ਜੇਲ੍ਹ ''ਚ ਨਸ਼ਾ ਤਸਕਰੀ ਰੈਕੇਟ ਬੇਪਰਦ, ਪੈਸਕੋ ਮੁਲਾਜ਼ਮ ਵੀ ਗ੍ਰਿਫ਼ਤਾਰ

Tuesday, Feb 24, 2026 - 11:17 AM (IST)

ਜੇਲ੍ਹ ''ਚ ਨਸ਼ਾ ਤਸਕਰੀ ਰੈਕੇਟ ਬੇਪਰਦ, ਪੈਸਕੋ ਮੁਲਾਜ਼ਮ ਵੀ ਗ੍ਰਿਫ਼ਤਾਰ

ਲੁਧਿਆਣਾ (ਸਿਆਲ): ਕੇਂਦਰੀ ਜੇਲ੍ਹ ਵਿਚ ਨਸ਼ਾ ਤੇ ਮੋਬਾਈਲ ਤਸਕਰੀ ਦਾ ਰੈਕੇਟ ਬੇਪਰਦ ਹੋਇਆ ਹੈ। ਪੁਲਸ ਨੇ 2 ਕੈਦੀਆਂ ਦੇ ਨਾਲ-ਨਾਲ ਇਕ ਪੈਸਕੋ ਕਰਮਚਾਰੀ 'ਤੇ ਮਾਮਲਾ ਦਰਜ ਕਰ ਕੇ ਗ੍ਰਿਫ਼ਤਾਰ ਕਰ ਲਿਆ ਹੈ। ਇਹ ਕਾਰਵਾਈ ਜੇਲ੍ਹ ਦੇ ਸਹਾਇਕ ਸੁਪਰੀਡੰਟ ਵਿਜੇ ਕੁਮਾਰ ਦੀ ਸ਼ਿਕਾਇਤ 'ਤੇ ਕੀਤੀ ਗੀ ਹੈ। 

ਸ਼ਿਕਾਇਤ ਵਿਚ ਉਨ੍ਹਾਂ ਦੱਸਿਆ ਕਿ ਜੇਲ੍ਹ ਵਿਚ ਤਲਾਸ਼ੀ ਦੌਰਾਨ ਕੈਦੀ ਤਸਵਿੰਦਰ ਸਿੰਘ ਤੇ ਰਿੱਕੀ ਤੋਂ 30 ਗ੍ਰਾਮ ਨਸ਼ੀਲਾ ਪਦਾਰਥ, 1400 ਗ੍ਰਾਮ ਤੰਬਾਕੂ ਤੇ ਦੋ ਮੋਬਾਈਲ ਬਰਾਮਦ ਕੀਤੇ ਗਏ। ਜਦੋਂ ਇਸ ਮਾਮਲੇ ਵਿਚ ਮੁਲਜ਼ਮਾਂ ਤੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਉਕਤ ਸਾਮਾਨ ਉਪਲਬਧ ਕਰਵਾਉਣ ਵਿਚ ਇਕ ਪੈਸਕੋ ਕਰਮਚਾਰੀ ਵੀ ਸ਼ਾਮਲ ਹੈ। ਪੁਲਸ ਨੇ ਪੈਸਕੋ ਕਰਮਚਾਰੀ ਮਨਪ੍ਰੀਤ ਸਿੰਘ 'ਤੇ ਵੀ ਮਾਮਲਾ ਦਰਜ ਕਰ ਕੇ ਗ੍ਰਿਫ਼ਤਾਰ ਕਰ ਲਿਆ ਹੈ। 
 


author

Anmol Tagra

Content Editor

Related News