ਪੰਜਾਬ ''ਚ ਪ੍ਰਵਾਸੀ ਵਿਅਕਤੀ ਦੀ ਸ਼ਰਮਨਾਕ ਕਰਤੂਤ! ਭੜਕੇ ਲੋਕਾਂ ਨੇ ਕੀਤੀ ਛਿੱਤਰ ਪਰੇਡ
Wednesday, Dec 25, 2024 - 01:49 PM (IST)
ਲੁਧਿਆਣਾ (ਸੁਸ਼ੀਲ): ਲੁਧਿਆਣਾ ਬੱਸ ਸਟੈਂਡ ਕੰਪਲੈਕਸ ਦੇ ਪ੍ਰਵੇਸ਼ ਦੁਆਰ ’ਤੇ ਬਣੇ ਸ਼ਿਵ ਮੰਦਰ ’ਚ ਅਚਾਨਕ ਇਕ ਪ੍ਰਵਾਸੀ ਨੇ ਭੰਨ-ਤੋੜ ਕਰਨੀ ਸ਼ੁਰੂ ਕਰ ਦਿੱਤੀ ਅਤੇ ਮੰਦਰ ’ਚ ਸਥਾਪਿਤ ਸ਼ਿਵ ਭੋਲੇਨਾਥ ਅਤੇ ਗਣੇਸ਼ ਜੀ ਦੀਆਂ ਮੂਰਤੀਆਂ ਨੂੰ ਖੰਡਿਤ ਕਰ ਦਿੱਤਾ। ਮੂਰਤੀਆਂ ਨੂੰ ਉੱਪਰੋਂ ਚੁੱਕ ਕੇ ਹੇਠਾਂ ਸੁੱਟ ਦਿੱਤਾ ਗਿਆ ਅਤੇ ਮੂਰਤੀਆਂ ਤੋਂ ਇਲਾਵਾ ਮੰਦਰ ਦੀਆਂ ਹੋਰ ਵਸਤੂਆਂ ਜਿਵੇਂ ਤ੍ਰਿਸ਼ੂਲ ਅਤੇ ਪਾਣੀ ਦਾ ਘੜਾ ਵੀ ਚੁੱਕ ਕੇ ਮਾਰਿਆ। ਸ਼ਿਵਲਿੰਗ ਅਤੇ ਹੋਰ ਪੂਜਾ ਆਰਤੀ ਦੀਆਂ ਵਸਤੂਆਂ ਨੂੰ ਵੀ ਹੇਠਾਂ ਸੁੱਟ ਦਿੱਤਾ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਤੇਜ਼ ਮੀਂਹ ਦੇ ਨਾਲ ਪੈਣਗੇ ਗੜ੍ਹੇ, ਮੌਸਮ ਵਿਭਾਗ ਨੇ ਕੀਤੀ ਭਵਿੱਖਬਾਣੀ
ਜਿਉਂ ਹੀ ਉੱਥੇ ਮੌਜੂਦ ਲੋਕਾਂ ਨੇ ਪ੍ਰਵਾਸੀ ਨੂੰ ਇਹ ਕੰਮ ਕਰਦੇ ਦੇਖਿਆ ਤਾਂ ਉਸ ਦੀ ਬੁਰੀ ਤਰ੍ਹਾਂ ਛਿੱਤਰ-ਪਰੇਡ ਕੀਤੀ ਅਤੇ ਉਥੇ ਮੌਜੂਦ ਲੋਕਾਂ ਅਤੇ ਯਾਤਰੀਆਂ ’ਚ ਕਾਫੀ ਗੁੱਸਾ ਨਜ਼ਰ ਆਇਆ। ਪ੍ਰਵਾਸੀ ਸ਼ਰਾਬੀ ਸੀ, ਉਹ ਕੁਝ ਵੀ ਸਮਝਣ ਤੋਂ ਅਸਮਰੱਥ ਸੀ। ਲੋਕਾਂ ਦਾ ਕਹਿਣਾ ਹੈ ਕਿ ਪ੍ਰਵਾਸੀ ਨੇ ਬੱਸ ਸਟੈਂਡ ਅੰਦਰ ਵੀਂ ਕਿਸੇ ਔਰਤ ਨਾਲ ਦੁਰ-ਵਿਵਹਾਰ ਕੀਤਾ ਹੈ ਅਤੇ ਲੋਕਾਂ ਵੱਲੋਂ ਉਸ ਦੀ ਛਿੱਤਰ-ਪਰੇਡ ਵੀ ਕੀਤੀ ਹੈ।
ਲੋਕਾਂ ਦਾ ਕਹਿਣਾ ਹੈ ਕਿ ਬੱਸ ਸਟੈਂਡ ਦੀ ਚਾਰਦੀਵਾਰੀ ’ਚ ਕਿਸੇ ਵੀ ਤਰ੍ਹਾਂ ਦਾ ਕੋਈ ਸੁਰੱਖਿਆ ਪ੍ਰਬੰਧ ਨਹੀਂ ਹੈ। ਬੱਸ ਸਟੈਂਡ ਦੀ ਚਾਰਦੀਵਾਰੀ ’ਚ ਪੁਲਸ ਚੌਕੀ ਵੀ ਹੈ ਪਰ ਉਹ ਵੀ ਬੱਸ ਸਟੈਂਡ ਵੱਲ ਕੋਈ ਧਿਆਨ ਨਹੀਂ ਦਿੰਦੇ, ਪ੍ਰਵੇਸ਼ ਦੁਆਰ ’ਤੇ ਕੋਈ ਸੁਰੱਖਿਆ ਗਾਰਡ ਵੀ ਤਾਇਨਾਤ ਨਹੀਂ ਕੀਤਾ ਗਿਆ। ਲੋਕਾਂ ਨੇ ਲੜਾਈ ਦੌਰਾਨ ਉਸ ਦੀ ਵੀਡੀਓ ਬਣਾ ਕੇ ਪੁਲਸ ਮੁਲਾਜ਼ਮਾਂ ਨੂੰ ਦਿਖਾਈ।
ਭਗਵਾਨ ਗਣੇਸ਼ ਅਤੇ ਭਗਵਾਨ ਸ਼ਿਵ ਦੀਆਂ ਖੰਡਿਤ ਮੂਰਤੀਆਂ ਨੂੰ ਦੇਖ ਕੇ ਲੋਕ ਗੁੱਸੇ ’ਚ ਆ ਗਏ ਅਤੇ ਆਪਣਾ ਗੁੱਸਾ ਕੱਢਣ ਲਈ ਉਨ੍ਹਾਂ ਨੇ ਪ੍ਰਵਾਸੀ ਦੀ ਬੁਰੀ ਤਰ੍ਹਾਂ ਛਿੱਤਰ-ਪਰੇਡ ਕੀਤੀ। ਲੋਕਾਂ ਦਾ ਕਹਿਣਾ ਹੈ ਕਿ ਸਾਡੇ ਧਰਮ ਨਾਲ ਖਿਲਵਾੜ ਕਰਨ ਵਾਲੇ ਪ੍ਰਵਾਸੀ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ, ਨਹੀਂ ਤਾਂ ਉਹ ਕਿਸੇ ਵੀ ਕੀਮਤ ’ਤੇ ਉਸ ਨੂੰ ਛੱਡਣ ਨਹੀਂ ਦੇਣਗੇ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਰੱਦ ਹੋਈਆਂ ਛੁੱਟੀਆਂ! ਖੁੱਲ੍ਹੇ ਰਹਿਣਗੇ ਇਹ ਦਫ਼ਤਰ
ਇਸ ਸਬੰਧੀ ਜਦੋਂ ਸਟੇਸ਼ਨ ਸੁਪਰਵਾਈਜ਼ਰ ਨਾਲ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਫੋਨ ਚੁੱਕਣਾ ਜ਼ਰੂਰੀ ਨਹੀਂ ਸਮਝਿਆ। ਇਸ ਸਬੰਧੀ ਜਦੋਂ ਚੌਕੀ ਇੰਚਾਰਜ ਅਮਰਜੀਤ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਸ ਮੁੱਦੇ ’ਤੇ ਕਾਰਵਾਈ ਜ਼ਰੂਰ ਕੀਤੀ ਜਾਵੇਗੀ। ਇਸ ਸਬੰਧੀ ਉੱਚ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਜਾ ਰਹੀ ਹੈ ਅਤੇ ਪ੍ਰਵਾਸੀ ਵਿਅਕਤੀ ਵਿਰੁੱਧ ਜੁਰਮ ਅਨੁਸਾਰ ਧਾਰਾਵਾਂ ਲਗਾਈਆਂ ਜਾਣਗੀਆਂ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8