ਨਾਜਾਇਜ਼ ਉਸਾਰੀ ਖ਼ਿਲਾਫ਼ ਨਗਰ ਨਿਗਮ ਦੀ ਹੁਣ ਤਕ ਦੀ ਸਭ ਤੋਂ ਪੁਖ਼ਤਾ ਕਾਰਵਾਈ!

Thursday, Jun 11, 2026 - 06:33 PM (IST)

ਨਾਜਾਇਜ਼ ਉਸਾਰੀ ਖ਼ਿਲਾਫ਼ ਨਗਰ ਨਿਗਮ ਦੀ ਹੁਣ ਤਕ ਦੀ ਸਭ ਤੋਂ ਪੁਖ਼ਤਾ ਕਾਰਵਾਈ!

ਲੁਧਿਆਣਾ (ਹਿਤੇਸ਼): ਨਗਰ ਨਿਗਮ ਵੱਲੋਂ ਨਾਜਾਇਜ਼ ਤੌਰ 'ਤੇ ਬਣ ਰਹੀਆਂ ਬਿਲਡਿੰਗਾਂ ਖ਼ਿਲਾਫ਼ ਹੁਣ ਤਕ ਦੀ ਸਭ ਤੋਂ ਪੁਖ਼ਤਾ ਕਾਰਵਾਈ ਸਾਹਮਣੇ ਆਈ ਹੈ। ਇਸ ਕਾਰਵਾਈ ਦੌਰਾਨ ਨਗਰ ਨਿਗਮ ਲੁਧਿਆਣਾ ਦੀ ਬਿਲਡਿੰਗ ਬ੍ਰਾਂਚ ਨੇ ਬਿਨਾਂ ਮਨਜ਼ੂਰੀ ਤੋਂ ਬਣ ਰਹੀ ਇਕ ਮਾਰਕੀਟ ਨੂੰ ਪੂਰੀ ਤਰ੍ਹਾਂ ਤੋੜ ਦਿੱਤਾ ਹੈ। ਆਮਤੌਰ 'ਤੇ ਨਗਰ ਨਿਗਮ ਵੱਲੋਂ ਕਿਸੇ ਵੀ ਨਾਜਾਇਜ਼ ਬਿਲਡਿੰਗ ਦਾ ਕੁਝ ਹਿੱਸਾ ਤੋੜ ਕੇ ਹੀ ਖਾਨਾਪੂਰਤੀ ਕੀਤੀ ਜਾਂਦੀ ਹੈ, ਕਿਉਂਕਿ ਕੋਈ ਵੀ ਬਿਲਡਿੰਗ ਨਗਰ ਨਿਗਮ ਦੇ ਮਿਲੀਭੁਗਤ ਨਾਲ ਹੀ ਬਣ ਰਹੀ ਹੁੰਦੀ ਹੈ। 

ਲੁਧਿਆਣਾ ਦੇ ਰੇਰੂ ਸਾਹਿਬ ਗੁਰਦੁਆਰਾ ਰੋਡ 'ਤੇ 8 ਦੁਕਾਨਾਂ ਦੀ ਮਾਰਕੀਟ ਬਣ ਰਹੀ ਸੀ, ਜਿਸ ਦਾ ਲੈਂਟਰ ਵੀ ਪੈ ਚੁੱਕਿਆ ਸੀ। ਨਗਰ ਨਿਗਮ ਨੇ ਇਸ ਪੂਰੀ ਮਾਰਕੀਟ ਨੂੰ ਹੀ ਮਲਬੇ ਦੇ ਢੇਰ ਵਿਚ ਤਬਦੀਲ ਕਰ ਦਿੱਤਾ ਹੈ। ਇਹ ਇਲਾਕਾ ਨਗਰ ਨਿਗਮ ਜ਼ੋਨ ਸੀ ਵਿਚ ਆਉਂਦਾ ਹੈ। ਨਗਰ ਨਿਗਮ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਮਾਰਕੀਟ ਨੂੰ ਬਣਾਉਣ ਲਈ ਨਕਸ਼ਾ ਪਾਸ ਨਹੀਂ ਕਰਵਾਇਆ ਗਿਆ ਸੀ ਅਤੇ ਰਿਹਾਇਸ਼ੀ ਇਲਾਕੇ ਵਿਚ ਹੋਣ ਕਰਕੇ ਇਸ ਬਿਲਡਿੰਗ ਦਾ ਨਕਸ਼ਾ ਪਾਸ ਨਹੀਂ ਹੋ ਸਕਦਾ। ਇਸ ਕਾਰਨ ਨਗਰ ਨਿਗਮ ਵੱਲੋਂ ਪਹਿਲਾਂ ਉਸਾਰੀ ਦਾ ਕੰਮ ਰੁਕਵਾਇਆ ਗਿਆ ਸੀ, ਪਰ ਜਦੋਂ ਮਾਲਕ ਨੇ ਮਾਰਕੀਟ ਬਣਾਉਣ ਦਾ ਕੰਮ ਨਹੀਂ ਰੋਕਿਆ ਤਾਂ ਨਗਰ ਨਿਗਮ ਨੇ ਇਹ ਠੋਸ ਕਾਰਵਾਈ ਕਰਦਿਆਂ ਸਾਰੀ ਬਿਲਡਿੰਗ ਨੂੰ ਮਲਬੇ ਦੇ ਢੇਰ ਵਿਚ ਤਬਦੀਲ ਕਰ ਦਿੱਤਾ। ਇਹ ਕਾਰਵਾਈ ਨਗਰ ਨਿਗਮ ਦੀ ਹੁਣ ਤਕ ਦੀ ਸਭ ਤੋਂ ਪੁਖਤਾ ਕਾਰਵਾਈ ਮੰਨੀ ਜਾ ਰਹੀ ਹੈ। 


author

Anmol Tagra

Content Editor

Related News