ਜ਼ਮੀਨ ’ਤੇ ਨਾਜਾਇਜ਼ ਕਬਜ਼ਾ ਕਰਨ ਦੀ ਕੋਸ਼ਿਸ਼ ਕਰਨ ਵਾਲਿਆਂ ’ਤੇ ਕਾਰਵਾਈ ਦੀ ਮੰਗ

Sunday, Jun 24, 2018 - 04:19 AM (IST)

ਖਡੂਰ ਸਾਹਿਬ,   (ਕੁਲਾਰ)-  ਪੁਲਸ ਥਾਣਾ ਵੈਰੋਵਾਲ ਅਧੀਨ ਆਉਂਦੇ ਪਿੰਡ ਰਾਮਪੁਰ ਨਰੋਤਮਪੁਰ ਦੇ ਵਾਸੀ ਅਵਤਾਰ ਸਿੰਘ ਪੁੱਤਰ ਸਤਨਾਮ ਸਿੰਘ ਨੇ ਪਿੰਡ ਦੇ ਮੋਹਤਬਰਾਂ ਨੰਬਰਦਾਰ ਜਸਬੀਰ ਸਿੰਘ, ਗੁਰਭੇਜ ਸਿੰਘ, ਮੱਖਣ ਸਿੰਘ ਦੀ ਹਾਜ਼ਰੀ ਵਿਚ ਦੱਸਿਆ ਕਿ ਅਸੀਂ ਪਿਛਲੇ ਤਕਰੀਬਨ 30 ਸਾਲ ਤੋਂ ਤਿੰਨ ਏਕਡ਼ ਜ਼ਮੀਨ ਠੇਕੇ ਉਪਰ ਕਾਬਜ਼ ਹਾਂ ਅਤੇ ਕਾਸ਼ਤ ਕਰ ਰਹੇ ਹਾਂ। ਜਿਸ ਵਿਚ ਹੁਣ ਵੀ ਅਸੀਂ ਢਿੰਜਣ ਬੀਜਿਅਾ ਹੋਇਅਾ ਹੈ ਅਤੇ ਜ਼ਮੀਨ ਦੇ ਮਾਲਕ ਗੁਰਭੇਜ ਸਿੰਘ, ਸ਼ਾਮ ਲਾਲ, ਜੋਗਿੰਦਰਪਾਲ ਨੂੰ ਬਣਦਾ ਠੇਕਾ ਦੇ ਰਹੇ ਹਾਂ ਪਰ ਮੇਰਾ ਮਾਮਾ ਸਵਰਨ ਸਿੰਘ ਜੋ ਹਾਲ ਵਾਸੀ ਅੰਮ੍ਰਿਤਸਰ  ਹੈ। ਸਾਡੀ ਬੀਜੀ ਹੋਈ ਜ਼ਮੀਨ ’ਤੇ ਨਾਜਾਇਜ਼ ਕਬਜ਼ੇ ਦੀ ਨੀਅਤ ਨਾਲ 15-20 ਵਿਅਕਤੀਆਂ ਨੂੰ ਲੈ ਕੇ ਆਇਆ ਅਤੇ ਸਾਡੇ ਨਾਲ ਝਗਡ਼ਾ ਕਰਨ ਲੱਗਾ ਤਾਂ ਅਸੀਂ ਤੁਰੰਤ ਪੁਲਸ ਥਾਣਾ ਵੈਰੋਵਾਲ ਨੂੰ ਫੋਨ ਉੱਤੇ ਸੂਚਿਤ ਕੀਤਾ ਅਤੇ ਮੌਕੇ ਉੱਤੇ ਪੁਲਸ ਪਹੁੰਚ ਗਈ ਅਤੇ ਦੋਵਾਂ ਧਿਰਾਂ ਨੂੰ ਥਾਣੇ ਬੁਲਾਇਆ ਗਿਆ। ਇਸ ਦੌਰਾਨ ਅਸੀਂ ਮਾਣਯੋਗ ਅਦਾਲਤ ਵੱਲੋਂ ਸਾਨੂੰ ਦਿੱਤੇ ਪੱਕੇ ਸਟੇਅ ਆਰਡਰ ਦਿਖਾਏ ਅਤੇ ਪਡ਼ਤਾਲ ਤੋਂ ਬਾਅਦ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਪਰ ਸਵਰਨ ਸਿੰਘ ਅਤੇ ਉਸ ਦਾ ਇਕ ਸਾਥੀ ਥਾਣੇ ਤੋਂ ਜਾਣ ਉਪਰੰਤ ਜਾਅਲੀ ਸੱਟਾਂ ਲਾ ਕੇ ਹਸਪਤਾਲ ਵਿਖੇ ਭਰਤੀ ਹੋ ਗਏ ਜਦੋਂ ਕਿ ਉਕਤ ਵਿਅਕਤੀ ਠੀਕ ਠਾਕ ਥਾਣੇ ਦੇ ਸੀ.ਸੀ.ਟੀ.ਵੀ. ਕੈਮਰੇ ਵਿਚ ਵੇਖੇ ਜਾ ਸਕਦੇ ਹਨ।  ਉਨ੍ਹਾਂ ਕਿਹਾ ਕਿ ਸਵਰਨ ਸਿੰਘ ਸਾਨੂੰ ਪੈਸੇ ਦੇ ਜ਼ੋਰ ਉੱਤੇ ਨਾਜਾਇਜ਼ ਤੰਗ  ਕਰ ਰਿਹਾ ਹੈ। ਉਨ੍ਹਾਂ ਪੁਲਸ ਦੇ ਉੱਚ ਅਧਿਕਾਰੀਆਂ 
ਕੋਲੋਂ ਮੰਗ ਕੀਤੀ ਕਿ 
ਸਾਨੂੰ ਬਣਦਾ ਇਨਸਾਫ ਦਿਵਾਇਆ ਜਾਵੇ। ਇਸ ਮੌਕੇ ਸਵਰਨ ਸਿੰਘ ਨਾਲ ਸੰਪਰਕ ਕਰਨ ’ਤੇ ਉਨ੍ਹਾਂ ਕਿਹਾ ਕਿ ਜ਼ਮੀਨ ਮੇਰੇ  ਕੋਲ ਬੈ  ’ਤੇ  ਹੈ 
ਅਤੇ ਉਕਤ ਵਿਅਕਤੀ ਨਾਜਾਇਜ਼ ਕਬਜ਼ਾ ਕਰੀ ਬੈਠਾ ਹੈ ਅਤੇ ਜਦੋਂ ਅਸੀਂ ਆਪਣੀ ਜ਼ਮੀਨ  ’ਤੇ ਗਏ ਤਾਂ ਉਨ੍ਹਾਂ ਨੇ ਸਾਡੇ ’ਤੇ ਹਮਲਾ ਕਰ ਦਿੱਤਾ। ਇਸ ਮੌਕੇ ਡੀ.ਐੱਸ.ਪੀ. ਸਤਨਾਮ ਸਿੰਘ ਨਾਲ ਸੰਪਰਕ ਕਰਨ ’ਤੇ ਉਨ੍ਹਾਂ ਕਿਹਾ ਕਿ ਮਾਮਲਾ ਮੇਰੇ ਧਿਆਨ ਵਿਚ ਹੈ ਅਤੇ ਦੋਵਾਂ ਧਿਰਾਂ ਦੀ ਪਡ਼ਤਾਲ ਕਰਕੇ ਬਣਦੀ ਕਾਰਵਾਈ ਕੀਤੀ ਜਾਵੇਗੀ।


Related News