ਜੇ ਪ੍ਰਧਾਨ ਬਾਂਸਲ ਆਪਣੇ ਵਾਰਡ ਦਾ ਕੁਝ ਨਹੀਂ ਸੰਵਾਰ ਸਕਦੇ ਤਾਂ ਹੋਰਨਾਂ ਵਾਰਡਾਂ ਦਾ ਤਾਂ ਰੱਬ ਹੀ ਰਾਖਾ : ਵਾਰਡ ਵਾਸੀ
Sunday, Mar 03, 2019 - 03:58 AM (IST)
ਲੁਧਿਆਣਾ (ਕਾਲੀਆ)-ਅਸੀਂ ਗੰਦਾ ਪਾਣੀ ਪੀਣ ਲਈ ਮਜਬੂਰ ਹਾਂ ਅਤੇ ਗਟਰਾਂ ਦਾ ਘਰਾਂ ਦੇ ਬਾਹਰ ਖਡ਼੍ਹਾ ਬਦਬੂ ਮਾਰਦਾ ਪਾਣੀ ਸਾਨੂੰ ਅਤੇ ਸਾਡੇ ਬੱਚਿਆਂ ਨੂੰ ਭਿਆਨਕ ਬੀਮਾਰੀਆਂ ਪਰੋਸ ਰਿਹਾ ਹੈ ਜਦਕਿ ਅਸੀਂ ਵਾਰਡ ਕੌਂਸਲਰ ਪ੍ਰਧਾਨ ਤੇਲੂ ਰਾਮ ਬਾਂਸਲ ਨਾਲ ਗੱਲਬਾਤ ਕਰਦੇ ਹਾਂ ਤਾਂ ਸਾਨੂੰ ਸਿਵਾਏ ਦਿਲਾਸਿਆਂ ਦੇ ਕੁਝ ਹੋਰ ਪੱਲੇ ਨਹੀਂ ਪੈਂਦਾ, ਜੇ ਅਸੀਂ ਪ੍ਰਧਾਨ ਦੇ ਵਾਰਡ ਵਿਚ ਹੀ ਨਰਕ ਭਰੀ ਜ਼ਿੰਦਗੀ ਜਿਊਣ ਲਈ ਮਜਬੂਰ ਹਾਂ ਤਾਂ ਹੋਰਨਾਂ ਵਾਰਡਾਂ ਦਾ ਤਾਂ ਰੱਬ ਹੀ ਰਾਖਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਵਾਰਡ ਨੰਬਰ 10 ਦੇ ਵਾਸੀ ਕੁਲਦੀਪ ਕੁਮਾਰ, ਗੁਰਪ੍ਰੀਤ ਸਿੰਘ, ਬੀਬੀ ਜਸਵੰਤ ਕੌਰ, ਲਕਸ਼ਮੀ ਨਾਰਾਇਣ ਨੇ ਆਪਣੀ ਦਾਸਤਾਨ ਸੁਣਾਉਂਦਿਆਂ ਕੀਤਾ। ਉਨ੍ਹਾਂ ਕਿਹਾ ਕਿ ਸੀਵਰੇਜ ਬੰਦ ਹੋਣ ਕਾਰਨ ਗਟਰ ਦਾ ਗੰਦਾ ਪਾਣੀ ਸਾਡੇ ਘਰਾਂ ਦੇ ਬਾਹਰ ਜਮ੍ਹਾ ਹੋ ਜਾਂਦਾ ਹੈ। ਬਦਬੂਦਾਰ ਪਾਣੀ ਕਾਰਨ ਅਸੀਂ ਘਰੋਂ ਬਾਹਰ ਨਹੀਂ ਨਿਕਲ ਸਕਦੇ, ਜਿਸ ਕਰ ਕੇ ਸਾਡੇ ਬੱਚਿਆਂ ਦੇ ਪੇਟ ਵਿਚ ਦਰਦ ਰਹਿਣ ਲੱਗ ਪਿਆ ਹੈ। ਮੈਂ ਪਹਿਲ ਦੇ ਆਧਾਰ ’ਤੇ ਸਮੱਸਿਆ ਹੱਲ ਕਰਵਾਂਵਾਗਾ : ਪ੍ਰਧਾਨ ®ਨਗਰ ਕੌਂਸਲ ਪ੍ਰਧਾਨ ਤੇਲੂ ਰਾਮ ਬਾਂਸਲ ਨੇ ਕਿਹਾ ਕਿ ਇਸ ਸਮੱਸਿਆ ਦਾ ਮੈਨੂੰ ਹੁਣੇ ਹੀ ਪਤਾ ਲੱਗਿਆ ਹੈ। ਮੈਂ ਜਲਦੀ ਹੀ ਇਸ ਸਮੱਸਿਆ ਦਾ ਹੱਲ ਕਰਵਾਵਾਂਗਾ। ਇਹ ਤਾਂ ਮੇਰਾ ਖੁਦ ਦਾ ਵਾਰਡ ਹੈ।
