ਜਲੰਧਰ ਤੋਂ ਵੱਡੀ ਖ਼ਬਰ: ਨੈਸ਼ਨਲ ਹਾਈਵੇਅ ਨੇੜੇ ਸਥਿਤ ਕਾਰ ਬਾਜ਼ਾਰ ''ਚ ਲਗਜ਼ਰੀ ਗੱਡੀਆਂ ਨੂੰ ਲੱਗੀ ਭਿਆਨਕ ਅੱਗ

Friday, Jan 12, 2024 - 06:36 PM (IST)

ਜਲੰਧਰ ਤੋਂ ਵੱਡੀ ਖ਼ਬਰ: ਨੈਸ਼ਨਲ ਹਾਈਵੇਅ ਨੇੜੇ ਸਥਿਤ ਕਾਰ ਬਾਜ਼ਾਰ ''ਚ ਲਗਜ਼ਰੀ ਗੱਡੀਆਂ ਨੂੰ ਲੱਗੀ ਭਿਆਨਕ ਅੱਗ

ਜਲੰਧਰ (ਵਰੁਣ)- ਜਲੰਧਰ-ਅੰਮ੍ਰਿਤਸਰ ਨੈਸ਼ਨਲ ਹਾਈਵੇਅ ਦੇ ਨਾਲ ਲੱਗਦੀ ਜਨਤਾ ਕਲੋਨੀ ਵਿੱਚ ਕਰਨ ਕਾਰ ਬਾਜ਼ਾਰ ਦੇ ਅੰਦਰ ਖੜ੍ਹੀਆਂ ਮਹਿੰਗੀਆਂ ਕਾਰਾਂ ਨੂੰ ਸ਼ੁੱਕਰਵਾਰ ਸਵੇਰੇ ਅਚਾਨਕ ਅੱਗ ਲੱਗ ਗਈ। ਅੱਗ ਲੱਗਣ ਕਾਰਨ 1 ਬੀ. ਐੱਮ. ਡਬਲਿਊ., 3 ਓ. ਡੀ. ਅਤੇ ਇਕ ਇੰਡੀਕਾ ਕਾਰ ਸੜ ਕੇ ਸੁਆਹ ਹੋ ਗਈ। ਲੋਕਾਂ ਨੇ ਕਿਸੇ ਤਰ੍ਹਾਂ ਪਲਾਟ ਦੇ ਅੰਦਰ ਖੜ੍ਹੀਆਂ ਕਾਰਾਂ ਨੂੰ ਇਕ ਪਾਸੇ ਕਰ ਦਿੱਤਾ।

PunjabKesari

ਜੇਕਰ ਸਮੇਂ ਸਿਰ ਅੱਗ 'ਤੇ ਕਾਬੂ ਨਾ ਪਾਇਆ ਜਾਂਦਾ ਤਾਂ ਮੌਕੇ 'ਤੇ ਮੌਜੂਦ ਹੋਰ ਕਾਰਾਂ ਵੀ ਅੱਗ ਦੀ ਲਪੇਟ 'ਚ ਆ ਜਾਣੀਆਂ ਸਨ।  ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ ਪਰ ਮਹਿੰਗੀਆਂ ਕਾਰਾਂ ਨੂੰ ਅੱਗ ਲੱਗਣ ਕਾਰਨ ਕਰੋੜਾਂ ਰੁਪਏ ਦਾ ਨੁਕਸਾਨ ਹੋ ਗਿਆ ਹੈ। 

PunjabKesariਅੱਗ ਕਿਵੇਂ ਲੱਗੀ, ਜਾਂਚ ਜਾਰੀ ਹੈ
ਫਿਲਹਾਲ ਅੱਗ ਕਿਵੇਂ ਲੱਗੀ ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਤੁਹਾਨੂੰ ਦੱਸ ਦੇਈਏ ਕਿ ਜਲੰਧਰ ਨੈਸ਼ਨਲ ਹਾਈਵੇਅ 'ਤੇ 5 ਦੇ ਕਰੀਬ ਕਾਰ ਬਾਜ਼ਾਰ ਹਨ। ਜਿਨ੍ਹਾਂ ਕੋਲ ਹਰ ਰੋਜ਼ 100 ਦੇ ਕਰੀਬ ਕਾਰਾਂ ਖੜ੍ਹੀਆਂ ਹੁੰਦੀਆਂ ਹਨ। ਮਿਲੀ ਜਾਣਕਾਰੀ ਮੁਤਾਬਕ ਕਾਰ ਬਾਜ਼ਾਰ 'ਚ ਸਵੇਰੇ 7 ਵਜੇ ਇਕ ਔਡੀ ਕਾਰ ਨੂੰ ਅੱਗ ਲੱਗੀ। ਕੁਝ ਦੇਰ ਵਿਚ ਹੀ ਨੇੜੇ ਖੜ੍ਹੀਆਂ ਹੋਰ ਲਗਜ਼ਰੀ ਕਾਰਾਂ ਵੀ ਅੱਗ ਦੀ ਲਪੇਟ ਵਿਚ ਆ ਗਈਆਂ ਹਾਲਾਂਕਿ ਮੌਕੇ 'ਤੇ ਪਹੁੰਚੀ ਫਾਇਰ ਬ੍ਰਿਗੇਡ ਦੀ ਟੀਮ ਨੇ ਕੁਝ ਸਮੇਂ ਬਾਅਦ ਅੱਗ 'ਤੇ ਕਾਬੂ ਪਾਇਆ, ਜਿਸ ਕਾਰਨ 20 ਗੱਡੀਆਂ ਦਾ ਬਚਾਅ ਹੋ ਗਿਆ।
 

ਆਡੀ ਕਾਰ ਨੂੰ ਸਭ ਤੋਂ ਪਹਿਲਾਂ ਅੱਗ ਲੱਗੀ, ਜਿਸ ਬਾਰੇ ਸਥਾਨਕ ਲੋਕਾਂ ਨੇ ਕਾਰ ਮਾਰਕੀਟ ਮਾਲਕ ਅਤੇ ਫਾਇਰ ਵਿਭਾਗ ਨੂੰ ਸੂਚਿਤ ਕੀਤਾ। ਕੁਝ ਹੀ ਦੇਰ ਵਿੱਚ ਦੋ ਹੋਰ ਆਡੀ ਕਾਰਾਂ, ਇਕ ਬੀ. ਐੱਮ. ਡਬਲਿਊ. ਅਤੇ ਇਕ ਇੰਡੀਕਾ ਕਾਰ ਵਿੱਚ ਅੱਗ ਲੱਗ ਗਈ। ਜੇਕਰ ਫਾਇਰ ਵਿਭਾਗ ਨੇ ਸਮੇਂ ਸਿਰ ਪਹੁੰਚ ਕੇ ਅੱਗ 'ਤੇ ਕਾਬੂ ਨਾ ਪਾਇਆ ਹੁੰਦਾ ਤਾਂ 20 ਗੱਡੀਆਂ ਵੀ ਅੱਗ ਦੀ ਲਪੇਟ 'ਚ ਆ ਸਕਦੀਆਂ ਸਨ। ਦੱਸਿਆ ਜਾ ਰਿਹਾ ਹੈ ਕਿ ਅੱਗ ਦੀ ਲਪੇਟ 'ਚ ਆਉਣ ਨਾਲ ਵਾਹਨਾਂ ਦਾ ਕਰੀਬ 50 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ।

ਇਹ ਵੀ ਪੜ੍ਹੋ : ਪੰਜਾਬ 'ਚ ਦਿਲ-ਦਹਿਲਾ ਦੇਣ ਵਾਲੀ ਘਟਨਾ, ਤੇਜ਼ਧਾਰ ਹਥਿਆਰ ਨਾਲ ਗਾਂ ਦੀਆਂ ਵੱਢ 'ਤੀਆਂ ਲੱਤਾਂ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

 


 


author

shivani attri

Content Editor

Related News