ਵਿਜੇ ਹੰਸ ਦੀ ਮੌਤ ਦੇ ਕੁੱਝ ਘੰਟੇ ਬਾਅਦ ਪਤਨੀ ਨੇ ਵੀ ਲਿਆ ਆਖਰੀ ਸਾਹ

Thursday, Sep 05, 2019 - 07:24 PM (IST)

ਵਿਜੇ ਹੰਸ ਦੀ ਮੌਤ ਦੇ ਕੁੱਝ ਘੰਟੇ ਬਾਅਦ ਪਤਨੀ ਨੇ ਵੀ ਲਿਆ ਆਖਰੀ ਸਾਹ

ਜਲੰਧਰ,(ਕਮਲੇਸ਼): ਪੰਜਾਬ ਸਰਕਾਰ ਤੋਂ ਆਪਣੀ ਪਤਨੀ ਦੇ ਇਲਾਜ ਲਈ ਮੁਆਵਜ਼ਾ ਮੰਗਣ ਵਾਲੇ ਡੈਮੋਕ੍ਰੇਟਿਕ ਭਾਰਤੀ ਸਮਾਜ ਪਾਰਟੀ ਦੇ ਨੇਤਾ ਵਿਜੇ ਹੰਸ ਦੇ ਦਿਹਾਂਤ ਤੋਂ ਕੁੱਝ ਘੰਟੇ ਬਾਅਦ ਹੀ ਉਨ੍ਹਾਂ ਦੀ ਪਤਨੀ ਦੀ ਵੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਅੱਜ ਸਵੇਰੇ ਨੇਤਾ ਵਿਜੇ ਹੰਸ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਇਸ ਉਪਰੰਤ ਪਰਿਵਾਰ ਵਾਲੇ ਜਦ ਨੇਤਾ ਜੀ ਦਾ ਅੰਤਿਮ ਸੰਸਕਾਰ ਕਰਕੇ ਘਰ ਵਾਪਸ ਪਰਤੇ ਹੀ ਸਨ ਕਿ ਨੇਤਾ ਹੰਸ ਦੀ ਪਤਨੀ ਦੀ ਮੌਤ ਵੀ ਹੋ ਗਈ, ਜੋ ਕਿ ਹਸਪਤਾਲ 'ਚ ਕਈ ਦਿਨ ਤੋਂ ਦਾਖਲ ਸੀ। ਵਿਜੇ ਹੰਸ ਦੇ 2 ਪੁੱਤਰ ਤੇ 2 ਪੁੱਤਰੀਆਂ ਹਨ। ਇਸ ਘਟਨਾ ਨਾਲ ਇਕ ਦਿਨ 'ਚ ਹੀ ਇਨ੍ਹਾਂ ਬੱਚਿਆਂ ਉਪਰੋਂ ਮਾਂ-ਬਾਪ ਦਾ ਸ਼ਾਇਆ ਉਠ ਗਿਆ ਹੈ।  

PunjabKesari

ਜ਼ਿਕਰਯੋਗ ਹੈ ਕਿ ਹੰਸ ਦੀ ਪਤਨੀ ਕਿਸੇ ਗੰਭੀਰ ਬੀਮਾਰੀ ਨਾਲ ਗ੍ਰਸਤ ਸੀ। ਜਿਸ ਦੇ ਇਲਾਜ ਲਈ ਹੰਸ ਨੇ ਪੰਜਾਬ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਵੀ ਕੀਤੀ ਸੀ ਤੇ ਇਸ ਬਾਰੇ ਉਨ੍ਹਾਂ ਨੇ ਬੁੱਧਵਾਰ ਪ੍ਰੈਸ ਕਾਨਫਰੰਸ ਵੀ ਕੀਤੀ ਸੀ।  


Related News