ਏ. ਐੱਨ. ਟੀ. ਜ਼ੈੱਡ. ਰਿਅਲਟੀ ਦੀ 2 ਦਿਨਾ ਪ੍ਰਦਰਸ਼ਨੀ ਸਮਾਪਤ

Monday, Mar 25, 2019 - 04:16 AM (IST)

ਏ. ਐੱਨ. ਟੀ. ਜ਼ੈੱਡ. ਰਿਅਲਟੀ ਦੀ 2 ਦਿਨਾ ਪ੍ਰਦਰਸ਼ਨੀ ਸਮਾਪਤ
ਲੁਧਿਆਣਾ (ਰਿਸ਼ੀ)-ਏ. ਐੱਨ. ਟੀ. ਜ਼ੈੱਡ. ਰਿਅਲਟੀ ਵਲੋਂ ਹਿਆਤ ਏਜੰਸੀ ’ਚ ਲਾਈ ਗਈ 2 ਦਿਨਾ ਪ੍ਰਦਰਸ਼ਨੀ ਐਤਵਾਰ ਨੂੰ ਸਮਾਪਤ ਹੋ ਗਈ। ਐਤਵਾਰ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਕੱਤਰ ਕੁਲਵੰਤ ਸਿੰਘ ਸਿੱਧੂ, ਕੌਂਸਲਰ ਪਤੀ ਸੁਸ਼ੀਲ ਰਾਜੂ ਥਾਪਰ ਵਿਸ਼ੇਸ਼ ਤੌਰ ’ਤੇ ਪੁੱਜੇ। ਇਸ ਮੌਕੇ ਐਕਸੋ ਦੇ ਵਿਨੇ ਕੁਮਾਰ ਨੇ ਦੱਸਿਆ ਕਿ 2 ਦਿਨਾ ਪ੍ਰਦਰਸ਼ਨੀ ’ਚ ਉਨ੍ਹਾਂ ਨੂੰ ਉਮੀਦਾਂ ਤੋਂ ਜ਼ਿਆਦਾ ਰਿਸਪਾਂਸ ਮਿਲਿਆ ਹੈ। ਉਨ੍ਹਾਂ ਵਲੋਂ ਸਮੇਂ-ਸਮੇਂ ’ਤੇ ਇਸ ਤਰ੍ਹਾਂ ਦੀ ਪ੍ਰਦਰਸ਼ਨੀ ਲਾਈ ਜਾਵੇਗੀ, ਜਿਸ ਦੇ ਜ਼ਰੀਏ ਲੋਕ ਘਰ ਬਣਾਉਣ ਦੇ ਪ੍ਰਤੀ ਜਾਗਰੂਕ ਹੁੰਦੇ ਰਹਿਣਗੇ। ਇਸ ਮੌਕੇ ਕਾਂਗਰਸੀ ਨੇਤਾ ਕਮਲ ਕਪੂਰ, ਸੁਖਦੇਵ ਬਾਵਾ, ਚਿਰਾਗ ਥਾਪਰ, ਰਮਨ ਗੋਇਲ, ਰਾਜੂ ਸ਼ਰਮਾ, ਵਰੁਣ ਅਗਰਵਾਲ, ਰਾਜੇਸ਼ ਉਪਲ, ਸੁਨੀਲ ਕੱਕਡ਼, ਸੋਨੀਆ ਸਮੇਤ ਕਈ ਮਾਣਯੋਗ ਸੱਜਣਾਂ ਨੇ ਪ੍ਰਦਰਸ਼ਨੀ ’ਚ ਪੁੱਜ ਕੇ ਲਾਭ ਲਿਆ। ਐਕਸਪੋ ਦੇ ਵਿਨੇ ਕੁਮਾਰ ਨੇ ਦੱਸਿਆ ਕਿ ਦੇਸ਼ ਭਰ ’ਚ ਨਾਮੀ ਬਿਲਡਰਾਂ ਨੇ ਇਕ ਹੀ ਛੱਤ ਹੇਠਾਂ ਇਕੱਠੇ ਹੋ ਕੇ ਲਗਭਗ 300 ਵਿਜ਼ੀਟਰਾਂ ਨੂੰ ਘਰ ਬਣਾਉਣ ਦੇ ਸਹੀ ਢੰਗ ਤੋਂ ਜਾਣੂ ਕਰਵਾਇਆ।

Related News