ਪੰਜਾਬ 'ਚ LPG ਗੈਸ ਸਿਲੰਡਰ ਵਰਤਣ ਵਾਲਿਆਂ ਲਈ ਵੱਡੀ ਖ਼ਬਰ, ਨਾ ਕੀਤਾ ਇਹ ਕੰਮ ਤਾਂ...
Wednesday, Dec 18, 2024 - 10:25 AM (IST)
ਲੁਧਿਆਣਾ (ਖੁਰਾਣਾ) : ਕੇਂਦਰੀ ਕੁਦਰਤੀ ਗੈਸ ਮੰਤਰਾਲਾ ਅਤੇ ਦੇਸ਼ ਦੀਆਂ 3 ਪ੍ਰਮੁੱਖ ਗੈਸ ਕੰਪਨੀਆਂ ਵੱਲੋਂ ਫਰਜ਼ੀ ਗੈਸ ਕੁਨੈਕਸ਼ਨ ਧਾਰਕਾਂ ਖ਼ਿਲਾਫ਼ ਵੱਡਾ ਐਕਸ਼ਨ ਲੈਣ ਦੀ ਰਣਨੀਤੀ ਵਰਤੀ ਜਾ ਰਹੀ ਹੈ। ਇਸ ਵਿਚ ਕਈ ਗੈਸ ਏਜੰਸੀਆਂ ਦੇ ਡੀਲਰਾਂ ਵੱਲੋਂ ਹੁਣ ਤੱਕ ਈ. ਕੇ. ਵਾਈ. ਸੀ. ਨਾ ਕਰਵਾਉਣ ਵਾਲੇ ਖ਼ਪਤਕਾਰਾਂ ਨੂੰ ਗੈਸ ਸਿਲੰਡਰ ਦੀ ਸਪਲਾਈ ਦੇਣ ਤੋਂ ਹੱਥ ਖਿੱਚਣ ਸਬੰਧੀ ਰੁਝਾਨ ਆਉਣੇ ਸ਼ੁਰੂ ਹੋ ਚੁੱਕੇ ਹਨ। ਜ਼ਿਕਰਯੋਗ ਹੈ ਕਿ ਸਾਰੀਆਂ ਗੈਸ ਏਜੰਸੀਆਂ ਦੇ ਦਫ਼ਤਰਾਂ ਵਿਚ ਈ. ਪੋਸ਼ ਮਸ਼ੀਨਾਂ ’ਤੇ ਖ਼ਪਤਕਾਰਾਂ ਦੇ ਫਿੰਗਰਪ੍ਰਿੰਟ ਮੈਚ ਕੀਤੇ ਜਾ ਰਹੇ ਹਨ ਤਾਂ ਕਿ ਸਹੀ ਖ਼ਪਤਾਕਰਾਂ ਦੀ ਪਛਾਣ ਕਰਨ ਸਮੇਤ ਫਰਜ਼ੀ ਤਰੀਕੇ ਨਾਲ ਚੱਲ ਰਹੇ ਸਾਰੇ ਗੈਸ ਕੁਨੈਕਸ਼ਨ ਨੂੰ ਰੱਦ ਕੀਤਾ ਜਾ ਸਕੇ, ਜਿਨ੍ਹਾਂ ਵਿਚ ਸਾਲਾਂ ਪਹਿਲਾਂ ਮਰ ਚੁੱਕੇ ਖ਼ਪਤਕਾਰਾਂ ਦੇ ਗੈਸ ਕੁਨੈਕਸ਼ਨ, ਪ੍ਰਵਾਸੀ ਮਜ਼ਦੂਰ ਜੋ ਕਿ ਹੁਣ ਸ਼ਹਿਰ ਵਿਚ ਨਹੀਂ ਰਹਿ ਰਹੇ ਹਨ, ਸਮੇਤ ਇਕ ਹੀ ਘਰ ਵਿਚ ਚੱਲ ਰਹੇ ਮਲਟੀਪਲ ਗੈਸ ਕੁਨੈਕਸ਼ਨ ਵਿਸ਼ੇਸ਼ ਤੌਰ ’ਤੇ ਸ਼ਾਮਲ ਹਨ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਪੰਜਾਬ 'ਚ ਬੰਦ ਹੋਣਗੇ ਰਾਸ਼ਨ ਕਾਰਡ! ਵੱਡਾ ਫ਼ੈਸਲਾ ਲੈਣ ਜਾ ਰਹੀ ਸਰਕਾਰ
ਮੰਨਿਆ ਜਾ ਰਿਹਾ ਹੈ ਕਿ ਹਰ ਖ਼ਪਤਕਾਰ ਨੂੰ ਯੋਜਨਾ ਦੇ ਘੇਰੇ ’ਚ ਲਿਆਉਣ ਲਈ ਗੈਸ ਕੰਪਨੀਆਂ ਵੱਲੋਂ ਜੰਗੀ ਪੱਧਰ ’ਤੇ ਕੰਮ ਕੀਤਾ ਜਾ ਰਿਹਾ ਹੈ। ਭਾਵੇਂ ਗੈਸ ਕੰਪਨੀਆਂ ਵਲੋਂ ਖ਼ਪਤਕਾਰਾਂ ਨੂੰ ਗੈਸ ਸਿਲੰਡਰ ਦੀ ਬੁਕਿੰਗ ਤੋਂ ਬਾਅਦ ਡਲਿਵਰੀ ਦੇਣ ਦੌਰਾਨ ਡੀ. ਏ. ਸੀ. ਨਾਂ ਦੀ ਇਕ ਯੋਜਨਾ ਲਾਗੂ ਕੀਤੀ ਗਈ ਹੈ, ਜਿਸ 'ਚ ਬਿਨਾ ਓ. ਟੀ. ਪੀ. ਦੇ ਖ਼ਪਤਕਾਰਾਂ ਨੂੰ ਗੈਸ ਸਿਲੰਡਰ ਨਹੀਂ ਦੇਣ ਦਾ ਦਾਅਵਾ ਕੀਤਾ ਜਾ ਰਿਹਾ ਹੈ ਪਰ ਬਾਵਜੂਦ ਇਸ ਦੇ ਮਹਾਨਗਰ ’ਚ ਘਰੇਲੂ ਗੈਸ ਦੀ ਕਾਲਾਬਾਜ਼ਾਰੀ ਪੂਰੀ ਧੜੱਲੇ ਨਾਲ ਚੱਲ ਰਹੀ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਸ਼ਾਮ 7 ਤੋਂ ਸਵੇਰੇ 7 ਵਜੇ ਤੱਕ ਸਖ਼ਤ ਹੁਕਮ ਜਾਰੀ, ਨਹੀਂ ਕਰ ਸਕੋਗੇ ਇਹ ਕੰਮ
ਖ਼ਪਤਕਾਰਾਂ ਨੂੰ ਕਰ ਰਹੇ ਜਾਗਰੂਕ
ਰਵਿੰਦਰਾ ਗੈਸ ਸਰਵਿਸ ਦੇ ਪ੍ਰਮੁੱਖ ਰਵਿੰਦਰਪਾਲ ਸਿੰਘ ਨੇ ਕਿਹਾ ਕਿ ਉਹ ਆਪਣੀ ਏਜੰਸੀ ਦੇ ਸਟਾਫ਼ ਦੇ ਮਾਰਫਤ ਖ਼ਪਤਕਾਰਾਂ ਨੂੰ ਲਗਾਤਾਰ ਜਾਗਰੂਕ ਕਰ ਰਹੇ ਹਨ ਕਿ ਉਹ ਨਿਰਧਾਰਿਤ ਸਮੇਂ ’ਤੇ ਆਪਣੀ ਗੈਸ ਕੁਨੈਕਸ਼ਨ ਦਾ ਈ. ਕੇ. ਵਾਈ. ਸੀ. ਜ਼ਰੂਰ ਕਰਵਾ ਲੈਣ ਤਾਂ ਕਿ ਬਾਅਦ ’ਚ ਉਨ੍ਹਾਂ ਨੂੰ ਗੈਸ ਸਿਲੰਡਰ ਦੀ ਸਪਲਾਈ ਦੇਣ ’ਚ ਕੋਈ ਪਰੇਸ਼ਾਨੀ ਨਾ ਹੋਵੇ। ਉਨ੍ਹਾਂ ਨੇ ਅਪੀਲ ਕੀਤੀ ਹੈ ਕਿ ਇਸ ਕੰਮ ਵਿਚ ਬਿਲਕੁਲ ਵੀ ਲਾਪਰਵਾਹੀ ਨਾ ਅਪਣਾਉਣ ਨਹੀਂ ਤਾਂ ਉਨ੍ਹਾਂ ਦਾ ਗੈਸ ਕੁਨੈਕਸ਼ਨ ਰੱਦ ਕਰਨ ਸਮੇਤ ਘਰੇਲੂ ਗੈਸ ਦੀ ਸਪਲਾਈ ਬੰਦ ਕੀਤੀ ਜਾ ਸਕਦੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8