ਗੈਰ-ਕਾਨੂੰਨੀ ਕਾਲੋਨੀਆਂ ਖਿਲਾਫ ਗਲਾਡਾ ਟੀਮ ਦੀ ਕਾਰਵਾਈ, ਢਾਹ ਦਿੱਤੀਆਂ ਸੜਕਾਂ ਤੇ ਚਾਰਦੀਵਾਰੀ

Thursday, Nov 07, 2024 - 12:25 AM (IST)

ਗੈਰ-ਕਾਨੂੰਨੀ ਕਾਲੋਨੀਆਂ ਖਿਲਾਫ ਗਲਾਡਾ ਟੀਮ ਦੀ ਕਾਰਵਾਈ, ਢਾਹ ਦਿੱਤੀਆਂ ਸੜਕਾਂ ਤੇ ਚਾਰਦੀਵਾਰੀ

ਲੁਧਿਆਣਾ (ਹਿਤੇਸ਼) - ਸ਼ਹਿਰੀ ਵਿਕਾਸ ਮੰਤਰੀ ਹਰਦੀਪ ਸਿੰਘ ਮੁੰਡੀਆ ਵੱਲੋਂ ਦਿੱਤੇ ਹੁਕਮਾਂ ਨੂੰ ਲਾਗੂ ਕਰਨ ਲਈ ਬੁੱਧਵਾਰ ਨੂੰ ਗਲਾਡਾ ਟੀਮ ਵੱਲੋਂ ਗੈਰ-ਕਾਨੂੰਨੀ ਕਾਲੋਨੀਆਂ ਖਿਲਾਫ ਕਾਰਵਾਈ ਕੀਤੀ ਗਈ। ਜਿਸ ਤਹਿਤ ਕਾਸਾਬਾਦ, ਕਾਦੀਆਂ ਇਲਾਕੇ ਵਿੱਚ ਬਿਨਾਂ ਮਨਜ਼ੂਰੀ ਬਣੀਆਂ ਕਲੋਨੀਆਂ ਵਿੱਚ ਸੜਕਾਂ, ਸੀਵਰੇਜ ਸਿਸਟਮ ਅਤੇ ਚਾਰਦੀਵਾਰੀ ਨੂੰ ਢਾਹ ਦਿੱਤਾ ਗਿਆ। ਇਸ ਦੌਰਾਨ ਗਲਾਡਾ ਦੀ ਟੀਮ ਨੂੰ ਭਾਰੀ ਵਿਰੋਧ ਦਾ ਸਾਹਮਣਾ ਕਰਨਾ ਪਿਆ ਪਰ ਮੰਤਰੀ ਦੇ ਹੁਕਮਾਂ ਦਾ ਹਵਾਲਾ ਦਿੰਦੇ ਹੋਏ ਗਲਾਡਾ ਦੇ ਅਧਿਕਾਰੀਆਂ ਨੇ ਕਿਸੇ ਦੀ ਨਾ ਸੁਣੀ ਅਤੇ ਵਿਰੋਧ ਦੇ ਬਾਵਜੂਦ ਕਾਰਵਾਈ ਨੂੰ ਅੰਜਾਮ ਦੇਣ ਲਈ ਪੁਲਸ ਦੀ ਮਦਦ ਲਈ ਗਈ।
 


author

Inder Prajapati

Content Editor

Related News