ਸਿਵਲ ਹਸਪਤਾਲ 'ਚੋਂ ਚੋਰੀ ਹੋਈ ਬੱਚੀ ਸਾਹਨੇਵਾਲ ਏਅਰਪੋਰਟ ਨੇੜੇ ਝਾੜੀਆਂ 'ਚੋਂ ਮਿਲੀ

2/15/2020 9:46:37 AM

ਲੁਧਿਆਣਾ (ਰਾਜ) : ਸਿਵਲ ਹਸਪਤਾਲ ਦੇ ਮਦਰ ਐਂਡ ਚਾਇਲਡ ਕੇਅਰ ਸੈਂਟਰ 'ਚੋਂ ਚੋਰੀ ਕੀਤੀ ਗਈ ਬੱਚੀ ਸ਼ੁੱਕਰਵਾਰ ਨੂੰ ਸਾਹਨੇਵਾਲ ਏਅਰਪੋਰਟ ਨੇੜੇ ਇਕ ਪਲਾਟ ਦੀਆਂ ਝਾੜੀਆਂ 'ਚ ਪਈ ਮਿਲੀ। ਬੱਚੀ ਨੂੰ ਚੌਂਕੀ ਇਸ਼ਵਰ ਨਗਰ ਦੇ ਮੁੱਖੀ ਸੁਰਜੀਤ ਸਿੰਘ ਸੈਣੀ ਨੇ ਬਰਾਮਦ ਕਰ ਕੇ ਸਿਵਲ ਹਸਪਤਾਲ 'ਚ ਦਾਖਲ ਕਰਵਾਇਆ। ਉਥੇ ਬੱਚੀ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਉਸ ਨਾਲ ਮਿਲਾਇਆ ਗਿਆ।

ਧਿਆਨ ਦੇਣ ਯੋਗ ਹੈ ਕਿ ਮੰਗਲਵਾਰ ਦੀ ਦੁਪਹਿਰ ਨੂੰ ਮਦਰ ਐਂਡ ਚਾਈਲਡ ਸੈਂਟਰ ਦੇ ਵਾਰਡ ਨੰ. ਇਕ 'ਚ ਔਰਤ 2 ਦਿਨ ਦੀ ਬੱਚੀ ਚੋਰੀ ਕਰ ਕੇ ਲੈ ਗਈ। ਵਾਰਦਾਤ ਤੋਂ ਪਹਿਲਾਂ ਔਰਤ 2 ਦਿਨ ਤੱਕ ਜੱਚਾ-ਬੱਚਾ ਦੇ ਬੈੱਡ ਕੋਲ ਹੀ ਰਹੀ। ਬੱਚੀ ਦੀ ਮਾਂ ਦੇ ਪੁੱਛਣ 'ਤੇ ਉਸ ਨੇ ਕਿਹਾ ਕਿ ਉਸ ਦਾ ਮਰੀਜ਼ ਵੀ ਦਾਖਲ ਹੈ। ਇਸ ਲਈ ਮਾਂ ਨੂੰ ਕੋਈ ਸ਼ੱਕ ਨਹੀਂ ਹੋਇਆ। ਮਾਂ ਨੂੰ ਵਿਸ਼ਵਾਸ 'ਚ ਲੈ ਕੇ ਔਰਤ ਨੇ ਬੱਚੀ ਨੂੰ ਖਿਡਾਇਆ ਵੀ ਅਤੇ ਬਾਅਦ 'ਚ ਮੌਕਾ ਦੇਖ ਕੇ ਬੱਚੀ ਨੂੰ ਚੋਰੀ ਕਰ ਕੇ ਲੈ ਗਈ ਸੀ ਅਤੇ ਉਸ ਦਿਨ ਤੋਂ ਹੀ ਪੁਲਸ ਲਗਾਤਾਰ ਬੱਚੀ ਅਤੇ ਉਸ ਅਣਪਛਾਤੀ ਔਰਤ ਦੀ ਭਾਲ ਕਰ ਰਹੀ ਸੀ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

cherry

This news is Edited By cherry