ਪੰਜਾਬ ''ਚ ਨਵੇਂ ਬਿਜਲੀ ਮੀਟਰ ਅਪਲਾਈ ਕਰਨ ਵਾਲਿਆਂ ਲਈ ਵੱਡੀ ਖ਼ਬਰ

Saturday, Dec 14, 2024 - 11:13 AM (IST)

ਲੁਧਿਆਣਾ (ਖੁਰਾਣਾ) : ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਵੱਲੋਂ ਅਣ-ਅਧਿਕਾਰਤ ਕਾਲੋਨੀਆਂ ’ਚ ਬਿਜਲੀ ਦੇ ਨਵੇਂ ਮੀਟਰ ਲਗਵਾਉਣ ਸਬੰਧੀ ਜਾਰੀ ਕੀਤੇ ਗਏ ਨੋਟੀਫਿਕੇਸ਼ਨ ਤੋਂ ਬਾਅਦ ਹੁਣ ਬਿਨਾਂ ਐੱਨ. ਓ. ਸੀ. ਬਿਜਲੀ ਦਾ ਮੀਟਰ ਅਪਲਾਈ ਕਰਨ ਵਾਲੇ ਬਿਨੈਕਾਰਾਂ ਦਾ ਪਾਵਰਕਾਮ ਦੇ ਦਫ਼ਤਰਾਂ ’ਚ ਤਾਂਤਾ ਲੱਗਣ ਲੱਗਾ ਹੈ। ਵਿਭਾਗੀ ਸੂਤਰਾਂ ਮੁਤਾਬਕ ਲੁਧਿਆਣਾ ਸ਼ਹਿਰ ਨਾਲ ਸਬੰਧਿਤ ਪਾਵਰਕਾਮ ਦੀਆਂ 9 ਵੱਖ-ਵੱਖ ਡਵੀਜ਼ਨਾਂ ’ਚ ਰੋਜ਼ਾਨਾ ਕਰੀਬ 500 ਤੋਂ ਵੱਧ ਲੋਕਾਂ ਵੱਲੋਂ ਨਵੇਂ ਮੀਟਰ ਅਪਲਾਈ ਕੀਤੇ ਜਾ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਠੰਡ ਦੇ ਮੌਸਮ ਦੇ ਬਾਵਜੂਦ ਸਵੇਰ ਤੋਂ ਬਿਜਲੀ ਵਿਭਾਗ ਨਾਲ ਸਬੰਧਿਤ ਅਪਲਾਈ ਕਾਊਂਟਰ ’ਤੇ ਲੋਕਾਂ ਦੀ ਭਾਰੀ ਭੀੜ ਜਮ੍ਹਾਂ ਹੋਣੀ ਸ਼ੁਰੂ ਹੋ ਜਾਂਦੀ ਹੈ ਤਾਂ ਜੋ ਸਵੇਰੇ 10 ਵਜੇ ਦਫ਼ਤਰ ਖੁੱਲ੍ਹਦੇ ਹੀ ਸਭ ਤੋਂ ਪਹਿਲਾਂ ਉਨ੍ਹਾਂ ਦੀ ਫਾਈਲ ਜਮ੍ਹਾਂ ਹੋ ਜਾਵੇ।

ਇਹ ਵੀ ਪੜ੍ਹੋ : ਪੰਜਾਬ ਦੇ ਹਜ਼ਾਰਾਂ ਘਰਾਂ ਲਈ ਖੜ੍ਹੀ ਹੋਈ ਵੱਡੀ ਮੁਸੀਬਤ! ਜਾਰੀ ਹੋ ਗਏ ਸਖ਼ਤ ਹੁਕਮ

ਇਸ ਦੌਰਾਨ ਜੋ ਅਹਿਮ ਗੱਲ ਉੱਭਰ ਕੇ ਸਾਹਮਣੇ ਆਈ ਹੈ, ਉਹ ਇਹ ਹੈ ਕਿ ਇਸ ਤੋਂ ਪਹਿਲਾਂ ਬਿਨੈਕਰਤਾਵਾਂ ਨੂੰ ਬਿਜਲੀ ਦਾ ਨਵਾਂ ਮੀਟਰ ਅਪਲਾਈ ਕਰਦੇ ਸਮੇਂ ਸੁਵਿਧਾ ਕੇਂਦਰ ’ਚ ਜਮ੍ਹਾਂ ਕਰਵਾਏ ਜਾਣ ਵਾਲੇ ਦਸਤਾਵੇਜ਼ਾਂ ਦੇ ਨਾਲ ਸਿਰਫ ਆਧਾਰ ਕਾਰਡ ਦੀ ਕਾਪੀ ਅਤੇ ਪਾਸਪੋਰਟ ਸਾਈਜ਼ ਫੋਟੋ ਹੀ ਲਗਾਉਣੀ ਪੈਂਦੀ ਸੀ ਪਰ ਹੁਣ ਮਕਾਨ ਦੀ ਰਜਿਸਟਰੀ, ਟੈਸਟ ਰਿਪੋਰਟ ਦੇ ਨਾਲ ਹੋਰ ਕਈ ਔਖੀਆਂ ਫਾਰਮੈਲਟੀਆਂ ਪੂਰੀਆਂ ਕਰਨੀਆਂ ਪੈ ਰਹੀਆਂ ਹਨ, ਕਿਉਂਕਿ ਵਿਭਾਗ ਵੱਲੋਂ ਜਾਰੀ ਕੀਤੇ ਗਏ ਨੋਟੀਫਿਕੇਸ਼ਨ ’ਚ ਕਈ ਤਰ੍ਹਾਂ ਦੇ ਨਵੇਂ ਨਿਯਮ ਅਤੇ ਸ਼ਰਤਾਂ ਤੈਅ ਕੀਤੀਆਂ ਗਈਆਂ ਹਨ।

ਇਹ ਵੀ ਪੜ੍ਹੋ : ਪੰਜਾਬ ਦੀਆਂ ਹੋਣਗੀਆਂ ਪੌਂ-ਬਾਰਾਂ! ਖ਼ਬਰ ਪੜ੍ਹ ਹਰ ਪੰਜਾਬੀ ਨੂੰ ਚੜ੍ਹੇਗੀ ਖ਼ੁਸ਼ੀ
ਕਰਨਾ ਪੈ ਸਕਦੈ 6 ਮਹੀਨੇ ਤੱਕ ਦਾ ਲੰਬਾ ਇੰਤਜ਼ਾਰ 
ਵਿਭਾਗੀ ਸੂਤਰਾਂ ਦੀ ਮੰਨੀਏ ਤਾਂ ਜਿਸ ਤੇਜ਼ੀ ਨਾਲ ਖ਼ਪਤਕਾਰਾਂ ਵੱਲੋਂ ਬਿਜਲੀ ਦੇ ਨਵੇਂ ਮੀਟਰ ਅਪਲਾਈ ਕੀਤੇ ਜਾ ਰਹੇ ਹਨ। ਅਜਿਹੇ ’ਚ ਬਿਨੈਕਰਤਾਵਾਂ ਨੂੰ ਆਪਣੇ ਘਰਾਂ ’ਚ ਬਿਜਲੀ ਦਾ ਨਵਾਂ ਮੀਟਰ ਲਗਵਾਉਣ ਲਈ 6 ਮਹੀਨੇ ਦਾ ਲੰਬਾ ਇੰਤਜ਼ਾਰ ਕਰਨਾ ਪੈ ਸਕਦਾ ਹੈ, ਜੋ ਕਿ ਜਾਰੀ ਹੋਣ ਵਾਲੀ ਨਵੀਂ ਪਾਲਿਸੀ ’ਤੇ ਨਿਰਭਰ ਕਰਦਾ ਹੈ।
ਕੀ ਕਹਿੰਦੇ ਹਨ ਡਿਪਟੀ ਚੀਫ ਇੰਜੀਨੀਅਰ
ਮਾਮਲੇ ਸਬੰਧੀ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਵੈਸਟ ਸਰਕਲ ਦੇ ਡਿਪਟੀ ਚੀਫ ਇੰਜੀਨੀਅਰ ਕੁਲਵਿੰਦਰ ਸਿੰਘ ਨੇ ਦਾਅਵਾ ਕੀਤਾ ਹੈ ਕਿ ਵਿਭਾਗ ਵੱਲੋਂ ਜਾਰੀ ਕੀਤੀ ਗਈ ਪਾਲਿਸੀ ਮੁਤਾਬਕ ਬਿਨੈਕਾਰਤਾਵਾਂ ਦੇ ਘਰਾਂ ’ਚ ਬਿਜਲੀ ਦੇ ਮੀਟਰ ਲਗਾਏ ਜਾਣਗੇ। ਉਨ੍ਹਾਂ ਦਾਅਵਾ ਕੀਤਾ ਕਿ ਪਾਵਰਕਾਮ ਦੇ ਅਧਿਕਾਰੀਆਂ ਅਤੇ ਮੁਲਾਜ਼ਮ ਦੀਆਂ ਟੀਮਾਂ ਵੱਲੋਂ ਨਿਰਧਾਰਿਤ ਸਮੇਂ ’ਚ ਕੰਮ ਨਜਿੱਠਿਆ ਜਾਵੇਗਾ। ਉਨ੍ਹਾਂ ਮੰਨਿਆ ਕਿ ਪਾਵਰਕਾਮ ’ਚ ਸਟਾਫ ਦੀ ਕਮੀ ਹੈ, ਬਾਵਜੂਦ ਇਸ ਦੇ ਟੀਮ ਵੱਲੋਂ ਪੂਰੀ ਮੁਸਤੈਦੀ ਨਾਲ ਮੋਰਚਾ ਸੰਭਾਲਿਆ ਜਾਵੇਗਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


 


Babita

Content Editor

Related News