ਕਾਰ ਨੂੰ ਬਚਾਉਂਦਾ ਫਲਾਈਓਵਰ ’ਤੇ ਕੰਟੇਨਰ ਨਾਲ ਲੋਡ ਟਰਾਲਾ ਪਲਟਿਆ
Tuesday, Dec 31, 2024 - 03:46 PM (IST)
ਲੁਧਿਆਣਾ (ਮੁਕੇਸ਼)- ਬਸਤੀ ਚੌਕ ਨੇੜੇ ਫਲਾਈਓਵਰ ’ਤੇ ਕਾਰ ਨੂੰ ਬਚਾਉਂਦੇ ਹੋਏ ਕੰਟੇਨਰ ਨਾਲ ਲੋਡ ਟਰਾਲਾ ਬੁਰੀ ਤਰ੍ਹਾਂ ਪਲਟ ਗਿਆ। ਹਾਦਸੇ ਵਾਲੀ ਥਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਹਾਦਸਾ ਓਸ ਸਮੇਂ ਵਾਪਰਿਆ, ਜਦੋਂ ਟਰਾਲਾ ਪੁਲ ਉੱਪਰੋਂ ਗੁਜ਼ਰ ਰਿਹਾ ਸੀ। ਇਸ ਦੌਰਾਨ ਟਰਾਲੇ ਦੇ ਅੱਗੇ ਅਚਾਨਕ ਕਾਰ ਆ ਗਈ, ਜਿਸ ਨੂੰ ਬਚਾਉਣ ਲਈ ਟਰਾਲਾ ਚਾਲਕ ਨੇ ਜਿਉਂ ਹੀ ਟਰਾਲੇ ਦਾ ਸਟੇਅਰਿੰਗ ਘੁੰਮਾਇਆ ਤਾਂ ਟਰਾਲੇ ਦਾ ਬੈਲੇਂਸ ਵਿਗੜ ਗਿਆ ਤੇ ਟਰਾਲੇ ਦਾ ਟਾਇਰ ਪੁਲ ਦੇ ਵਿਚਾਲੇ ਬਣੇ ਹੋਏ ਡਿਵਾਈਡਰ ’ਤੇ ਚੜ੍ਹ ਗਿਆ। ਟਰਾਲਾ ਲੋਹੇ ਦੀਆਂ ਗਰਿੱਲਾਂ ਨੂੰ ਤੋੜਦਾ ਹੋਇਆ ਪਲਟ ਗਿਆ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਵਧੀਆਂ ਸਰਦੀ ਦੀਆਂ ਛੁੱਟੀਆਂ, ਹੁਣ ਇਸ ਦਿਨ ਤੋਂ ਖੁੱਲ੍ਹਣਗੇ ਸਕੂਲ
ਇਸ ਦੌਰਾਨ ਮਾਲ ਨਾਲ ਲੋਡ ਕੰਟੇਨਰ ਰੋਡ ’ਤੇ ਇਕ ਪਾਸੇ ਜਾ ਪਲਟਿਆ ਤੇ ਘੋੜਾ (ਟਰਾਲੇ ਦਾ ਇੰਜਣ ਵਾਲਾ ਹਿੱਸਾ) ਡਿਵਾਈਡਰ ਉੱਪਰ ਪਲਟ ਗਿਆ। ਹਾਦਸੇ ਦੀ ਸੂਚਨਾ ਮਿਲਣ ’ਤੇ ਜ਼ੋਨ ਇੰਚਾਰਜ ਟ੍ਰੈਫ਼ਿਕ ਏ. ਐੱਸ. ਆਈ. ਦੀਪਕ ਸ਼ਰਮਾ ਪੁਲਸ ਮੁਲਾਜ਼ਮਾਂ ਨਾਲ ਮੌਕੇ ’ਤੇ ਪਹੁੰਚ ਗਏ। ਉਨ੍ਹਾਂ ਕਿਹਾ ਜਿਸ ਸਮੇਂ ਹਾਦਸਾ ਵਾਪਰਿਆ ਟ੍ਰੈਫਿਕ ਘੱਟ ਹੋਣ ਕਾਰਨ ਬਚਾਅ ਹੋ ਗਿਆ।
ਇਹ ਖ਼ਬਰ ਵੀ ਪੜ੍ਹੋ - 'ਪੰਜਾਬ ਬੰਦ' ਮਗਰੋਂ ਹੁਣ 4 ਤੇ 9 ਜਨਵਰੀ ਲਈ ਹੋ ਗਿਆ ਵੱਡਾ ਐਲਾਨ (ਵੀਡੀਓ)
ਕੰਟੇਨਰ ਜੋ ਕਿ ਮਾਲ ਨਾਲ ਭਰਿਆ ਹੋਣ ਕਾਰਨ ਕਾਫੀ ਵਜ਼ਨਦਾਰ ਸੀ, ਨੂੰ ਰੋਡ ਵਿਚਾਲੋਂ ਹਟਾਉਣ ਲਈ 2-3 ਕ੍ਰੇਨਾਂ ਮੰਗਵਾਈਆਂ ਗਈਆਂ, ਤਾਂ ਕਿਤੇ ਜਾ ਕੇ ਕੰਟੇਨਰ ਸਾਈਡ ’ਤੇ ਕੀਤਾ ਜਾ ਸਕਿਆ, ਜਿਸ ਮਗਰੋਂ ਟ੍ਰੈਫਿਕ ਚਾਲੂ ਹੋਇਆ। ਟਰਾਲਾ ਚਾਲਕ ਜੋ ਕਿ ਜ਼ਖਮੀ ਦੱਸਿਆ ਜਾ ਰਿਹਾ, ਨੂੰ ਉਸ ਦੇ ਮਾਲਕ ਇਲਾਜ ਲਈ ਹਸਪਤਾਲ ਲੈ ਗਏ ਸਨ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8