ਪੁਰਤਗਾਲ ''ਚ ਪੰਜਾਬੀ ਨੌਜਵਾਨ ਦੀ ਮੌਤ, ਪਰਿਵਾਰ ਦਾ ਰੋ-ਰੋ ਬੁਰਾ ਹਾਲ
Wednesday, Feb 11, 2026 - 06:56 PM (IST)
ਤਰਨਤਾਰਨ (ਜ.ਬ.)- ਪੰਜਾਬ ਦੇ ਇੱਕ ਹੋਰ ਨੌਜਵਾਨ ਦੀ ਵਿਦੇਸ਼ੀ ਧਰਤੀ 'ਤੇ ਮੌਤ ਹੋਣ ਦੀ ਬੇਹੱਦ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਰੋਜ਼ੀ-ਰੋਟੀ ਦੀ ਭਾਲ ਅਤੇ ਪਰਿਵਾਰ ਦੀ ਆਰਥਿਕ ਹਾਲਤ ਸੁਧਾਰਨ ਦੇ ਸੁਪਨੇ ਲੈ ਕੇ ਪੁਤਰਗਾਲ ਗਏ ਪਿੰਡ ਠਰੂ ਦੇ 18 ਸਾਲਾ ਨੌਜਵਾਨ ਦਿਲਰਾਜ ਸਿੰਘ ਦੀ ਅਚਾਨਕ ਮੌਤ ਹੋ ਜਾਣ ਕਾਰਨ ਤਰਨਤਾਰਨ ਇਲਾਕੇ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ।
ਇਹ ਵੀ ਪੜ੍ਹੋ- ਪੰਜਾਬ 'ਚ 16 ਫਰਵਰੀ ਨੂੰ ਮੌਸਮ ਬਦਲਣ ਦੇ ਸੰਕੇਤ, ਵਿਭਾਗ ਨੇ ਦਿੱਤੀ ਵੱਡੀ ਅਪਡੇਟ
ਮ੍ਰਿਤਕ ਦੇ ਪਿਤਾ, ਜੋ ਕਿ ਪੁਲਸ ਮੁਲਾਜ਼ਮ ਹਨ, ਨੇ ਭਰੇ ਮਨ ਨਾਲ ਦੱਸਿਆ ਕਿ ਉਨ੍ਹਾਂ ਨੇ ਆਪਣੇ ਪੁੱਤਰ ਨੂੰ ਚੰਗੇ ਭਵਿੱਖ ਲਈ 20 ਲੱਖ ਰੁਪਏ ਵਿੱਚ ਪੰਜ ਕਿੱਲੇ ਜ਼ਮੀਨ ਗਹਿਣੇ ਰੱਖ ਕੇ ਵਿਦੇਸ਼ ਭੇਜਿਆ ਸੀ। ਉਨ੍ਹਾਂ ਦੱਸਿਆ ਕਿ ਪੰਜਾਬ ਵਿੱਚ ਰੁਜ਼ਗਾਰ ਦੀ ਘਾਟ ਅਤੇ ਨੌਜਵਾਨਾਂ ਦੇ ਮਾੜੀ ਸੰਗਤ ਜਾਂ ਨਸ਼ਿਆਂ ਵੱਲ ਵਧ ਰਹੇ ਰੁਝਾਨ ਦੇ ਡਰ ਕਾਰਨ ਉਨ੍ਹਾਂ ਨੇ ਆਪਣੇ ਪੁੱਤਰ ਨੂੰ ਪਲੱਸ ਟੂ ਦੀ ਪੜ੍ਹਾਈ ਅਤੇ ਪ੍ਰੈਕਟੀਕਲ ਖ਼ਤਮ ਕਰਦਿਆਂ ਹੀ ਮਹਿਜ਼ 18 ਸਾਲ ਦੀ ਉਮਰ ਵਿੱਚ ਪੁਰਤਗਾਲ ਭੇਜ ਦਿੱਤਾ ਸੀ।
ਇਹ ਵੀ ਪੜ੍ਹੋ- ਪੰਜਾਬ ਦੀਆਂ 2 ਚੌਂਕੀਆਂ ਨੂੰ ਲੱਗੇ ਤਾਲੇ, 40 ਪਿੰਡਾਂ ਦੀ ਸੁਰੱਖਿਆ 'ਤੇ ਵੱਡਾ ਸਵਾਲ
ਪਿਤਾ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤ ਦਿਲਰਾਜ ਸਿੰਘ ਪੁਰਤਗਾਲ ਵਿੱਚ ਰਹਿ ਕੇ ਆਪਣੇ ਪੇਪਰਾਂ (ਵੀਜ਼ਾ ਪ੍ਰਕਿਰਿਆ) ਦੀ ਉਡੀਕ ਕਰ ਰਿਹਾ ਸੀ ਤਾਂ ਜੋ ਉਸ ਨੂੰ ਦੋ ਸਾਲ ਦਾ ਵੀਜ਼ਾ ਮਿਲ ਸਕੇ। ਪਿਤਾ ਨੇ ਦੱਸਿਆ ਕਿ ਉੱਥੇ ਪੰਜਾਬੀ ਨੌਜਵਾਨ ਬੜੇ ਔਖੇ ਹਾਲਾਤਾਂ ਵਿੱਚ ਰਹਿ ਰਹੇ ਹਨ ਅਤੇ ਉਨ੍ਹਾਂ ਦਾ ਪੁੱਤਰ ਵੀ ਇੱਕ ਕਮਰੇ ਵਿੱਚ ਦਿਨ ਕੱਟ ਰਿਹਾ ਸੀ। ਬੀਤੇ ਸ਼ਨੀਵਾਰ ਰਾਤ ਨੂੰ ਪਰਿਵਾਰ ਨੂੰ ਸੂਚਨਾ ਮਿਲੀ ਕਿ ਉਨ੍ਹਾਂ ਦੇ ਪੁੱਤਰ ਦੀ ਮੌਤ ਹੋ ਗਈ ਹੈ, ਜਿਸ ਤੋਂ ਬਾਅਦ ਪਰਿਵਾਰ 'ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ। ਦੱਸਿਆ ਗਿਆ ਹੈ ਕਿ ਬਚਪਨ ਵਿੱਚ ਉਸ ਦੇ ਦਿਲ ਵਿੱਚ ਛੇਕ ਸੀ, ਪਰ ਉਹ ਹਾਲਾਤਾਂ ਨਾਲ ਲੜ ਕੇ ਵਿਦੇਸ਼ ਗਿਆ ਸੀ।
ਇਹ ਵੀ ਪੜ੍ਹੋ- ਕੁੜੀ ਨੂੰ ਗੋਲੀ ਮਾਰਨ ਵਾਲੇ ਪ੍ਰਿੰਸ ਲਈ ਅਗਲੇ 12 ਘੰਟੇ ਬੇਹੱਦ ਨਾਜ਼ੁਕ, ਲੜ ਰਿਹੈ ਜ਼ਿੰਦਗੀ ਤੇ ਮੌਤ ਦੀ ਲੜਾਈ
ਸਰਕਾਰ ਨੂੰ ਮ੍ਰਿਤਕ ਦੇਹ ਲਿਆਉਣ ਦੀ ਅਪੀਲ
ਪੀੜਤ ਪਰਿਵਾਰ ਨੇ ਕੇਂਦਰ ਸਰਕਾਰ, ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਹਲਕਾ ਵਿਧਾਇਕ ਨੂੰ ਅਪੀਲ ਕੀਤੀ ਹੈ ਕਿ ਉਨ੍ਹਾਂ ਦੇ ਪੁੱਤਰ ਦੀ ਮ੍ਰਿਤਕ ਦੇਹ ਨੂੰ ਜਲਦ ਤੋਂ ਜਲਦ ਪੰਜਾਬ ਲਿਆਂਦਾ ਜਾਵੇ। ਉਨ੍ਹਾਂ ਕਿਹਾ ਕਿ ਇੱਕ ਪਿਤਾ ਲਈ ਆਪਣੇ ਪੁੱਤਰ ਦੀ ਲਾਸ਼ ਦੀ ਉਡੀਕ ਕਰਨਾ ਸਭ ਤੋਂ ਵੱਡਾ ਦਰਦ ਹੈ ਅਤੇ ਸਰਕਾਰ ਨੂੰ ਇਸ ਮੁਸ਼ਕਲ ਘੜੀ ਵਿੱਚ ਉਨ੍ਹਾਂ ਦੀ ਮਦਦ ਕਰਨੀ ਚਾਹੀਦੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
