ਪੇਪਰਾਂ ’ਚੋਂ ਨੰਬਰ ਘੱਟ ਆਉਣ ’ਤੇ ਨਾਬਾਲਗਾ ਨੇ ਲਿਆ ਫਾਹ

Tuesday, Jul 03, 2018 - 06:04 AM (IST)

ਪੇਪਰਾਂ ’ਚੋਂ ਨੰਬਰ ਘੱਟ ਆਉਣ ’ਤੇ ਨਾਬਾਲਗਾ ਨੇ ਲਿਆ ਫਾਹ

ਅਬੋਹਰ, (ਸੁਨੀਲ)- ਅਬੋਹਰ-ਸ਼੍ਰੀ ਗੰਗਾਨਗਰ ਕੌਮੀ ਮਾਰਗ ਨੰਬਰ 15 ’ਤੇ ਸਥਿਤ ਉਪਮੰਡਲ ਦੇ ਪਿੰਡ ਗਿਦਡ਼ਾਂਵਾਲੀ ਵਾਸੀ ਅਤੇ ਮੰਦਰ ਪੁਜਾਰੀ ਦੀ ਨਾਬਾਲਗ ਧੀ ਨੇ ਪੇਪਰਾਂ ’ਚ ਨੰਬਰ ਘੱਟ ਆਉਣ ਕਾਰਨ ਬੀਤੇ ਦਿਨੀਂ ਘਰ ’ਚ ਆਪਣੇ-ਆਪ ਨੂੰ ਫਾਹ ਲੈ ਕੇ ਆਤਮ-ਹੱਤਿਆ ਕਰ ਲਈ। 
ਪੁਲਸ ਨੇ ਉਸ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਦੀ ਮੋਰਚਰੀ ’ਚ ਰਖਵਾਉਂਦੇ ਹੋਏ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।  ਜਾਣਕਾਰੀ ਮੁਤਾਬਕ ਯੋਗੇਸ਼ ਸ਼ਰਮਾ ਪਿੰਡ ’ਚ ਹੀ ਬਣੇ ਹਨੂਮਾਨ ਮੰਦਰ ਦਾ ਪੁਜਾਰੀ ਹੈ ਅਤੇ ਮੰਦਰ ’ਚ ਹੀ ਪਰਿਵਾਰ ਸਣੇ ਰਹਿੰਦੇ ਹੈ। ਯੋਗੇਸ਼ ਦੀ ਪਤਨੀ ਬੀਮਾਰ ਹੋਣ  ਕਾਰਨ ਅਬੋਹਰ  ਦੇ ਇਕ ਨਿੱਜੀ ਹਸਪਤਾਲ ’ਚ ਇਲਾਜ ਅਧੀਨ ਹੈ। ਉਸ ਦੀ 16 ਸਾਲਾ ਧੀ ਏਕਤਾ ਦੇ 10ਵੀਂ ਜਮਾਤ ’ਚ ਨੰਬਰ ਘੱਟ ਆਉਣ ’ਤੇ ਉਹ ਪਿਛਲੇ ਕੁਝ ਦਿਨਾਂ ਤੋਂ ਮਾਨਸਿਕ ਰੂਪ ਤੋਂ ਪ੍ਰੇਸ਼ਾਨ ਸੀ। 
ਬੀਤੇ ਦਿਨੀਂ ਜਦ ਯੋਗੇਸ਼ ਆਪਣੀ ਪਤਨੀ ਦਾ ਹਾਲ-ਚਾਲ ਜਾਣਨ ਅਬੋਹਰ ਦੇ ਹਸਪਤਾਲ ’ਚ ਆਇਆ ਹੋਇਆ ਸੀ ਤਾਂ ਘਰ ਏਕਤਾ ਅਤੇ ਉਸ ਦੀ ਦਾਦੀ ਇਕੱਲੀ ਸੀ। ਕਰੀਬ 4 ਵਜੇ ਏਕਤਾ ਦੀ ਦਾਦੀ ਨੇ ਯੋਗੇਸ਼ ਨੂੰ ਫੋਨ ਕਰ ਕੇ ਦੱਸਿਆ ਕਿ ਏਕਤਾ ਕਮਰੇ ਦਾ ਗੇਟ ਨਹੀਂ ਖੋਲ੍ਹ ਰਹੀ,  ਜਿਸ ’ਤੇ ਯੋਗੇਸ਼ ਘਰ ਪੁੱਜਿਆ ਅਤੇ ਮੰਦਰ  ਪ੍ਰਬੰਧਕ ਕਮੇਟੀ ਮੈਂਬਰਾਂ ਨੂੰ ਸੱਦ ਕੇ ਕਮਰੇ ਦਾ ਗੇਟ ਤੋਡ਼ਿਆ ਤਾਂ ਵੇਖਿਆ ਕਿ ਏਕਤਾ ਕਮਰੇ ’ਚ ਫਾਹੇ ’ਤੇ ਲਮਕੀ ਹੋਈ ਸੀ। ਉਨ੍ਹਾਂ ਇਸ ਗੱਲ ਦੀ ਸੂਚਨਾ ਥਾਣਾ ਖੁਈਆਂ ਸਰਵਰ ਪੁਲਸ ਨੂੰ ਦਿੱਤੀ। ਥਾਣਾ ਮੁਖੀ ਸੁਨੀਲ ਕੁਮਾਰ ਆਪਣੀ ਟੀਮ ਸਣੇ ਮੌਕੇ ’ਤੇ ਪੁੱਜੇ ਅਤੇ ਜਾਂਚ ਸ਼ੁਰੂ ਕੀਤੀ। 
 


Related News