10 ਸਾਲ ਪਹਿਲਾਂ ਕਰਵਾਇਆ ਪ੍ਰੇਮ ਵਿਆਹ, ਹੁਣ ਦਿਨ ਦਿਹਾੜੇ ਵੱਢੀ ਪਤਨੀ
Friday, Jul 12, 2019 - 10:43 AM (IST)

ਮੋਗਾ (ਗੋਪੀ ਰਾਊਕੇ) : ਮੋਗਾ ਵਿਚ ਦਿਨ-ਦਿਹਾੜੇ ਪਤੀ ਵਲੋਂ ਪਤਨੀ ਦਾ ਤੇਜ਼ ਹਥਿਆਰ ਨਾਲ ਹਮਲਾ ਕਰਕੇ ਕਤਲ ਕਰ ਦਿੱਤਾ ਗਿਆ। ਵਾਰਦਾਤ ਗੋਧੇਵਾਲਾ ਸਟੇਡੀਅਮ ਦੇ ਕੋਲ ਵਾਪਰੀ ਦੱਸੀ ਜਾ ਰਹੀ ਹੈ। ਪਤਨੀ ਆਪਣੇ ਬੱਚਿਆ ਨੂੰ ਸਕੂਲ ਛੱਡ ਕੇ ਘਰ ਵਾਪਸ ਪਰਤ ਰਹੀ ਸੀ ਕਿ ਰਸਤੇ ਵਿਚ ਹੀ ਪਤੀ ਸੰਜੂ ਨੇ ਉਸ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ, ਜਿਸ ਨਾਲ ਮਹਿਲਾ ਦੀ ਮੌਕੇ 'ਤੇ ਹੀ ਮੌਤ ਹੋ ਗਈ। ਵਾਰਦਾਤ ਤੋਂ ਬਾਅਦ ਸੰਜੂ ਮੌਕੇ ਤੋਂ ਫਰਾਰ ਹੋ ਗਿਆ।
ਲੜਕੀ ਦੇ ਪਰਿਵਾਰਕ ਮੈਂਬਰਾਂ ਅਨੁਸਾਰ ਲਗਭਗ ਦਸ ਸਾਲ ਪਹਿਲਾਂ ਮੁਲਜ਼ਮ ਸੰਜੂ ਉਨ੍ਹਾਂ ਦੀ ਲੜਕੀ ਨੂੰ ਘਰੋਂ ਭਜਾ ਕੇ ਲੈ ਗਿਆ ਅਤੇ ਵਿਆਹ ਕਰ ਲਿਆ ਸੀ। ਉਧਰ ਵਾਰਦਾਤ ਦੀ ਸੂਚਨਾ ਮਿਲਦੇ ਹੀ ਸਥਾਨਕ ਪੁਲਸ ਮੌਕੇ 'ਤੇ ਪਹੁੰਚ ਗਈ ਜਾਂਚ ਸ਼ੁਰੂ ਕਰ ਦਿੱਤੀ। ਪੁਲਸ ਨੇ ਮਹਿਲਾ ਦੀ ਲਾਸ਼ ਨੂੰ ਕਬਜ਼ੇ 'ਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਫਿਲਹਾਲ ਮੁਲਜ਼ਮ ਪੁਲਸ ਦੀ ਪਹੁੰਚ ਤੋਂ ਬਾਹਰ ਹੈ।