ਬਿਜਲੀ ਦੇ ਸ਼ਾਰਟ ਸਰਕਟ ਕਾਰਨ ਹੋਟਲ ’ਚ ਲੱਗੀ ਅੱਗ, ਇਲਾਕੇ ''ਚ ਪੈ ਗਈਆਂ ਭਾਜੜਾਂ
Monday, Dec 16, 2024 - 06:57 AM (IST)
ਲੁਧਿਆਣਾ (ਖੁਰਾਣਾ) : ਸਥਾਨਕ ਬੱਸ ਸਟੈਂਡ ਨੇੜੇ ਪੈਂਦੇ ਹੋਟਲ ਰੈੱਡ ਕਾਰਪੇਟ ’ਚ ਬਿਜਲੀ ਦਾ ਸ਼ਾਰਟ ਸਰਕਟ ਹੋਣ ਕਾਰਨ ਅੱਗ ਲੱਗ ਗਈ, ਜਿਸ ਕਾਰਨ ਇਲਾਕੇ ’ਚ ਭਾਜੜਾਂ ਪੈ ਗਈਆਂ। ਦੱਸਿਆ ਜਾ ਰਿਹਾ ਹੈ ਕਿ ਅੱਗ ਲੱਗਣ ਨਾਲ ਹੋਟਲ ’ਚ ਪਿਆ ਫਰਨੀਚਰ ਅਤੇ ਬਿਜਲੀ ਦੇ ਕਈ ਯੰਤਰ ਸੜ ਕੇ ਸੁਆਹ ਹੋ ਗਏ।
ਅੱਗ ਲੱਗਣ ਦੀ ਘਟਨਾ ਬਾਰੇ ਜਾਣਕਾਰੀ ਦਿੰਦਿਆਂ ਹੋਟਲ ਦੇ ਮੈਨੇਜਰ ਨੇ ਦੱਸਿਆ ਕਿ ਬਿਜਲੀ ਦਾ ਸ਼ਾਰਟ ਸਰਕਟ ਹੋਣ ਕਾਰਨ ਹੋਟਲ ਦੇ ਉੱਪਰਲੇ ਹਿੱਸੇ ’ਚ ਬਣੇ ਕਮਰੇ ’ਚ ਅੱਗ ਲੱਗ ਗਈ, ਜਿਸ ਕਾਰਨ ਡਬਲ ਬੈੱਡ, ਟੇਬਲ ਕੁਰਸੀਆਂ ਅਤੇ ਬਿਜਲੀ ਦੇ ਕਈ ਯੰਤਰ ਬੁਰੀ ਤਰ੍ਹਾਂ ਸੜ ਗਏ। ਉਨ੍ਹਾਂ ਦੱਸਿਆ ਕਿ ਹੋਟਲ ਦੇ ਉੱਪਰਲੇ ਹਿੱਸੇ ’ਚੋਂ ਉੱਠ ਰਹੀਆਂ ਅੱਗ ਦੀਆਂ ਭਿਆਨਕ ਚੰਗਿਆੜੀਆਂ ਨੂੰ ਦੇਖ ਕੇ ਇਲਾਕੇ ’ਚ ਦਹਿਸ਼ਤ ਦਾ ਮਾਹੌਲ ਬਣ ਗਿਆ, ਕਿਉਂਕਿ ਬੱਸ ਸਟੈਂਡ ਨੇੜੇ ਇਲਾਕੇ ’ਚ ਹਰ ਸਮੇਂ ਯਾਤਰੀ ਵਾਹਨ ਚਾਲਕਾਂ ਅਤੇ ਖਰੀਦਦਾਰਾਂ ਦੀ ਭੀੜ ਰਹਿੰਦੀ ਹੈ।
ਇਹ ਵੀ ਪੜ੍ਹੋ : ਬਜ਼ੁਰਗ ਨੂੰ ਇਨਵਰਟਰ ਤੋਂ ਪਿਆ ਜ਼ਬਰਦਸਤ ਕਰੰਟ, 70 ਫ਼ੀਸਦੀ ਝੁਲਸਿਆ
ਇਸ ਘਟਨਾ ਦੀ ਜਾਣਕਾਰੀ ਹੋਟਲ ਦੇ ਮੈਨੇਜਰ ਵੱਲੋਂ ਫਾਇਰ ਬ੍ਰਿਗੇਡ ਨੂੰ ਦਿੱਤੀ ਗਈ। ਇਸ ਦੌਰਾਨ ਮੌਕੇ ’ਤੇ ਪੁੱਜੇ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੇ ਪਾਣੀ ਦੀਆਂ ਤੇਜ਼ ਬੌਛਾਰਾਂ ਮਾਰਦੇ ਹੋਏ ਅੱਗ ਦੀਆਂ ਭਿਆਨਕ ਲਪਟਾਂ ’ਤੇ ਕਾਬੂ ਪਾਇਆ, ਜਿਸ ਲਈ ਪਾਣੀ ਦੀਆਂ ਗੱਡੀਆਂ ਦਾ ਇਸਤੇਮਾਲ ਕੀਤਾ ਗਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8