ਲੋਕਾਂ ਦੇ ਲੋਨ ਦੀਆਂ ਕਿਸ਼ਤਾਂ ਖੋਹ ਕੇ ਲੈ ਗਏ ਲੁਟੇਰੇ! ਲੁੱਟ ਲਿਆ ਰਿਕਵਰੀ ਏਜੰਟ

Sunday, Aug 24, 2025 - 06:18 PM (IST)

ਲੋਕਾਂ ਦੇ ਲੋਨ ਦੀਆਂ ਕਿਸ਼ਤਾਂ ਖੋਹ ਕੇ ਲੈ ਗਏ ਲੁਟੇਰੇ! ਲੁੱਟ ਲਿਆ ਰਿਕਵਰੀ ਏਜੰਟ

ਫ਼ਤਹਿਗੜ੍ਹ ਸਾਹਿਬ (ਜਗਦੇਵ): ਫੀਲਡ ਵਿਚ ਲੋਨ ਦੀਆਂ ਕਿਸ਼ਤਾਂ ਇਕੱਠੀਆਂ ਕਰਨ ਦਾ ਕੰਮ ਕਰਨ ਵਾਲੇ ਇਕ ਪ੍ਰਾਈਵੇਟ ਕੰਪਨੀ ਦੇ ਰਿਕਵਰੀ ਏਜੰਟ ਨੂੰ ਤੇਜ਼ਧਾਰ ਹਥਿਆਰਾਂ ਦੀ ਨੋਕ 'ਤੇ ਲੁੱਟਣ ਵਾਲੇ ਪੰਜ ਨਕਾਬਪੋਸ ਲੁਟੇਰਿਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਬਸੀ ਪਠਾਣਾ ਪੁਲਸ ਵੱਲੋਂ ਲੁਟੇਰਿਆਂ ਵੱਲੋਂ ਲੁੱਟ ਦਾ ਸਾਮਾਨ ਬਰਾਮਦ ਕਰਨ ਲਿਜਾਣ ਸਮੇਂ ਉਹ ਕੋਠੇ ਤੋਂ ਛਾਲਾਂ ਮਾਰ ਕੇ ਫਰਾਰ ਹੋਣ ਦੀ ਕੋਸ਼ਿਸ਼ ਕਰਦਿਆਂ ਗੰਭੀਰ ਜ਼ਖ਼ਮੀ ਹੋ ਗਏ, ਜਿਨ੍ਹਾਂ ਦਾ ਹਸਪਤਾਲ ਵਿਚ ਇਲਾਜ ਕਰਵਾਇਆ ਜਾ ਰਿਹਾ ਹੈ। 

ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਸੋਮਵਾਰ ਨੂੰ ਵੀ ਛੁੱਟੀ ਦਾ ਐਲਾਨ!

ਡੀ.ਐੱਸ.ਪੀ. ਬਸੀ ਪਠਾਣਾ ਰਾਜਕੁਮਾਰ ਸ਼ਰਮਾ ਨੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਭਾਰਤ ਫਾਈਨਾਸ ਇੰਨਕਲੂਜ਼ਨ ਕੰਪਨੀ ਬ੍ਰਾਂਚ ਮੋਰਿੰਡਾ ਵਿਚ ਬਤੌਰ ਰਿਕਵਰੀ ਏਜੰਟ ਕੰਮ ਕਰਦੇ ਰਾਜਸਥਾਨ ਨਿਵਾਸੀ ਸੰਦੀਪ ਸਿੰਘ ਰਾਏਕਾ ਹਾਲ ਵਾਸੀ ਮੋਰਿੰਡਾ, ਜੋ ਫੀਲਡ ਵਿਚ ਜਾ ਕੇ ਲੋਨ ਦੀਆਂ ਕਿਸ਼ਤਾ ਇਕੱਠੀਆ ਕਰਨ ਦਾ ਕੰਮ ਕਰਦਾ ਸੀ। ਉਹ ਬੱਸੀ ਪਠਾਣਾ ਤੋਂ ਕਿਸ਼ਤਾ ਦੇ ਇੱਕਠੇ ਹੋਏ 82,300 ਰੁਪਏ, ਟੈਬ ਅਤੇ ਬਾਇਓਮੈਟਰਿਕ ਮਸ਼ੀਨ ਅਤੇ ਹੋਰ ਕਾਗਜਾਤ ਆਪਣੇ ਪਿੱਠੁ ਬੈਗ ਵਿਚ ਪਾ ਕੇ ਆਪਣੇ ਮੋਟਰਸਾਈਕਲ 'ਤੇ ਮੋਰਿੰਡਾ ਬ੍ਰਾਂਚ ਨੂੰ ਜਾ ਰਿਹਾ ਸੀ ਤਾ ਜਦੋਂ ਉਹ ਨੇੜੇ ਡੀ.ਕੇ. ਹੋਟਲ ਬੱਸੀ ਪਠਾਣਾ ਪਾਸ ਪੁੱਜਾ ਤਾਂ ਇਕ ਬਿਨਾਂ ਨੰਬਰੀ ਮੋਟਰ ਸਾਈਕਲ 'ਤੇ ਸਵਾਰ 4 ਮੂੰਹ ਬੰਨ੍ਹੇ ਨੌਜਵਾਨਾਂ ਵੱਲੋਂ ਤੇਜ਼ਧਾਰ ਹਥਿਆਰ ਵਿਖਾ ਕੇ ਉਕਤ ਸੰਦੀਪ ਪਾਸੋਂ ਉਸ ਦਾ ਪਿੱਠੂ ਬੈਗ ਖੌਹ ਲੈ ਗਏ ਸਨ ਤੇ ਪੰਜਵਾਂ ਸਾਥੀ ਮੋਟਰਸਾਈਕਲ ਤੇ ਰੇਕੀ ਕਰਦਾ ਸੀ। ਇਸ ਦੇ ਅਧਾਰ ਥਾਣਾ ਬਸੀ ਪਠਾਣਾ ਪੁਲਸ ਵੱਲੋਂ ਬਰਖਿਲਾਫ ਨਾ-ਮਾਲੂਮ ਵਿਅਕਤੀਆਂ ਦੇ ਦਰਜ ਕੀਤਾ ਗਿਆ ਸੀ।

ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ Instagram Influencer ਦਾ ਕਤਲ! ਜਾਣੋ ਕਿਸ ਨੇ ਲਈ ਜ਼ਿੰਮੇਵਾਰੀ

ਉਨ੍ਹਾਂ ਦੱਸਿਆ ਕਿ ਪੁਲਸ ਵੱਲੋਂ ਗ੍ਰਿਫਤਾਰ ਕੀਤੇ ਗਏ ਪੰਜੋ ਕਥਿਤ ਮੁਲਜ਼ਮ ਵਿਜੈ ਪੁੱਤਰ, ਮਨਿੰਦਰ ਸਿੰਘ, ਸ਼ਰਨਜੀਤ ਸਿੰਘ, ਹਰਦੀਪ ਸਿੰਘ, ਰਜਨੀਸ ਕੁਮਾਰ ਪੁੱਤਰ ਰਾਕੇਸ਼ ਕੁਮਾਰ ਬੱਸੀ ਪਠਾਣਾਂ ਦੇ ਹੀ ਨਿਵਾਸੀ ਹਨ। ਦੋਸ਼ੀਆਂ ਵੱਲੋਂ ਵਾਰਦਾਤ ਵਿਚ ਵਰਤਿਆ ਗਿਆ ਬਿਨਾ ਨੰਬਰੀ ਮੋਟਰ ਸਾਈਕਲ ਬਰਾਮਦ ਕੀਤਾ ਗਿਆ। ਉਨ੍ਹਾਂ ਦੱਸਿਆ ਕਿ  ਦੋਸ਼ੀਆਂ ਨੂੰ ਮਾਨਯੋਗ ਅਦਾਲਤ ਵਿਚ ਪੇਸ਼ ਕਰਕੇ 1 ਦਿਨ ਦਾ ਪੁਲਸ ਰਿਮਾਂਡ ਲਿਆ ਗਿਆ। ਰਿਮਾਂਡ ਦੌਰਾਨ ਦੋਸ਼ੀਆਂ ਦੀ ਹੁਣ ਤੱਕ ਦੀ ਪੁੱਛ-ਗਿੱਛ ਦੇ ਅਧਾਰ 'ਤੇ ਉਨ੍ਹਾਂ ਕੋਲੋਂ ਵਾਰਦਾਤ ਵਿਚ ਵਰਤਿਆ ਇਕ ਤੇਜ਼ਧਾਰ ਦਾਤ, ਖੋਹੇ ਹੋਏ ਪੈਸਿਆਂ ਵਿੱਚੋਂ 25 ਹਜ਼ਾਰ ਰੁਪਏ, ਇੱਕ ਟੈਬ, ਬਾਇਓਮੈਟਰਿਕ ਮਸ਼ੀਨ ਅਤੇ ਪਿੱਠੂ ਬੈਗ ਬਰਾਮਦ ਕੀਤਾ ਗਿਆ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News