EVM ਵਾਲੇ ਕਮਰੇ 'ਚ ਡਿਊਟੀ ਨਿਭਾਉਣ ਗਏ ਅਮਲੇ ਨੂੰ ਬਸਪਾ ਨੇ ਸਮਝਿਆ ਸ਼ੱਕੀ

Tuesday, May 21, 2019 - 12:31 PM (IST)

EVM ਵਾਲੇ ਕਮਰੇ 'ਚ ਡਿਊਟੀ ਨਿਭਾਉਣ ਗਏ ਅਮਲੇ ਨੂੰ ਬਸਪਾ ਨੇ ਸਮਝਿਆ ਸ਼ੱਕੀ

ਜਲੰਧਰ (ਪੁਨੀਤ)— ਸਪੋਰਟਸ ਕਾਲਜ 'ਚ ਸਟਰਾਂਗ ਰੂਮ 'ਚ ਆਪਣੀ ਡਿਊਟੀ ਨਿਭਾਉਣ ਪਹੁੰਚੇ ਅਮਲੇ ਨੂੰ ਬਸਪਾ ਨੇ ਸ਼ੱਕੀ ਸਮਝ ਲਿਆ ਅਤੇ ਚੋਣ ਕਮਿਸ਼ਨ ਨੂੰ ਸ਼ਿਕਾਇਤ ਦੇ ਦਿੱਤੀ। ਬਸਪਾ ਦੇ ਉਮੀਦਵਾਰ ਬਲਵਿੰਦਰ ਕੁਮਾਰ ਦੇ ਸਮਰਥਕ ਧਰਮਵੀਰ ਨੇ ਦੱੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਜਿੱਥੇ ਈ. ਵੀ. ਐੱਮ. ਦੀਆਂ ਮਸ਼ੀਨਾਂ ਰੱਖੀਆਂ ਗਈਆਂ ਹਨ, ਉਥੇ ਕੁਝ ਸ਼ੱਕੀ ਵਿਅਕਤੀ ਲੈਪਟਾਪਸ ਲੈ ਕੇ ਦਾਖਲ ਹੋਏ ਹਨ। ਇਸ ਤੋਂ ਬਾਅਦ ਉਨ੍ਹਾਂ ਨੇ ਇਸ ਦੀ ਸ਼ਿਕਾਇਤ ਚੋਣ ਕਮਿਸ਼ਨਰ ਨੂੰ ਕੀਤੀ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਸ਼ੱਕ ਹੈ ਕਿ ਉਹ ਈ. ਵੀ. ਐੱਮ. ਮਸ਼ੀਨਾਂ ਦੇ ਨਾਲ ਛੇੜਛਾੜ ਕਰ ਸਕਦੇ ਹਨ। 
ਉਥੇ ਹੀ ਜਦੋਂ ਇਸ ਸਬੰਧੀ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਉਹ ਉਨ੍ਹਾਂ ਦੇ ਆਪਣੇ ਹੀ ਕਰਮਚਾਰੀ ਹਨ, ਜੋ ਆਪਣੀ ਡਿਊਟੀ ਨਿਭਾਅ ਰਹੇ ਹਨ। ਵਰਿੰਦਰ ਕੁਮਾਰ ਸ਼ਰਮਾ ਨੇ ਦੱਸਿਆ ਕਿ ਸਟਰਾਂਗ ਰੂਮ 'ਚ ਕੋਈ ਨਹੀਂ ਜਾ ਸਕਦਾ ਹੈ ਪਰ ਉਸ ਇਮਾਰਤ 'ਚ ਗਿਣਤੀ ਸਟਾਫ ਦੀ ਰਿਹਰਸਲ ਕੀਤੀ ਜਾ ਰਹੀ ਹੈ। 
ਬਲਵਿੰਦਰ ਕੁਮਾਰ ਨੇ ਦੱਸਿਆ ਕਿ ਚੋਣ ਕਮਿਸ਼ਨ ਹਰ ਇਕ ਜਾਣਕਾਰੀ ਮੁਹੱਈਆ ਕਰਵਾਉਂਦਾ ਹੈ ਪਰ ਇਸ ਸਬੰਧੀ ਕੁਝ ਵੀ ਜਾਣਕਾਰੀ ਹਾਸਲ ਨਹੀਂ ਹੋਈ। ਉਨ੍ਹਾਂ ਨੇ ਦੋਸ਼ ਲਗਾਇਆ ਕਿ ਜਿੱਥੇ ਈ. ਵੀ. ਐੱਮ. ਮਸ਼ੀਨਾਂ ਰੱਖੀਆਂ ਗਈਆਂ ਹਨ, ਉਥੇ ਰਿਹਰਸਲ ਕਿਉਂ ਕਰਵਾਈ ਜਾ ਰਹੀ ਹੈ। ਦੱਸ ਦੇਈਏ ਕਿ ਲੋਕ ਸਭਾ ਚੋਣਾਂ ਤੋਂ ਬਾਅਦ ਉਮੀਦਵਾਰਾਂ ਦੀ ਕਿਸਮਤ ਨੂੰ ਈ. ਵੀ. ਐੱਮ. 'ਚ ਕੈਦ ਕਰਕੇ ਸਟਰਾਂਗ ਰੂਮਾਂ 'ਚ ਰੱਖਵਾ ਦਿੱਤਾ ਗਿਆ ਹੈ, ਜਿਸ ਦਾ ਨਤੀਜੇ 23 ਮਈ ਨੂੰ ਐਲਾਨੇ ਜਾਣਗੇ।


author

shivani attri

Content Editor

Related News