ਲਗਜ਼ਰੀ ਕਾਰ ''ਤੇ ਸਵਾਰ ਹੋ ਕੇ ਲੁੱਟ-ਖੋਹ ਕਰਨ ਵਾਲੀ ਔਰਤ ਸਣੇ 2 ਕਾਬੂ

Tuesday, Dec 10, 2024 - 06:25 AM (IST)

ਅੰਮ੍ਰਿਤਸਰ (ਜਸ਼ਨ) : ਥਾਣਾ ਸੁਲਤਾਨਵਿੰਡ ਪੁਲਸ ਨੇ ਲਗਜ਼ਰੀ ਕਾਰ 'ਚ ਸਵਾਰ ਹੋ ਕੇ ਲੋਕਾਂ ਨਾਲ ਲੁੱਟ-ਖੋਹ ਕਰਨ ਵਾਲੇ ਮਾਮਲੇ ਦਾ ਪਰਦਾਫਾਸ਼ ਕੀਤਾ ਹੈ। ਪੁਲਸ ਨੇ ਇਸ ਸਬੰਧੀ ਇਕ ਔਰਤ ਮੁਲਜ਼ਮ ਸਮੇਤ ਕੁੱਲ 2 ਜਣਿਆਂ ਨੂੰ ਕਾਬੂ ਕੀਤਾ ਹੈ। ਪੁਲਸ ਨੇ ਵਾਰਦਾਤ ਮੌਕੇ ਵਰਤੀ ਜਾਣ ਵਾਲੀ ਲਗਜ਼ਰੀ ਕਾਰ ਵੀ ਬਰਾਮਦ ਕਰ ਲਈ ਹੈ। 

ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ 22 ਸਾਲਾ ਗੁਰਦੇਵ ਸਿੰਘ ਉਰਫ਼ ਗੁਰੀ ਵਾਸੀ ਰਾਜਾਸਾਂਸੀ ਜ਼ਿਲ੍ਹਾ ਅੰਮ੍ਰਿਤਸਰ ਅਤੇ 28 ਸਾਲਾ ਤਮੰਨਾ ਪਤਨੀ ਸੁਨੀਲ ਸ਼ਰਮਾ ਵਾਸੀ ਸੰਧੂ ਕਾਲੋਨੀ ਬਟਾਲਾ ਰੋਡ ਅੰਮ੍ਰਿਤਸਰ ਵਜੋਂ ਹੋਈ ਹੈ। ਇਹ ਮਾਮਲਾ ਮੰਗਾ ਸਿੰਘ ਵਾਸੀ ਫ਼ਿਰੋਜ਼ਪੁਰ ਦੇ ਬਿਆਨਾਂ 'ਤੇ ਦਰਜ ਕੀਤਾ ਗਿਆ ਸੀ। ਉਸ ਨੇ ਪੁਲਸ ਨੂੰ ਦੱਸਿਆ ਸੀ ਕਿ ਉਹ ਸੁਰੱਖਿਆ ਗਾਰਡ ਹੈ ਅਤੇ 2 ਦਸੰਬਰ ਨੂੰ ਆਪਣੀ ਡਿਊਟੀ ਖ਼ਤਮ ਕਰਕੇ ਐਕਟਿਵਾ ’ਤੇ ਸਵਾਰ ਹੋ ਕੇ ਭੂਸ਼ਨਪੁਰਾ ਸਥਿਤ ਆਪਣੇ ਘਰ ਵੱਲ ਜਾ ਰਿਹਾ ਸੀ। ਜਦੋਂ ਉਹ ਤਾਰਾਂ ਵਾਲਾ ਪੁਲ ਨੇੜੇ ਪਹੁੰਚਿਆ ਤਾਂ ਅੱਗੇ ਤੋਂ ਗਲਤ ਸਾਈਡ ਤੋਂ ਆ ਰਹੀ ਇਕ ਕਾਰ ਨੇ ਉਸ ਨੂੰ ਰੋਕ ਲਿਆ। ਕਾਰ 'ਚੋਂ ਇਕ ਔਰਤ ਸਮੇਤ ਕੁੱਲ 4 ਵਿਅਕਤੀ ਉਤਰੇ‌ ਅਤੇ ਉਨ੍ਹਾਂ ਨੇ ਡਰਾ-ਧਮਕਾ ਕੇ ਮੇਰੇ ਕੋਲੋਂ ਪਰਸ, ਮੋਬਾਈਲ ਫੋਨ ਅਤੇ ਐਕਟਿਵਾ ਖੋਹ ਲਈ।

ਇਹ ਵੀ ਪੜ੍ਹੋ : ਆਂਧਰਾ ਪ੍ਰਦੇਸ਼ ਦੇ ਡਿਪਟੀ CM ਪਵਨ ਕਲਿਆਣ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ, ਪੁਲਸ ਨੇ ਸ਼ੁਰੂ ਕੀਤੀ ਜਾਂਚ

ਪੁਲਸ ਨੇ ਮਾਮਲੇ ਦਾ ਹਰ ਪਹਿਲੂ ਤੋਂ ਅਧਿਐਨ ਕੀਤਾ ਅਤੇ ਆਪਣੀ ਤਫਤੀਸ਼ ਦੌਰਾਨ 8 ਦਸੰਬਰ ਨੂੰ ਮੁਲਜ਼ਮ ਗੁਰਦੇਵ ਸਿੰਘ ਉਰਫ਼ ਗੁਰੀ ਨੂੰ ਡਾਇਮੰਡ ਅਸਟੇਟ ਫਲੈਟਾਂ ਤੋਂ ਗ੍ਰਿਫ਼ਤਾਰ ਕਰ ਲਿਆ ਅਤੇ ਵਾਰਦਾਤ ਦੌਰਾਨ ਵਰਤੀ ਗਈ ਲਗਜ਼ਰੀ ਕਾਰ ਵੀ ਬਰਾਮਦ ਕਰ ਲਈ। ਫਿਰ ਉਸ ਤੋਂ ਪੁੱਛਗਿੱਛ ਦੌਰਾਨ 9 ਦਸੰਬਰ ਨੂੰ ਮਹਿਲਾ ਮੁਲਜ਼ਮ ਤਮੰਨਾ ਪਤਨੀ ਸੁਨੀਲ ਸ਼ਰਮਾ ਵਾਸੀ ਸੰਧੂ ਕਾਲੋਨੀ ਬਟਾਲਾ ਰੋਡ ਨੂੰ ਵੀ ਕਾਬੂ ਕਰ ਲਿਆ ਗਿਆ। ਪੁਲਸ ਨੇ ਕਿਹਾ ਕਿ ਪੁੱਛਗਿੱਛ ਤੋਂ ਬਾਅਦ ਮੁਲਜ਼ਮਾਂ ਦੇ ਦੋਵੇਂ ਸਾਥੀਆਂ ਨੂੰ ਵੀ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


Sandeep Kumar

Content Editor

Related News