ਝਿੱਜਰ ਦੀ ਨੰਨ੍ਹੀ ਪਰੀ ਬਣੀ ਲਿਟਲ ਆਈਕਾਨਜ਼
Wednesday, Dec 27, 2017 - 07:04 AM (IST)
ਝਿੱਜਰ (ਭਾਸ਼ਾ) - ਚੰਡੀਗੜ੍ਹ 'ਚ ਆਯੋਜਿਤ ਹੋਏ 'ਲਿਟਲ ਆਈਕਾਨਜ਼' ਦੀ 'ਮਿਸ ਗਲੈਮਰ' ਪ੍ਰਤੀਯੋਗਿਤਾ ਵਿਚ ਝਿੱਜਰ ਦੀ ਲਿਟਲ ਏਂਜਲ ਕੇ. ਤਾਜ ਧਨਖੜ ਨੇ ਇਹ ਖਿਤਾਬ ਆਪਣੇ ਨਾਂ ਕੀਤਾ। ਨੰਨ੍ਹੇ-ਮੁੰਨੇ ਬੱਚਿਆਂ ਦੀ ਗਲੈਮਰ ਪ੍ਰਤੀਯੋਗਿਤਾ ਆਯੋਜਿਤ ਕੀਤੀ ਗਈ, ਜਿਸ 'ਚ ਝਿੱਜਰ ਦੀ ਪ੍ਰਮੁੱਖ ਸਮਾਜ ਸੇਵੀ ਵਿਨੋਦ ਬਾਲਾ ਧਨਖੜ ਦੀ ਭਤੀਜੀ ਤਾਜ ਧਨਖੜ ਨੇ ਮਿਸ ਗਲੈਮਰ ਦਾ ਖਿਤਾਬ ਆਪਣੇ ਨਾਂ ਕੀਤਾ। ਝਿੱਜਰ ਜ਼ਿਲੇ ਦੇ ਇਤਿਹਾਸ 'ਚ ਇਹ ਪਹਿਲਾ ਮੌਕਾ ਹੈ ਕਿ ਕਿਸੇ ਨੰਨ੍ਹੀ ਪਰੀ ਨੇ ਚੰਡੀਗੜ੍ਹ 'ਚ ਆਯੋਜਿਤ ਇਸ ਤਰ੍ਹਾਂ ਦੀ ਪ੍ਰਤੀਯੋਗਿਤਾ 'ਚ ਹਿੱਸਾ ਲੈ ਕੇ ਇਹ ਖਿਤਾਬ ਹਾਸਲ ਕੀਤਾ ਹੈ। ਝਿੱਜਰ ਜ਼ਿਲੇ ਦੇ ਪਿੰਡ ਢਾਕਲਾ ਦੀ ਨੰਨ੍ਹੀ ਪਰੀ ਕੇ. ਤਾਜ ਧਨਖੜ ਪਹਿਲੀ ਕਲਾਸ ਦੀ ਵਿਦਿਆਰਥਣ ਹੈ। ਕੇ. ਤਾਜ ਦੇ ਦਾਦਾ ਡਾ. ਓਮ ਪ੍ਰਕਾਸ਼ ਧਨਖੜ, ਦਾਦੀ ਕਮਲਾ ਦੇਵੀ, ਪਿਤਾ ਵਿਨੀਤ ਧਨਖੜ, ਮਾਤਾ ਬਰਸ਼ਾ ਰਾਣੀ, ਭੂਆ ਵਿਨੋਦ ਬਾਲਾ ਧਨਖੜ ਪ੍ਰੀਤੀ ਅਤੇ ਭੈਣ ਸੌਮਿਆ ਨੇ ਇਹ ਖਿਤਾਬ ਪ੍ਰਾਪਤ ਕਰਨ 'ਤੇ ਖੁਸ਼ੀ ਦਾ ਇਜ਼ਹਾਰ ਕੀਤਾ। ਇਸ ਮੌਕੇ ਕੇ. ਤਾਜ ਦੀ ਭੂਆ ਵਿਨੋਦ ਬਾਲਾ ਧਨਖੜ ਸਮੇਤ ਪਰਿਵਾਰਕ ਮੈਂਬਰਾਂ ਨੇ ਪਿੰਡ ਦੇ ਧਾਰਮਕ ਅਸਥਾਨ ਦਾਦਾ ਖੇੜਾ ਦੀ ਸਫਾਈ ਕਰਵਾ ਕੇ ਪਿੰਡ ਵਾਸੀਆਂ ਲਈ ਲੰਗਰ ਲਾਇਆ। ਇਸ ਮੌਕੇ ਪਿੰਡ ਦੀ ਨੰਨ੍ਹੀ ਧੀ ਨੂੰ ਚੰਡੀਗੜ੍ਹ 'ਚ ਆਯੋਜਿਤ ਇਸ ਪ੍ਰਤੀਯੋਗਿਤਾ 'ਚ ਸ਼ੀਲਡ, ਸਨਮਾਨ ਪੱਤਰ ਅਤੇ ਨਾਈਸ ਡਰੈੱਸ ਦਾ ਗਿਫਟ ਦੇ ਕੇ ਸਨਮਾਨਿਤ ਕੀਤਾ ਗਿਆ।
