ ਸੁਣ ਪਰਿਵਾਰ 'ਚ ਮਾਤਮ ਛਾ ਗਿਆ।


author

shivani attri

Content Editor

Related News