ਜਲੰਧਰ ਤੋਂ ਵੱਡੀ ਖ਼ਬਰ: ਬੱਸ ਸਟੈਂਡ ਨੇੜੇ ਚੱਲੀਆਂ ਤਾਬੜਤੋੜ ਗੋਲ਼ੀਆਂ, ਫ਼ੈਲੀ ਦਹਿਸ਼ਤ
Sunday, Dec 15, 2024 - 07:22 PM (IST)
ਜਲੰਧਰ (ਵੈੱਬ ਡੈਸਕ, ਸੋਨੂੰ)- ਜਲੰਧਰ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ। ਦਰਅਸਲ ਇਥੋਂ ਦੇ ਬੱਸ ਸਟੈਂਡ ਨੇੜੇ ਪਾਸ਼ ਏਰੀਆ ਮੋਤਾ ਸਿੰਘ ਨਗਰ 'ਚ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਇਥੇ ਗੋਲ਼ੀਆਂ ਚਲਾ ਦਿੱਤੀਆਂ ਗਈਆਂ। ਇਸ ਦੌਰਾਨ ਗੋਲ਼ੀਬਾਰੀ ਦੀ ਘਟਨਾ ਵਿਚ ਦੋ ਵਿਅਕਤੀ ਜ਼ਖ਼ਮੀ ਹੋਏ ਹਨ। ਜਿਨ੍ਹਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।
ਇਹ ਵੀ ਪੜ੍ਹੋ- ਵੱਡੀ ਖ਼ਬਰ: 'ਆਪ' ਆਗੂ ਦੀ ਸ਼ੱਕੀ ਹਾਲਾਤ 'ਚ ਮੌਤ, ਘਰ 'ਚੋਂ ਇਸ ਹਾਲ 'ਚ ਮਿਲੀ ਲਾਸ਼
ਜ਼ਖ਼ਮੀਆਂ ਦੀ ਪਛਾਣ ਹਨੀ ਚਾਹਲ ਅਤੇ ਕਰਨਵੀਰ ਸਿੰਘ ਦੇ ਰੂਪ ਵਿਚ ਹੋਈ ਹੈ। ਗੋਲ਼ੀਆਂ ਨਗਰ ਨਿਗਮ ਚੋਣਾਂ ਦੌਰਾਨ ਰੰਜਿਸ਼ ਨੂੰ ਲੈ ਕੇ ਚੱਲਣ ਦੀ ਚਰਚਾ ਹੈ। ਗੋਲ਼ੀਆਂ ਜਿਸ ਸ਼ਖ਼ਸ ਵੱਲੋਂ ਚਲਾਈਆਂ ਗਈਆਂ ਹਨ, ਉਸ ਦਾ ਨਾਂ ਗੁਰਵਿੰਦਰ ਸਿੰਘ ਬਾਬਾ ਦੱਸਿਆ ਜਾ ਰਿਹਾ ਹੈ। ਫਿਲਹਾਲ ਮੌਕੇ ਉਤੇ ਪੁਲਸ ਨੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ- Alert! ਕਿਤੇ ਤੁਹਾਨੂੰ ਵੀ ਤਾਂ ਨਹੀਂ ਆਉਂਦੇ ਇਨ੍ਹਾਂ ਨੰਬਰਾਂ ਤੋਂ ਫੋਨ, ਸਿਰਫ਼ 3 ਸੈਕਿੰਡ 'ਚ ਹੋ ਸਕਦੈ...
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8