ਅੱਤ ਦੀ ਗਰਮੀ ਵਿਚਾਲੇ ਬਿਜਲੀ ਖਪਤਕਾਰਾਂ ਲਈ ਨਵੀਂ ਮੁਸੀਬਤ, ਕਈ ਮੀਟਰਾਂ ਦੀਆਂ ਕੱਟੀਆਂ ਤਾਰਾਂ

Friday, Jun 19, 2026 - 12:06 PM (IST)

ਅੱਤ ਦੀ ਗਰਮੀ ਵਿਚਾਲੇ ਬਿਜਲੀ ਖਪਤਕਾਰਾਂ ਲਈ ਨਵੀਂ ਮੁਸੀਬਤ, ਕਈ ਮੀਟਰਾਂ ਦੀਆਂ ਕੱਟੀਆਂ ਤਾਰਾਂ

ਲੁਧਿਆਣਾ (ਖੁਰਾਣਾ) : ਅੱਤ ਦੀ ਗਰਮੀ ਵਿਚਾਲੇ ਸ਼ਹਿਰ ਦੇ ਸੰਘਣੀ ਆਬਾਦੀ ਵਾਲੇ ਇਲਾਕੇ ਨਿਊ ਸ਼ਿਵਾਜੀ ਨਗਰ ਦੀ ਗਲੀ ਨੰਬਰ 11, 12 ਅਤੇ 14 ’ਚ ਬਿਜਲੀ ਦੀਆਂ ਤਾਰਾਂ ਚੋਰੀ ਕਰਨ ਵਾਲੇ ਗਿਰੋਹ ਦੇ ਮੈਂਬਰਾਂ ਨੇ ਇਕ ਵਾਰ ਫਿਰ ਹੱਲਾ ਬੋਲਦੇ ਹੋਏ ਇਕੱਠੇ ਦਰਜਨਾਂ ਮੀਟਰਾਂ ਦੀਆਂ ਤਾਰਾਂ ਕੱਟ ਕੇ ਚੋਰੀ ਕਰ ਲਈਆਂ। ਇਸ ਵਾਰਦਾਤ ਕਾਰਨ ਇਲਾਕਾ ਨਿਵਾਸੀਆਂ ਦੇ ਘਰਾਂ ਦੀ ਬਿਜਲੀ ਗੁੱਲ ਹੋ ਗਈ ਅਤੇ ਲੋਕਾਂ ਨੂੰ ਭਿਆਨਕ ਗਰਮੀ ’ਚ ਲਗਾਤਾਰ ਕਈ ਘੰਟਿਆਂ ਤੱਕ ਬਿਜਲੀ ਅਤੇ ਪਾਣੀ ਦੀ ਭਾਰੀ ਕਿੱਲਤ ਨਾਲ ਜੂਝਣਾ ਪਿਆ। ਜਾਣਕਾਰੀ ਮੁਤਾਬਕ ਮੰਗਲਵਾਰ ਦੀ ਅੰਮ੍ਰਿਤ ਵੇਲੇ ਇਲਾਕੇ ’ਚ ਚੋਰ ਵੱਲੋਂ ਇਕ ਵੱਡੇ ਬਾਕਸ ’ਚ ਲੱਗੇ ਬਿਜਲੀ ਦੇ ਦੋ ਦਰਜਨ ਦੇ ਕਰੀਬ ਮੀਟਰਾਂ ਦੀਆਂ ਤਾਰਾਂ ਕੱਟ ਦਿੱਤੀਆਂ ਗਈਆਂ। ਚੋਰੀ ਦੀ ਇਹ ਸਾਰੀ ਵਾਰਦਾਤ ਇਲਾਕੇ ’ਚ ਲੱਗੇ ਸੀ. ਸੀ. ਟੀ. ਵੀ. ਕੈਮਰੇ ’ਚ ਕੈਦ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਉਕਤ ਚੋਰ ਵੱਲੋਂ ਬੀਤੇ ਦਿਨੀਂ ਨਿਊ ਸ਼ਿਵਾਜੀ ਨਗਰ ’ਚ ਹੀ ਇਕ ਸਲੂਨ ਦੀ ਦੁਕਾਨ ਤੋਂ ਏ. ਸੀ. ਦਾ ਕੰਪ੍ਰੈਸ਼ਰ ਵੀ ਚੋਰੀ ਕੀਤਾ ਗਿਆ ਸੀ।

ਇਹ ਵੀ ਪੜ੍ਹੋ : ਬਚਪਨ ਤੋਂ ਰੱਖੀ ਰੰਜਿਸ਼ ਦਾ ਲਿਆ ਬਦਲਾ, ਦੋਹਰੇ ਕਤਲ ਕਾਂਡ ਨੇ ਹਿਲਾਇਆ ਪੰਜਾਬ-ਹਰਿਆਣਾ

ਵਿਭਾਗੀ ਸੂਤਰਾਂ ਮੁਤਾਬਕ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ’ਚ ਨਸ਼ੇੜੀ ਨੌਜਵਾਨਾਂ ਦੇ ਕਈ ਗਿਰੋਹ ਸਰਗਰਮ ਹਨ। ਇਹ ਨਸ਼ੇ ਦੀ ਪੂਰਤੀ ਲਈ ਲੋਕਾਂ ਦੀਆਂ ਦੁਕਾਨਾਂ ਅਤੇ ਘਰਾਂ ਦੇ ਬਾਹਰ ਲੱਗੇ ਮੀਟਰਾਂ ਦੀਆਂ ਤਾਰਾਂ ਚੋਰੀ ਕਰਦੇ ਹਨ ਅਤੇ ਬਾਅਦ ’ਚ ਤਾਰਾਂ ਨੂੰ ਸਾੜ ਕੇ ਉਨ੍ਹਾਂ ’ਚੋਂ ਤਾਂਬਾ ਕੱਢ ਕੇ ਕਬਾੜੀਆਂ ਨੂੰ ਸਸਤੇ ਰੇਟਾਂ ’ਤੇ ਵੇਚ ਦਿੰਦੇ ਹਨ। ਚੋਰਾਂ ਦੇ ਇਸ ਗਿਰੋਹ ’ਚ ਸੜਕਾਂ ’ਤੇ ਕੂੜਾ ਚੁਗਣ ਵਾਲੇ ਕੁਝ ਸ਼ੱਕੀ ਵੀ ਸ਼ਾਮਲ ਹਨ, ਜਿਨ੍ਹਾਂ ਨੂੰ ਬੀਤੇ ਦਿਨੀਂ ਬੱਸ ਅੱਡੇ ਦੇ ਨੇੜੇ ਪੈਂਦੇ ਮਾਡਲ ਗ੍ਰਾਮ ਅਤੇ ਸਰਾਭਾ ਨਗਰ ਦੇ ਲੋਕਾਂ ਨੇ ਰੰਗੇ ਹੱਥੀਂ ਕਾਬੂ ਕਰਕੇ ਕਾਫ਼ੀ ਸੇਵਾ ਕੀਤੀ ਸੀ।

ਇਹ ਵੀ ਪੜ੍ਹੋ : ਪੰਜਾਬ : ਬਿਜਲੀ 'ਚ ਮਿਲਣ ਵਾਲੀ ਵਿਸ਼ੇਸ਼ ਛੋਟ 'ਤੇ ਝਟਕਾ, ਮਾਰਚ ਮਹੀਨੇ ਤੋਂ ਲੱਖਾਂ ਰੁਪਏ ਦੇ ਬਕਾਇਆ ਨੋਟਿਸ ਜਾਰੀ

ਇਸ ਬਾਰੇ ਅਮਰਿੰਦਰ ਸਿੰਘ ਸੰਧੂ ਐਕਸੀਅਨ ਸੀ. ਐੱਸ. ਸੀ. ਨੇ ਕਿਹਾ ਕਿ ਮਾਮਲੇ ਦੀ ਜਾਣਕਾਰੀ ਮਿਲਣ ਤੋਂ ਤੁਰੰਤ ਬਾਅਦ ਵਿਭਾਗੀ ਮੁਲਾਜ਼ਮਾਂ ਦੀ ਟੀਮ ਨੂੰ ਇਲਾਕੇ ’ਚ ਬਿਜਲੀ ਸਪਲਾਈ ਬਹਾਲ ਕਰਨ ਤੇ ਮੀਟਰਾਂ ਦੀਆਂ ਨਵੀਆਂ ਤਾਰਾਂ ਪਾਉਣ ਦੇ ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ ਤਾਂ ਕਿ ਲੋਕਾਂ ਨੂੰ ਪ੍ਰੇਸ਼ਾਨੀ ਨਾ ਹੋਵੇ। ਸੀ. ਸੀ. ਟੀ. ਵੀ. ਫੁਟੇਜ ਦੇ ਆਧਾਰ ’ਤੇ ਪਾਵਰਕਾਮ ਵਿਭਾਗ ਵੱਲੋਂ ਪੁਲਸ ਕੋਲ ਲਿਖਤੀ ਸ਼ਿਕਾਇਤ ਦਰਜ ਕਰਵਾ ਕੇ ਚੋਰ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ। 

ਇਹ ਵੀ ਪੜ੍ਹੋ : 19, 20, 21 ਜੂਨ ਲਈ ਜਾਰੀ ਹੋਇਆ ਅਲਰਟ, ਮੀਂਹ ਦੇ ਨਾਲ ਆਵੇਗਾ ਹਨ੍ਹੇਰੀ ਤੂਫਾਨ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e


author

Gurminder Singh

Content Editor

Related News