ਨਾਬਾਲਗ ਕੁੜੀ ਨਾਲ ਜਬਰ-ਜ਼ਨਾਹ, 3 'ਤੇ ਪਰਚਾ
Saturday, Oct 12, 2019 - 10:08 AM (IST)

ਲਹਿਰਾਗਾਗਾ (ਗਰਗ) : ਹਲਕਾ ਲਹਿਰਾਗਾਗਾ 'ਚ ਇਕ ਪਿੰਡ ਦੀ ਨਾਬਾਲਗ ਕੁੜੀ ਨਾਲ ਜਬਰ-ਜ਼ਨਾਹ ਕਰਨ ਦੇ ਦੋਸ਼ 'ਚ ਪੁਲਸ ਨੇ ਤਿੰਨ ਦੋਸ਼ੀਆਂ ਵਿਰੁੱਧ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਥਾਣਾ ਮੁਖੀ ਇੰਸਪੈਕਟਰ ਸਤਨਾਮ ਸਿੰਘ ਨੇ ਦੱਸਿਆ ਕਿ ਇਕ ਪਿੰਡ ਦੀ ਨਾਬਾਲਗ ਕੁੜੀ ਨੇ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਕਿ ਉਹ ਇਕ ਇੰਸਟੀਚਿਊਟ 'ਚ ਆਈਲੈੱਟਸ ਕਰ ਰਹੀ ਹੈ। 2 ਅਗਸਤ ਨੂੰ ਕਰੀਬ 11 ਵਜੇ ਜਦੋਂ ਉਹ ਆਪਣੇ ਪਿੰਡ ਤੋਂ ਸੰਗਰੂਰ ਜਾਣ ਲਈ ਬੱਸ ਸਟੈਂਡ 'ਤੇ ਖੜ੍ਹੀ ਸੀ ਤਾਂ ਗੁਰਪ੍ਰੀਤ ਉਸ ਨੂੰ ਜ਼ਬਰਦਸਤੀ ਆਪਣੇ ਨਾਲ ਮੋਟਰ ਵਾਲੇ ਕੋਠੇ 'ਚ ਲੈ ਗਿਆ, ਜਿੱਥੇ ਉਸ ਨੇ ਉਸ ਨਾਲ ਜਬਰ-ਜ਼ਨਾਹ ਕੀਤਾ। ਉਸ ਤੋਂ ਬਾਅਦ ਫਿਰ 7 ਅਕਤੂਬਰ ਨੂੰ ਉਹ ਜ਼ਬਰਦਸਤੀ ਮੋਟਰਸਾਈਕਲ 'ਤੇ ਬਿਠਾ ਕੇ ਲੈ ਗਿਆ ਜਿੱਥੇ ਰਸਤੇ ਵਿਚ ਖੜ੍ਹੀ ਗੱਡੀ 'ਚੋਂ ਜਗਦੀਪ ਸਿੰਘ ਅਤੇ ਜਗਦੀਪ ਸਿੰਘ ਜੋਲੀ ਉੱਤਰੇ ਜਿਹੜੇ ਉਸ ਦੇ ਜਾਣਕਾਰ ਸੀ। ਉਕਤ ਨੌਜਵਾਨ ਧੱਕੇ ਨਾਲ ਉਸ ਨੂੰ ਗੱਡੀ 'ਚ ਸੁੱਟ ਕੇ ਮੋਟਰ ਵਾਲੇ ਕੋਠੇ 'ਚ ਲੈ ਗਏ, ਜਿੱਥੇ ਕਿ ਗੁਰਪ੍ਰੀਤ ਸਿੰਘ ਨੇ ਉਸ ਨਾਲ ਨਾਲ ਜਬਰ-ਜ਼ਨਾਹ ਕੀਤਾ।
ਪੁਲਸ ਨੇ ਪੀੜਤਾ ਦੀ ਸ਼ਿਕਾਇਤ 'ਤੇ ਗੁਰਪ੍ਰੀਤ ਸਿੰਘ ਉਰਫ ਗੋਲਡੀ, ਜਗਦੀਪ ਸਿੰਘ ਅਤੇ ਜਗਦੀਪ ਸਿੰਘ ਉਰਫ ਜੋਲੀ ਵਾਸੀ ਬਖੋਰਾ ਖੁਰਦ ਵਿਰੁੱਧ ਪਰਚਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।