ਭੀੜ ਨੂੰ ਦੇਖ ਕੇ ਭੜਕੇ ਸੰਨੀ ਦਿਓਲ, ਫੁਟਿਆ ਗੁੱਸਾ (ਵੀਡੀਓ)
Thursday, May 09, 2019 - 07:16 PM (IST)
ਗੁਰਦਾਸਪੁਰ/ਬਟਾਲਾ (ਗੁਰਪ੍ਰੀਤ ਚਾਵਲਾ)— ਲੋਕ ਸਭਾ ਹਲਕਾ ਗੁਰਦਾਸਪੁਰ ਸੀਟ ਤੋਂ ਭਾਜਪਾ ਉਮੀਦਵਾਰ ਸੰਨੀ ਦਿਓਲ ਦਾ ਗੁੱਸਾ ਅੱਜ ਉਸ ਸਮੇਂ ਫੁਟ ਗਿਆ, ਜਦੋਂ ਉਹ ਭੀੜ ਨੂੰ ਦੇਖ ਕੇ ਪਰੇਸ਼ਾਨ ਹੋ ਗਏ। ਦਰਅਸਲ ਸੰਨੀ ਦਿਓਲ ਬਟਾਲਾ ਵਿਖੇ ਰੋਡ ਸ਼ੋਅ ਕਰ ਰਹੇ ਸਨ ਕਿ ਜਦੋਂ ਉਹ ਕਾਲੀ ਦਵਾਰਾ ਮੰਦਿਰ ਪਹੁੰਚੇ ਤਾਂ ਲੋਕਾਂ ਨੇ ਉਨ੍ਹਾਂ ਨੂੰ ਘੇਰਾ ਪਾ ਲਿਆ। ਭੀੜ ਨੂੰ ਦੇਖ ਕੇ ਸੰਨੀ ਦਿਓਲ ਭੜਕ ਗਏ ਅਤੇ ਉਨ੍ਹਾਂ ਨੇ ਆਪਣਾ ਲੋਕਾਂ 'ਤੇ ਕੱਢ ਦਿੱਤਾ। ਸਾਹਮਣੇ ਆਈ ਵੀਡੀਓ 'ਚ ਤੁਸੀਂ ਸਾਫ ਦੇਖ ਸਕਦੇ ਹੋ ਕਿ ਕਿਵੇਂ ਲੋਕਾਂ ਨੇ ਸੰਨੀ ਦਿਓਲ ਨੂੰ ਘੇਰਾ ਪਾਇਆ ਅਤੇ ਫਿਰ ਸੰਨੀ ਦਿਓਲ ਦਾ ਗੁੱਸਾ ਫੁਟ ਕੇ ਬਾਹਰ ਆ ਗਿਆ।
ਜ਼ਿਕਰਯੋਗ ਹੈ ਕਿ ਬਾਲੀਵੁੱਡ ਦੇ ਮਸ਼ਹੂਰ ਅਭਿਨੇਤਾ ਸੰਨੀ ਦਿਓਲ ਨੂੰ ਭਾਜਪਾ ਵੱਲੋਂ ਗੁਰਦਾਸਪੁਰ ਸੀਟ ਤੋਂ ਚੋਣ ਮੈਦਾਨ 'ਚ ਉਤਾਰਿਆ ਗਿਆ ਹੈ ਅਤੇ ਇਥੇ ਉਨ੍ਹਾਂ ਦਾ ਸਿੱਧਾ ਮੁਕਾਬਲਾ ਕਾਂਗਰਸ ਦੇ ਉਮੀਦਵਾਰ ਸੁਨੀਲ ਜਾਖੜ ਨਾਲ ਹੋਣ ਵਾਲਾ ਹੈ। ਬੀਤੇ ਦਿਨਾਂ ਤੋਂ ਲੋਕ ਸਭਾ ਚੋਣਾਂ ਨੂੰ ਧਿਆਨ 'ਚ ਰੱਖਦੇ ਹੋਏ 'ਚ ਹੀ ਸੰਨੀ ਦਿਓਲ ਲਗਾਤਾਰ ਰੋਡ ਸ਼ੋਅ ਕਰ ਰਹੇ ਹਨ।