ਆਬਕਾਰੀ ਤੇ ਪੁਲਸ ਦੀ ਸਾਂਝੀ ਕਾਰਵਾਈ ’ਚ 258 ਬੋਤਲਾਂ ਅੰਗਰੇਜ਼ੀ ਸ਼ਰਾਬ ਬਰਾਮਦ, 2 ਗ੍ਰਿਫਤਾਰ
Saturday, Nov 09, 2024 - 05:14 AM (IST)
ਅੰਮ੍ਰਿਤਸਰ (ਇੰਦਰਜੀਤ) - ਜ਼ਿਲ੍ਹਾ ਆਬਕਾਰੀ ਵਿਭਾਗ ਨੇ ਜ਼ਿਲੇ ਭਰ ਵਿਚ ਨਾਜਾਇਜ਼ ਸ਼ਰਾਬ ਖਿਲਾਫ ਕਾਰਵਾਈ ਦੌਰਾਨ ਅੰਮ੍ਰਿਤਸਰ ਦੇ ਫੋਕਲ ਪੁਆਇੰਟ ਵਿਚ ਇਕ ਰਿਹਾਇਸ਼ੀ ਘਰ ’ਤੇ ਛਾਪੇਮਾਰੀ ਕੀਤੀ, ਜਿਸ ਤੋਂ 258 ਬੋਤਲਾਂ ਅੰਗਰੇਜ਼ੀ ਸਰਾਬ ਬਰਾਮਦ ਹੋਈ। ਜ਼ਿਲਾ ਆਬਕਾਰੀ ਅਧਿਕਾਰੀ ਅੰਮ੍ਰਿਤਸਰ-1 ਗੌਤਮ ਗੋਵਿੰਦਾ ਦੀ ਦੇਖਰੇਖ ਵਿਚ ਏ. ਆਈ. ਰਵਿੰਦਰ ਸਿੰਘ ਬਾਜਵਾ ਦੀ ਅਗਵਾਈ ਹੇਠ ਟੀਮ ਦਾ ਗਠਨ ਕੀਤਾ ਗਿਆ। ਇਸ ਆਪ੍ਰੇਸ਼ਨ ਵਿਚ ਥਾਣਾ ਮਕਬੂਲਪੁਰਾ ਦੇ ਇੰਸਪੈਕਟਰ ਹਰਪ੍ਰਕਾਸ਼ ਵੀ ਟੀਮ ਸਮੇਤ ਸ਼ਾਮਲ ਹੋਏ।
ਇਸੇ ਦੌਰਾਨ ਆਬਕਾਰੀ ਵਿਭਾਗ ਅਤੇ ਅੰਮ੍ਰਿਤਸਰ ਪੁਲਸ ਦੀ ਸਾਂਝੀ ਕਾਰਵਾਈ ਦੌਰਾਨ ਵਰਿੰਦਰ ਸਿੰਘ ਪੁੱਤਰ ਬੂਟਾ ਸਿੰਘ ਅਤੇ ਰਾਮ ਸਿੰਘ ਪੁੱਤਰ ਹੀਰਾ ਸਿੰਘ ਵਾਸੀ ਫੋਕਲ ਪੁਆਇੰਟ (ਮਕਬੂਲਪੁਰਾ) ਦੀ ਰਿਹਾਇਸ਼ ’ਤੇ ਛਾਪੇ ਮਾਰੀ ਕਰ ਕੇ ਉਥੋਂ ਅੰਗਰੇਜ਼ੀ ਸ਼ਰਾਬ ਬਰਾਮਦ ਕੀਤੀ ਗਈ ।
ਬਰਾਮਦ ਕੀਤੀ ਗਈ ਸ਼ਰਾਬ ਕਿਉ ਆਰ ਬਿਨਾਂ ਹੋਲੋਗ੍ਰਾਮ ਦੇ ਬਿਨ੍ਹਾ ਪਾਇਆ ਗਿਆ ਸੀ ਜੋ ਅਪਰਾਧ ਦੀ ਸ਼੍ਰੇਣੀ ਵਿੱਚ ਆਉਂਦਾ ਹੈ। ਬਰਾਮਦ ਕੀਤੀਆਂ ਕੁੱਲ 258 ਬੋਤਲਾਂ ਵਿੱਚ ਕਿੰਗਗੋਲਡ, ਰਾਇਲ ਚੈਲੇਂਜ, ਬਲੈਕ ਹਾਰਸ, ਗ੍ਰੈਂਡ ਅਫੇਅਰ ਆਦਿ ਸ਼ਾਮਲ ਹਨ। ਬਰਾਮਦ ਸਮੱਗਰੀ ਥਾਣਾ ਮਕਬੂਲਪੁਰਾ ਦੇ ਇੰਚਾਰਜ ਇੰਸਪੈਕਟਰ ਹਰਪ੍ਰਕਾਸ਼ ਸਿੰਘ ਨੇ ਦੱਸਿਆ ਕਿ ਦੋਵੇਂ ਮੁਲਜ਼ਮ ਵਰਿੰਦਰ ਸਿੰਘ ਅਤੇ ਰਾਮ ਸਿੰਘ ਨੂੰ ਗ੍ਰਿਫਤਾਰ ਕਰ ਕੇ ਮਾਮਲਾ ਦਰਜ ਕਰ ਲਿਆ ਹੈ।