ਗੈਸ ਏਜੰਸੀ ਦੇ ਡਲਿਵਰੀਮੈਨ ਨੂੰ ਗੰਨ ਪੁਆਇੰਟ ’ਤੇ ਲੁੱਟਿਆ! ਫੈਡਰੇਸ਼ਨ ਵੱਲੋਂ ਸਪਲਾਈ ਠੱਪ ਕਰਨ ਦੀ ਚੇਤਾਵਨੀ

Friday, Jun 12, 2026 - 06:40 PM (IST)

ਗੈਸ ਏਜੰਸੀ ਦੇ ਡਲਿਵਰੀਮੈਨ ਨੂੰ ਗੰਨ ਪੁਆਇੰਟ ’ਤੇ ਲੁੱਟਿਆ! ਫੈਡਰੇਸ਼ਨ ਵੱਲੋਂ ਸਪਲਾਈ ਠੱਪ ਕਰਨ ਦੀ ਚੇਤਾਵਨੀ

ਲੁਧਿਆਣਾ (ਖੁਰਾਣਾ)- ਮਹਾਨਗਰ ਵਿਚ ਚੋਰਾਂ ਅਤੇ ਲੁਟੇਰਿਆਂ ਦੀ ਅੱਤ ਲਗਾਤਾਰ ਵਧਦੀ ਜਾ ਰਹੀ ਹੈ ਤੇ ਪੁਲਸ ਪ੍ਰਸ਼ਾਸਨ ਇਸ ਗੰਭੀਰ ਮਾਮਲੇ ਨੂੰ ਲੈ ਕੇ ਪੂਰੀ ਤਰ੍ਹਾਂ ਨਾਕਾਮ ਸਾਬਤ ਹੋ ਰਿਹਾ ਹੈ। ਤਾਜ਼ਾ ਮਾਮਲਾ ਦੀਵਾਨ ਗੈਸ ਏਜੰਸੀ ਦੇ ਡਲਿਵਰੀਮੈਨ ਦੇ ਨਾਲ ਇਕ ਵਾਰ ਫਿਰ ਹੋਈ ਲੁੱਟਖੋਹ ਦੀ ਵਾਰਦਾਤ ਨਾਲ ਜੁੜਿਆ ਹੋਇਆ ਹੈ। ਜਾਣਕਾਰੀ ਮੁਤਾਬਕ ਬੇਖੌਫ ਲੁਟੇਰਿਆਂ ਵੱਲੋਂ ਸਿਰਫ 3 ਦਿਨਾ ਵਿਚ ਹੀ ਦੀਵਾਨ ਗੈਸ ਏਜੰਸੀ ਦੇ ਡਲਿਵਰੀਮੈਨ ਵੱਲੋਂ ਪ੍ਰਸਾਦ ਯਾਦਵ ਨੂੰ ਜਾਨਲੇਵਾ ਹਥਿਆਰਾਂ ਦੀ ਨੋਕ ’ਤੇ ਲੈਂਦੇ ਲੁੱਟਖੋਹ ਦੀ ਦੂਜੀ ਵਾਰਦਾਤ ਕੀਤੀ ਹੈ।

ਜਾਣਕਾਰੀ ਦਿੰਦੇ ਪੀੜਤ ਦਵਾਰਕਾ ਪ੍ਰਸਾਦ ਯਾਦਵ ਨੇ ਦੱਸਿਆ ਕਿ ਬਸਤੀ ਜੋਧੇਵਾਲ ਦੇ ਰਾਹੋਂ ਰੋਡ ਸਥਿਤ ਇਲਾਕੇ ਵਿਚ ਘਰੇਲੂ ਗੈਸ ਦੀ ਸਪਲਾਈ ਕਰ ਰਿਹਾ ਸੀ। ਇਸ ਦੌਰਾਨ ਬਿਨਾਂ ਨੰਬਰ ਦੇ ਮੋਟਰਸਾਈਕਲ ’ਤੇ ਆਏ ਦੋ ਨਕਾਬਪੋਸ਼ ਲੁਟੇਰਿਆਂ ਨੇ ਉਸ ਦੇ ਮੱਥੇ ’ਤੇ ਪਿਸਤੌਲ ਤਾਣ ਕੇ ਗੋਲੀ ਮਾਰਨ ਦੀ ਧਮਕੀ ਦਿੰਦੇ ਰੀਬ 16000 ਦੀ ਨਗਦੀ ਲੁੱਟ ਲਈ ਅਤੇ ਜਾਨ ਤੋਂ ਮਾਰਨ ਦੀਆਂ ਧਮਕੀਆਂ ਦਿੰਦੇ ਫਰਾ ਹੋ ਗਏ।

ਦੀਵਾਨ ਗੈਸ ਏਜੰਸੀ ਦੇ ਮਾਲਕ ਭਾਰਤ ਦੀਵਾਨ ਨੇ ਕਿਹਾ ਕਿ ਆਏ ਦਿਨ ਲੁੱਟਖੋਹ ਦੀਆਂ ਹੋ ਰਹੀਆਂ ਵਾਰਦਾਤਾਂ ਕਾਰਨ ਗੈਸ ਏਜੰਸੀ ਦੇ ਡਲਵਿਰੀਮੈਨ ਡਰ ਤੇ ਦਹਿਸ਼ਤ ਵਿਚ ਕੰਮ ਕਰਨ ਲਈ ਮਜਬੂਰ ਹਨ। ਲੁਟੇਰਿਆਂ ਨੂੰ ਪੁਲਸ ਦਾ ਕੋਈ ਡਰ ਨਹੀਂ ਰਿਹਾ ਖੱਲੇਆਮ ਦਿਨ ਦਿਹਾੜੇ ਵਾਰਦਾਤਾਂ ਕਰ ਰਹੇ ਹਨ। ਲੁਧਿਆਣਾ ਵਿਚ ਜੰਗਲ ਰਾਜ ਕਾਇਮ ਹੋ ਚੁੱਕਾ ਹੈ।

ਪੁਲਸ ਅਧਿਕਾਰੀ ਖੁੱਲ੍ਹੀਆਂ ਅੱਖਾਂ ਨਾਾਲ ਸਾਰਾ ਤਮਾਸ਼ਾ ਦੇਖ ਰਹੇ ਹਨ। ਲੁਟੇਰਿਆਂ ਵੰਲੋਂ ਮਚਾਈ ਜਾ ਰਹੀ ਅੱਤ ਸਿੱਧੇ ਤੌਰ ’ਤੇ ਪੰਜਾਬ ਸਰਕਾਰ ਤੇ ਪੁਲਸ ਪ੍ਰਸ਼ਾਸਨ ਵੱਲੋਂ ਪੰਜਾਬ ਵਿਚ ਲਾਅ ਐਂਡ ਆਰਡਰ ਦੀ ਸਥਿਤੀ ਪੂਰੀ ਤਰ੍ਹਾਂ ਕਾਬੂ ਵਿਚ ਹੋਣ ਸਬੰਧੀ ਕੀਤੇ ਜਾ ਰਹੇ ਸਾਰੇ ਦਾਅਵਿਆਂ ਦਾ ਮਜ਼ਾਕ ਉਡਾਉਂਦੇ ਨਜ਼ਰ ਆ ਰਹੇ ਹਨ।

ਅਜਿਹੀਆਂ ਵਾਰਦਾਤਾਂ ਹੋਣ ਕਾਰਨ ਵੱਖ ਵੱਖ ਗੈਸ ਏਜੰਸੀਆਂ ਦੇ ਡਲਿਵਰੀਮੈਨਾਂ ਵੱਲੋਂ ਚਿਤਾਵਨੀ ਦਿੱਤੀ ਗਈ ਹੈ ਕਿ ਉਹ ਜਾਨ ਜੋਖਮ ਵਿਚ ਪਾ ਕੇ ਕੰਮ ਨਹੀਂ ਕਰ ਸਕਦੇ ਤੇ ਕੰਮ ਛੱਡ ਕੇ ਘਰਾਂ ਨੂੰ ਪਰਤਣ ਦੀ ਸੋਚ ਰਹੇ ਹਨ। ਜਾਣਕਾਰੀ ਦਿੰਦੇ ਦੀਵਾਨ ਗੈਸ ਏਜੰਸੀ ਦੇ ਮਾਲਕ ਭਾਰਤ ਦੀਵਾਨ ਨੇ ਦੱਸਿਆ ਕਿ ਲੁੱਟਖੋਹ ਦੀ ਵਾਰਦਾਤ ਤੋਂ ਤੁਰੰਤ ਬਾਅਦ ਡਲਿਵਰੀਮੈਨ ਦਵਾਰਕਾ ਪ੍ਰਸਾਦ ਵੱਲੋਂ ਪੁਲਸ ਨੂੰ ਜਾਣਕਾਰੀ ਦਿੱਤੀ ।

ਮੌਕੇ ’ਤੇ ਪੀ.ਸੀ.ਆਰ. ਪੁਲਸ ਮੁਲਾਜ਼ਮ ਬੁਲਾਏ ਗਏ ਸਨ ਤੇ ਉਨ੍ਹਾਂ ਵੱਲੋਂ ਮਾਮਲੇ ਦੀ ਸ਼ਿਕਾਇਤ ਥਾਣਾ ਬਸਤੀ ਜੋਧੇਵਾਲ ਦੀ ਪੁਲਸ ਕੋਲ ਦਰਜ ਕਰਵਾ ਦਿੱਤੀ ਗਈ ਸੀ। ਲੁਧਿਆਦਾ ਐੱਲ.ਪੀ.ਜੀ. ਗੈਸ ਫੈਡਰੇਸ਼ਨ ਦਾ ਕਹਿਣਾ ਹੈ ਕਿ ਜੇਕਰ ਪੁਲਸ ਵੱਲੋਂ ਜਲਦ ਇਸ ਮਾਮਲੇ ਵਿਚ ਮੁਲਜ਼ਮਾਂ ਨੂੰ ਗ੍ਰਿਫਤਾਰ ਨਾ ਕੀਤਾ ਗਿਆ ਤਾਂ ਉਨ੍ਹਾਂ ਵੱਲੋਂ ਮਜਬੂਰੀ ਵੱਸ ਗੈਸ ਸਿਲੰਡਰਾਂ ਦੀ ਸਪਲਾਈ ਬੰਦ ਕਰ ਦਿੱਤੀ ਜਾਵੇਗੀ।


author

Anmol Tagra

Content Editor

Related News