ਪੰਜਾਬ ''ਚ 9-10 ਤਾਰੀਖ਼ ਲਈ ਵੱਡੀ ਚਿਤਾਵਨੀ ਜਾਰੀ! ਪੜ੍ਹੋ ਪੂਰੀ ਖ਼ਬਰ

Monday, Apr 07, 2025 - 11:35 AM (IST)

ਪੰਜਾਬ ''ਚ 9-10 ਤਾਰੀਖ਼ ਲਈ ਵੱਡੀ ਚਿਤਾਵਨੀ ਜਾਰੀ! ਪੜ੍ਹੋ ਪੂਰੀ ਖ਼ਬਰ

ਜਲਾਲਾਬਾਦ (ਬੰਟੀ) : ਪੰਜਾਬ 'ਚ ਜਿੱਥੇ ਗਰਮੀ ਨੇ ਪੂਰੀ ਤਰ੍ਹਾਂ ਜ਼ੋਰ ਫੜ੍ਹ ਲਿਆ ਹੈ, ਉੱਥੇ ਹੀ ਮੌਸਮ ਮੌਸਮ ਵਿਭਾਗ ਵੱਲੋਂ 9 ਤੇ 10 ਅਪ੍ਰੈਲ ਨੂੰ ਹਨੇਰੀ-ਝੱਖੜ ਆਦਿ ਦਾ ਅਲਰਟ ਜਾਰੀ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ਪੰਜਾਬ 'ਚ ਮੰਗਲਵਾਰ ਨੂੰ ਸਰਕਾਰੀ ਛੁੱਟੀ ਦਾ ਐਲਾਨ, ਸਕੂਲ-ਕਾਲਜ ਤੇ ਦਫ਼ਤਰ ਰਹਿਣਗੇ ਬੰਦ

ਇਸ ਦੇ ਮੱਦੇਨਜ਼ਰ ਕਿਸਾਨਾਂ ਨੂੰ ਚਿਤਾਵਨੀ ਜਾਰੀ ਕਰਦਿਆਂ ਇਨ੍ਹਾਂ ਦਿਨਾਂ ਦੌਰਾਨ ਖੇਤਾਂ ’ਚ ਲੱਗੇ ਟਰਾਂਸਫਾਰਮਾਂ ਦੇ ਸਵਿੱਚ ਆਫ ਰੱਖਣ ਲਈ ਕਿਹਾ ਹੈ ਤਾਂ ਜੋ ਕੋਈ ਅਣਸੁਖਾਵੀਂ ਘਟਨਾ ਨਾ ਵਾਪਰ ਸਕੇ। ਇਸ ਦੌਰਾਨ ਵੱਧ ਤੋਂ ਵੱਧ ਕਿਸਾਨ ਭਰਾਵਾਂ ਨੂੰ ਖੇਤਾਂ ’ਚ ਰਹਿਣ ਦੀ ਕੋਸ਼ਿਸ਼ ਕਰਨ ਚਾਹੀਦੀ ਹੈ।

ਇਹ ਵੀ ਪੜ੍ਹੋ : ਅਕਾਲੀ ਦਲ ਵਰਕਿੰਗ ਕਮੇਟੀ ਦੀ ਮੀਟਿੰਗ 8 ਅਪ੍ਰੈਲ ਨੂੰ, ਚੁਣੇ ਜਾਣਗੇ ਨਵੇਂ ਪ੍ਰਧਾਨ ਤੇ ਅਹੁਦੇਦਾਰ

ਦਰਅਸਲ ਹੁਣ ਕਣਕ ਦੀ ਫ਼ਸਲ ਜੋਬਨ ’ਤੇ ਖੜ੍ਹੀ ਹੈ ,ਜੋ ਕਿਸਾਨਾਂ ਨੇ ਆਪਣੇ ਧੀਆਂ-ਪੁੱਤਰਾਂ ਤਰ੍ਹਾਂ ਪਾਲੀ ਹੁੰਦੀ ਹੈ। ਇਸ ਲਈ ਉਕਤ ਚਿਤਾਵਨੀ ਨੂੰ ਪਹਿਲ ਦੇ ਆਧਾਰ 'ਤੇ ਸਮਝਦੇ ਹੋਏ ਕਿਸਾਨ ਪੂਰੀ ਤਰ੍ਹਾਂ ਅਲਰਟ ਰਹਿਣ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- 
https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

 


author

Babita

Content Editor

Related News