ਲੁਧਿਆਣਾ ''ਚ ਟ੍ਰੈਫ਼ਿਕ ਪੁਲਸ ਦਾ ਐਕਸ਼ਨ: ਕੱਟ ਦਿੱਤੇ 600 ਚਾਲਾਨ
Saturday, Nov 08, 2025 - 06:47 PM (IST)
ਲੁਧਿਆਣਾ (ਸੰਨੀ)- ਸ਼ਹਿਰ ’ਚ ਟ੍ਰੈਫਿਕ ਨਿਯਮ ਤੋੜਨ ਵਾਲੇ ਲੋਕਾਂ ਖਿਲਾਫ ਟ੍ਰੈਫਿਕ ਪੁਲਸ ਵੱਲੋਂ ਸ਼ੁਰੂ ਕੀਤੀ ਗਈ ਕਾਰਵਾਈ ਲਗਾਤਾਰ ਜਾਰੀ ਹੈ। ਸ਼ੁੱਕਰਵਾਰ ਨੂੰ ਟ੍ਰੈਫਿਕ ਪੁਲਸ ਦੀਆਂ ਵੱਖ-ਵੱਖ ਟੀਮਾਂ ਨੇ ਸ਼ਹਿਰ ’ਚ ਰਾਂਗ ਸਾਈਡ ਡ੍ਰਾਈਵਿੰਗ, ਜ਼ੈਬਰਾ ਕ੍ਰਾਸਿੰਗ ਦੀ ਉਲੰਘਣਾ ਅਤੇ ਰੈੱਡ ਲਾਈਟ ਜੰਪ ਕਰਨ ਵਾਲਿਆਂ ਖਿਲਾਫ ਤਾਬੜਤੋੜ ਕਾਰਵਾਈ ਕਰਦੇ ਹੋਏ 600 ਦੇ ਕਰੀਬ ਚਲਾਨ ਕੀਤੇ ਹਨ।
ਇਸ ਮੁਹਿੰਮ ਦੀ ਅਗਵਾਈ ਏ. ਸੀ. ਪੀ. ਟ੍ਰੈਫਿਕ-1 ਜਤਿਨ ਬਾਂਸਲ ਅਤੇ ਏ. ਸੀ. ਪੀ. ਟ੍ਰੈਫਿਕ-2 ਗੁਰਦੇਵ ਸਿੰਘ ਵਲੋਂ ਕੀਤੀ ਗਈ। ਦੋਵੇਂ ਅਧਿਕਾਰੀ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਦੇ ਪ੍ਰਤੀ ਜ਼ਿੰਮੇਵਾਰ ਬਣਾਉਣ ਲਈ ਪੂਰੇ ਜੰਗੀ ਪੱਧਰ ’ਤੇ ਡਟੇ ਹੋਏ ਹਨ। ਅਧਿਕਾਰੀਆਂ ਦਾ ਕਹਿਣਾ ਹੈ ਕਿ ਲੋਕ ਸੜਕ ਸੁਰੱਖਿਆ ਨਿਯਮਾਂ ਨੂੰ ਆਪਣਾ ਪਹਿਲਾ ਫਰਜ਼ ਸਮਝਦੇ ਹੋਏ ਉਨ੍ਹਾਂ ’ਤੇ ਅਮਲ ਕਰਨ ਤਾਂ ਹੀ ਸੜਕਾਂ ਨੂੰ ਸਫਰ ਦੇ ਲਈ ਸੁਰੱਖਿਅਤ ਬਣਾਇਆ ਜਾ ਸਕਦਾ ਹੈ।
