ਪੰਜਾਬ ਦੇ ਨੈਸ਼ਨਲ ਹਾਈਵੇਅ ''ਤੇ ਵੱਡਾ ਖ਼ਤਰਾ! ਇੱਧਰ ਆਉਣ ਵਾਲੇ ਹੋ ਜਾਣ ਸਾਵਧਾਨ
Wednesday, Dec 11, 2024 - 09:49 AM (IST)
ਲੁਧਿਆਣਾ (ਮੁਕੇਸ਼) : ਸਾਹਨੇਵਾਲ ਤੋਂ ਜਲੰਧਰ ਬਾਈਪਾਸ ਵਾਲੇ ਪਾਸੇ ਜਾਣ ਵਾਲੇ ਨੈਸ਼ਨਲ ਹਾਈਵੇ ’ਤੇ ਟੁੱਟੀਆਂ ਹੋਈਆਂ ਲੋਹੇ ਦੀਆਂ ਜਾਲੀਆਂ ਤੇ ਨਾਜਾਇਜ਼ ਕੱਟ ਵਾਹਨ ਚਾਲਕਾਂ ਲਈ ਜਿੱਥੇ ਖ਼ਤਰਾ ਬਣੇ ਹੋਏ ਹਨ, ਉੱਥੇ ਸ਼ਾਰਟ ਕੱਟ ਰਸਤਾ ਅਪਣਾ ਕੇ ਦੋਪਹੀਆ ਵਾਹਨ ਚਾਲਕ ਤੇ ਸਾਈਕਲ ਸਵਾਰ ਆਦਿ ਮੌਤ ਨੂੰ ਸੱਦਾ ਦੇ ਰਹੇ ਹਨ। ਸੀਨੀਅਰ ਟਰਾਂਸਪੋਰਟਰ ਸੁਰਿੰਦਰ ਸਿੰਘ ਅਲਵਰ, ਗੁਰਪ੍ਰੀਤ ਸਿੰਘ ਸੰਨੀ, ਰਾਜੇਸ਼ ਸਿੰਗਲਾ ਮੰਗਾ, ਅਜੇ ਅਗਰਵਾਲ, ਮਨੀਸ਼ ਜਾਂਗੜਾ, ਗੁਰਸੇਵਕ ਸਿੰਘ, ਦਵਿੰਦਰ ਸਿੰਘ, ਸਨਅਤਕਾਰਾਂ ਸਾਜਨ ਗੁਪਤਾ, ਵਿਕਰਮ ਜਿੰਦਲ, ਨਰਿੰਦਰ ਆਨੰਦ, ਰਮਨ ਸਿੰਗਲਾ, ਆਸ਼ੀਸ਼ ਗੁਪਤਾ, ਰਿਸ਼ੀ ਢੀਂਗਰਾ, ਆਸ਼ੂ ਛਾਬੜਾ ਹੁਰਾਂ ਕਿਹਾ ਕਿ ਸਾਹਨੇਵਾਲ ਤੋਂ ਜਲੰਧਰ ਬਾਈਪਾਸ ਪਾਸੇ ਜਾਣ ਵਾਲੇ ਨੈਸ਼ਨਲ ਹਾਈਵੇ ’ਤੇ ਕਈ ਥਾਈਂ ਲੋਹੇ ਦੀਆਂ ਗਰਿੱਲਾਂ ਗਾਇਬ ਹਨ, ਇਸੇ ਤਰ੍ਹਾਂ ਲੋਕਾਂ ਵੱਲੋਂ ਬਣਾਏ ਗਏ ਨਾਜਾਇਜ਼ ਕੱਟਾਂ ਕਾਰਨ ਪਤਾ ਨਹੀਂ ਕਦੋਂ ਹਾਈਵੇ ’ਤੇ ਸਰਵਿਸ ਰੋਡ ’ਤੇ ਚੱਲਣ ਵਾਲੇ ਵਾਹਨ ਹਾਦਸੇ ਦਾ ਸ਼ਿਕਾਰ ਹੋ ਜਾਣ, ਰੱਬ ਹੀ ਰਾਖਾ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਅਸਲਾ ਲਾਇਸੈਂਸ ਧਾਰਕਾਂ ਲਈ ਜ਼ਰੂਰੀ ਖ਼ਬਰ, ਜਾਰੀ ਹੋਏ ਹੁਕਮ
ਅਕਸਰ ਦੇਖਣ ’ਚ ਆਉਂਦਾ ਹੈ ਕਿ ਦੋਪਹੀਆ ਵਾਹਨ ਚਾਲਕ, ਸਾਈਕਲ ਸਵਾਰ ਜਾਂ ਫਿਰ ਪੈਦਲ ਤੁਰਨ ਵਾਲੇ ਰਾਹਗੀਰ ਆਦਿ ਮੰਜ਼ਿਲ ’ਤੇ ਛੇਤੀ ਪੁੱਜਣ ਦੇ ਚੱਕਰ ’ਚ ਹਾਈਵੇ ’ਤੇ ਸ਼ਾਰਟ ਰਸਤਾ ਅਪਣਾਉਂਦੇ ਹਨ, ਜੋ ਕਿ ਮੌਤ ਨੂੰ ਸੱਦਾ ਦੇਣ ਵਾਲੀ ਗੱਲ ਹੈ। ਨੈਸ਼ਨਲ ਹਾਈਵੇ ’ਤੇ ਵਾਹਨ ਤੇਜ਼ ਰਫ਼ਤਾਰ ਨਾਲ ਲੰਘਦੇ ਹਨ, ਇਹੋ ਜਿਹੇ ’ਚ ਕਈ ਵਾਰ ਹਾਦਸੇ ਵਾਪਰ ਵੀ ਚੁੱਕੇ ਹਨ ਪਰ ਲੋਕ ਫਿਰ ਨਹੀਂ ਸੁਧਰ ਰਹੇ, ਜੋ ਕਿ ਗਲਤ ਹੈ। ਇਸੇ ਤਰ੍ਹਾਂ ਨਾਜਾਇਜ਼ ਕੱਟਾਂ ਕਾਰਨ ਬੇਸਹਾਰਾ ਪਸ਼ੂ ਹਾਈਵੇ ’ਤੇ ਪਹੁੰਚ ਜਾਂਦੇ ਹਨ ਅਤੇ ਹਾਦਸੇ ਦਾ ਸ਼ਿਕਾਰ ਹੋ ਜਾਂਦੇ ਹਨ।
ਇਹ ਵੀ ਪੜ੍ਹੋ : ਪੰਜਾਬ 'ਚ ਸ਼ਾਮ 5 ਤੋਂ ਸਵੇਰੇ 7 ਵਜੇ ਤੱਕ ਲੱਗੀ ਸਖ਼ਤ ਪਾਬੰਦੀ! ਜਾਣੋ ਕਦੋਂ ਤੱਕ ਰਹੇਗੀ ਲਾਗੂ
ਰਾਹਗੀਰਾਂ ਤੇ ਪਸ਼ੂਆਂ ਆਦਿ ਨੂੰ ਹਾਈਵੇ ’ਤੇ ਆਉਣ ਤੋਂ ਰੋਕਣ ਲਈ ਕੰਪਨੀ ਵੱਲੋਂ ਹਾਈਵੇ ਰੋਡ ਵਿਚਾਲੇ ਅਤੇ ਸਾਈਡਾਂ 'ਤੇ ਲੋਹੇ ਦੀਆਂ ਜਾਲੀਆਂ ਲਗਾਈਆਂ ਗਈਆਂ ਹਨ। ਕਈ ਥਾਵਾਂ ’ਤੇ ਗਰਿੱਲਾਂ ਚੋਰੀ ਹੋ ਗਈਆਂ ਹਨ ਜਾਂ ਟੁੱਟਣ ਮਗਰੋਂ ਕਿਧਰੇ ਰੱਖੀਆਂ ਹੋਈਆਂ ਹਨ, ਜੋ ਜਾਂਚ ਦਾ ਵਿਸ਼ਾ ਹੈ। ਦੂਜੇ ਪਾਸੇ ਧੁੰਦ ਦਾ ਮੌਸਮ ਸ਼ੁਰੂ ਹੋ ਗਿਆ ਹੈ, ਅਜਿਹੇ ’ਚ ਟੁੱਟੀਆਂ ਲੋਹੇ ਦੀਆਂ ਜਾਲੀਆਂ ਤੇ ਨਾਜਾਇਜ਼ ਕੱਟ ਹਾਈਵੇ ’ਤੇ ਸਰਵਿਸ ਰੋਡ ਤੋਂ ਗੁਜ਼ਰਨ ਵਾਲੇ ਵਾਹਨ ਚਾਲਕਾਂ ਲਈ ਖ਼ਤਰਾ ਬਣੇ ਹੋਏ ਹਨ। ਨੈਸ਼ਨਲ ਅਥਾਰਟੀ ਦੇ ਅਫ਼ਸਰਾਂ ਨੂੰ ਇਸ ਪਾਸੇ ਧਿਆਨ ਦੇਣਾ ਚਾਹੀਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8