ਆਨਲਾਈਨ ਲਰਨਿੰਗ ਲਾਇਸੈਂਸ ਦੀ ਸਹੂਲਤ ਬਿਨੈਕਾਰਾਂ ਲਈ ਬਣੀ ਪ੍ਰੇਸ਼ਾਨੀ, ਫੀਸ ਜਮ੍ਹਾਂ ਕਰਨ ’ਤੇ ਵੀ ਨਹੀਂ ਹੋ ਰਹੀ ਪੁਸ਼ਟੀ
Tuesday, Nov 05, 2024 - 03:39 AM (IST)
ਲੁਧਿਆਣਾ (ਰਾਮ) : ਅੱਜਕੱਲ੍ਹ ਲਰਨਿੰਗ ਡਰਾਈਵਿੰਗ ਲਾਇਸੈਂਸ ਹਾਸਲ ਕਰਨਾ ਕਾਫੀ ਸੌਖਾ ਹੋ ਗਿਆ ਹੈ, ਕਿਉਂਕਿ ਇਸ ’ਚ ਤੁਹਾਨੂੰ ਡਰਾਈਵਿੰਗ ਟੈਸਟ ਨਹੀਂ ਦੇਣਾ ਪੈਂਦਾ। ਤੁਸੀਂ ਘਰ ਬੈਠੇ ਆਨਲਾਈਨ ਹੀ ਅਪਲਾਈ ਕਰ ਸਕਦੇ ਹੋ ਪਰ ਹੁਣ ਇਹ ਸਹੂਲਤ ਬਿਨੈਕਾਰਾਂ ਲਈ ਦੁਵਿਧਾ ਬਣਦੀ ਜਾ ਰਹੀ ਹੈ।
ਇਸ ਦੇ ਪਿੱਛੇ ਵੱਡਾ ਕਾਰਨ ਇਹ ਹੈ ਕਿ ਲਰਨਿੰਗ ਲਾਇਸੈਂਸ ਦੀ ਫੀਸ ਭਰਨ ’ਤੇ ਪੁਸ਼ਟੀ ਕਰਨ ਲਈ ਬਿਨੈਕਾਰ ਨੂੰ ਅੱਧੇ ਘੰਟੇ ਤੋਂ ਜ਼ਿਆਦਾ ਸਮਾਂ ਇੰਤਜ਼ਾਰ ਕਰਨਾ ਪੈ ਰਿਹਾ ਹੈ। ਸਾਰਥੀ ਐੱਪ ’ਤੇ ਫੀਸ ਜਮ੍ਹਾਂ ਕਰਨ ਦੇ ਬਾਵਜੂਦ ਵੈਰੀਫਾਈ ਕਰਨ ਦੇ ਨਾਂ ’ਤੇ ਬਿਨੈਕਾਰਾਂ ਨੂੰ ਪ੍ਰੇਸ਼ਾਨੀ ਝੱਲਣੀ ਪੈ ਰਹੀ ਹੈ। ਇਸ ਕਾਰਨ ਬਿਨੈਕਾਰ ਕਾਫੀ ਪ੍ਰੇਸ਼ਾਨ ਹੋ ਚੁੱਕੇ ਹਨ। ਬਿਨੈਕਾਰਾਂ ਦਾ ਕਹਿਣਾ ਹੈ ਕਿ ਇਸ ਕਾਰਨ ਉਨ੍ਹਾਂ ਦਾ ਕਾਫੀ ਸਮਾਂ ਬਰਬਾਦ ਹੋ ਰਿਹਾ ਹੈ। ਬਿਨੈਕਾਰਾਂ ਨੂੰ ਇਸੇ ਤਰ੍ਹਾਂ ਦੀ ਸਮੱਸਿਆ ਨਾਲ ਰੋਜ਼ ਜੂਝਣਾ ਪੈ ਰਿਹਾ ਹੈ। ਲਾਇਸੈਂਸ ਬਣਵਾਉਣ ਦੀ ਚਾਹਤ ਰੱਖਣ ਵਾਲੇ ਬਿਨੈਕਾਰਾਂ ਨੂੰ ਕਾਫੀ ਪ੍ਰੇਸ਼ਾਨੀ ਹੋ ਰਹੀ ਹੈ। ਫੀਸ ਕੱਟ ਜਾਂਦੀ ਹੈ ਪਰ ਵੈਰੀਫਿਕੇਸ਼ਨ ਨਹੀਂ ਹੋ ਪਾਉਂਦੀ। ਇਸੇ ਕਾਰਨ ਲਾਇਸੈਂਸ ਸਮੇਂ ’ਤੇ ਨਹੀਂ ਬਣਦਾ।
ਇਹ ਵੀ ਪੜ੍ਹੋ : 21 ਸਾਲ ਦੀ ਉਮਰ 'ਚ UPSC ਕ੍ਰੈਕ, ਕਰੋੜਾਂ ਦੀ ਜਾਇਦਾਦ ਦੀ ਮਾਲਕਣ... ਜਾਣੋ ਕੌਣ ਹੈ IAS ਪੂਜਾ ਸਿੰਘਲ
ਓਧਰ, ਜੇਕਰ ਉਹ ਸੜਕ ’ਤੇ ਵਾਹਨ ਲੈ ਕੇ ਜਾਂਦੇ ਹਨ ਤਾਂ ਟ੍ਰੈਫਿਕ ਪੁਲਸ ਉਨ੍ਹਾਂ ਦਾ ਚਲਾਨ ਕੱਟ ਦਿੰਦੀ ਹੈ। ਇਸ ਨਾਲ ਉਨ੍ਹਾਂ ਨੂੰ ਦੋਹਰਾ ਨੁਕਸਾਨ ਹੋ ਰਿਹਾ ਹੈ। ਵਿਭਾਗ ਨੂੰ ਤੁਰੰਤ ਇਸ ਸਮੱਸਿਆ ਦਾ ਹੱਲ ਕਰਨਾ ਚਾਹੀਦਾ ਹੈ।
ਛੇਤੀ ਹੀ ਬਿਨੈਕਾਰਾਂ ਦੀ ਪ੍ਰੇਸ਼ਾਨੀ ਦਾ ਕੀਤਾ ਜਾਵੇਗਾ ਹੱਲ : ਏ. ਟੀ. ਓ.
ਓਧਰ, ਇਸ ਸਬੰਧੀ ਜਦੋਂ ਏ. ਟੀ. ਓ. ਅਭਿਸ਼ੇਕ ਬਾਂਸਲ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਬਿਨੈਕਾਰਾਂ ਦੀਆਂ ਸ਼ਿਕਾਇਤਾਂ ਮਿਲੀਆਂ ਹਨ। ਇਸ ਸਬੰਧੀ ਉਨ੍ਹਾਂ ਨੇ ਐੱਨ. ਆਈ. ਸੀ. ਨੂੰ ਸੂਚਿਤ ਕਰ ਦਿੱਤਾ ਹੈ। ਜਲਦ ਹੀ ਬਿਨੈਕਾਰਾਂ ਦੀ ਪ੍ਰੇਸ਼ਾਨੀ ਦਾ ਹੱਲ ਕਰ ਦਿੱਤਾ ਜਾਵੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8