ਘਰਵਾਲੀ ਨੂੰ ਖ਼ੁਦਕੁਸ਼ੀ ਨੋਟ ਫੜ੍ਹਾ ਮਾਰ 'ਤੀ ਨਹਿਰ 'ਚ ਛਾਲ, ਪੜ੍ਹੋ ਫਿਰ ਅੱਗੇ ਕੀ ਹੋਇਆ

Sunday, Nov 10, 2024 - 03:19 PM (IST)

ਘਰਵਾਲੀ ਨੂੰ ਖ਼ੁਦਕੁਸ਼ੀ ਨੋਟ ਫੜ੍ਹਾ ਮਾਰ 'ਤੀ ਨਹਿਰ 'ਚ ਛਾਲ, ਪੜ੍ਹੋ ਫਿਰ ਅੱਗੇ ਕੀ ਹੋਇਆ

ਅਬੋਹਰ (ਸੁਨੀਲ) : ਲਾਈਨ ਪਾਰ ਖੇਤਰ ਨਵੀਂ ਆਬਾਦੀ ਦੇ ਰਹਿਣ ਵਾਲੇ ਇਕ ਨੌਜਵਾਨ ਨੇ ਬੀਤੀ ਦੁਪਹਿਰ ਅਬੋਹਰ-ਕੰਧਵਾਲਾ ਰੋਡ ਤੋਂ ਲੰਘਦੀ ਨਹਿਰ 'ਚ ਛਾਲ ਮਾਰ ਕੇ ਖ਼ੁਦਕੁਸ਼ੀ ਦੀ ਕੋਸ਼ਿਸ਼ ਕੀਤੀ। ਆਸ-ਪਾਸ ਦੇ ਲੋਕਾਂ ਨੇ ਉਸ ਨੂੰ ਬਾਹਰ ਕੱਢਿਆ ਅਤੇ ਨਰ ਸੇਵਾ ਨਰਾਇਣ ਸੇਵਾ ਸੰਮਤੀ ਦੇ ਮੈਂਬਰਾਂ ਨੂੰ ਸੂਚਨਾ ਦਿੱਤੀ। ਉਨ੍ਹਾਂ ਨੇ ਉਸ ਨੂੰ ਇਲਾਜ ਲਈ ਸਿਵਲ ਹਸਪਤਾਲ ਦਾਖ਼ਲ ਕਰਵਾਇਆ, ਜਿੱਥੇ ਉਸ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਘਟਨਾ ਦਾ ਪਤਾ ਲੱਗਦਿਆਂ ਹੀ ਉਸ ਦੀ ਪਤਨੀ ਅਤੇ ਬੱਚੇ ਵੀ ਹਸਪਤਾਲ ਪਹੁੰਚ ਗਏ। ਨਹਿਰ ’ਚ ਛਾਲ ਮਾਰਨ ਤੋਂ ਪਹਿਲਾਂ ਨੌਜਵਾਨ ਫੇਸਬੁੱਕ ’ਤੇ ਲਾਈਵ ਹੋ ਗਿਆ।

ਇਹ ਵੀ ਪੜ੍ਹੋ : ਪੰਜਾਬੀਓ ਲੁੱਟ ਲਓ ਨਜ਼ਾਰੇ! ਛੁੱਟੀਆਂ ਦੀਆਂ ਲੱਗੀਆਂ ਮੌਜਾਂ, ਕਰ ਲਓ ਘੁੰਮਣ ਦੀ ਤਿਆਰੀ

ਪ੍ਰਾਪਤ ਜਾਣਕਾਰੀ ਅਨੁਸਾਰ ਸ਼ਾਮ ਸੁੰਦਰ ਪੁੱਤਰ ਕ੍ਰਿਸ਼ਨ ਕੁਮਾਰ ਵਾਸੀ ਨਵੀਂ ਆਬਾਦੀ ਨੇ ਬੀਤੀ ਦੁਪਹਿਰ ਵੇਲੇ ਕੰਧਵਾਲਾ ਰੋਡ ’ਤੇ ਨਹਿਰ ’ਚ ਛਾਲ ਮਾਰ ਦਿੱਤੀ ਤਾਂ ਕੁੱਝ ਦੇਰ ਬਾਅਦ ਆਸ-ਪਾਸ ਦੇ ਲੋਕਾਂ ਨੇ ਉਸ ਨੂੰ ਡੁੱਬਦਾ ਦੇਖ ਕੇ ਉਸ ਨੂੰ ਬਾਹਰ ਕੱਢ ਲਿਆ। ਨਹਿਰ ’ਚੋਂ ਕੱਢ ਕੇ ਉਸਦੇ ਪੇਟ ’ਚੋਂ ਪਾਣੀ ਕੱਢ ਕੇ ਇਸ ਦੀ ਸੂਚਨਾ ਨਰ ਸੇਵਾ ਨਰਾਇਣ ਸੇਵਾ ਸੰਮਤੀ ਨੂੰ ਦਿੱਤੀ। ਇਸ ’ਤੇ ਬਿੱਟੂ ਨਰੂਲਾ ਅਤੇ ਸੋਨੂੰ ਗਰੋਵਰ ਨੇ ਮੌਕੇ ’ਤੇ ਪਹੁੰਚ ਕੇ ਉਸ ਨੂੰ ਹਸਪਤਾਲ ਪਹੁੰਚਾਇਆ। ਘਟਨਾ ਦਾ ਪਤਾ ਲੱਗਦਿਆਂ ਹੀ ਉਸ ਦੀ ਪਤਨੀ 2 ਬੱਚਿਆਂ ਸਮੇਤ ਹਸਪਤਾਲ ਪਹੁੰਚੀ। ਉਸ ਨੇ ਦੱਸਿਆ ਕਿ ਉਸ ਦਾ ਪਤੀ ਉਸ ਨੂੰ ਕਾਗਜ਼ ਦੇ ਕੇ ਘਰੋਂ ਚਲਾ ਗਿਆ ਸੀ ਪਰ ਜਦੋਂ ਉਸ ਨੂੰ ਉਸ ਦੇ ਨਹਿਰ 'ਚ ਛਾਲ ਮਾਰਨ ਬਾਰੇ ਪਤਾ ਲੱਗਾ ਤਾਂ ਉਸ ਨੇ ਕਾਗਜ਼ ਖੋਲ੍ਹ ਕੇ ਦੇਖਿਆ ਤਾਂ ਇਹ ਕੋਈ ਜ਼ਰੂਰੀ ਦਸਤਾਵੇਜ਼ ਨਹੀਂ, ਸਗੋਂ ਇਕ ਖ਼ੁਦਕੁਸ਼ੀ ਨੋਟ ਸੀ, ਜਿਸ ਵਿਚ ਉਸ ਨੇ ਆਪਣੇ ਖ਼ੁਦਕੁਸ਼ੀ ਕਰਨ ਦਾ ਕਾਰਨ ਲਿਖਿਆ ਸੀ।

ਇਹ ਵੀ ਪੜ੍ਹੋ : ਪੰਜਾਬ ਦੇ ਮੌਸਮ ਨੂੰ ਲੈ ਕੇ ਆਈ ਵੱਡੀ Update, ਜਾਰੀ ਹੋ ਗਿਆ ਅਲਰਟ

ਖ਼ੁਦਕੁਸ਼ੀ ਨੋਟ ’ਚ ਸ਼ਾਮ ਸੁੰਦਰ ਨੇ ਦੱਸਿਆ ਕਿ ਉਸ ਦੀ ਮਾਂ, ਭਰਾ ਅਤੇ ਭਰਜਾਈ ਉਸ ਦੀ ਪਤਨੀ ਨੂੰ ਦਾਜ ਲਿਆਉਣ ਲਈ ਤੰਗ-ਪਰੇਸ਼ਾਨ ਕਰਨ ਕਾਰਨ ਕਾਫੀ ਸਮੇਂ ਤੋਂ ਉਸ ਦੀ ਕੁੱਟਮਾਰ ਕਰ ਰਹੇ ਹਨ। ਉਸ ਨੇ ਕਥਿਤ ਦੋਸ਼ ਲਾਇਆ ਕਿ ਉਕਤ ਲੋਕ ਉਸ ਦਾ ਘਰ ਨਹੀਂ ਵੱਸਣ ਦੇਣਾ ਚਾਹੁੰਦੇ। ਹਾਲ ਹੀ ’ਚ ਜਦੋਂ ਉਸ ਦੀ ਪਤਨੀ ਦੇ ਮਾਤਾ-ਪਿਤਾ ਉਸ ਨੂੰ ਮਿਲਣ ਆਏ ਤਾਂ ਉਨ੍ਹਾਂ ਦੀ ਵੀ ਕੁੱਟਮਾਰ ਕੀਤੀ ਗਈ। ਜਦੋਂ ਉਸਨੇ ਉਨ੍ਹਾਂ ਦਾ ਬਚਾਅ ਕੀਤਾ ਤਾਂ ਉਸਦੇ ਸਹੁਰਿਆਂ ਦੇ ਸਾਹਮਣੇ ਉਸਦੀ ਵੀ ਕੁੱਟਮਾਰ ਕੀਤੀ ਗਈ। ਸ਼ਾਮ ਸੁੰਦਰ ਨੇ ਦੱਸਿਆ ਕਿ ਉਸਦੇ ਪਿਤਾ ਦੀ ਜਾਇਦਾਦ ਵਿੱਚ ਜਿਹੜਾ ਹਿੱਸਾ ਬਣਦਾ ਹੈ, ਉਸ ਨੂੰ ਉਹ ਵੀ ਨਹੀਂ ਦਿੰਦੇ। ਇਸੇ ਕਾਰਨ ਉਸਨੇ ਕੁੱਝ ਸਮਾਂ ਪਹਿਲਾਂ ਗਊਸ਼ਾਲਾ ਰੋਡ 'ਤੇ ਪਈ ਉਨ੍ਹਾਂ ਦੀ ਦੁਕਾਨ ਦੇ ਅੱਗੇ ਰੇਹੜੀ ਲਾ ਕੇ ਘਰ ਦਾ ਗੁਜਾਰਾ ਕਰਨਾ ਚਾਹਿਆ ਤਾਂ ਦੁਕਾਨ ਦੇ ਕਿਰਾਏਦਾਰ ਨੇ ਉਸਦੀ ਰੇਹੜੀ ਅਤੇ ਸਾਮਾਨ ਵਿੱਚ ਅੱਗ ਲਾ ਦਿੱਤੀ। ਹੁਣ ਉਸ ਕੋਲ ਆਪਣਾ ਘਰ ਚਲਾਉਣ ਦਾ ਕੋਈ ਸਾਧਨ ਨਹੀਂ ਹੈ। ਆਪਣੀ ਮਾਂ, ਭਰਾ, ਭਰਜਾਈ ਅਤੇ ਕਿਰਾਏਦਾਰਾਂ ਤੋਂ ਤੰਗ ਆ ਕੇ ਉਸ ਨੇ ਨਹਿਰ ਵਿੱਚ ਛਾਲ ਮਾਰ ਦਿੱਤੀ। ਇਸ ਲਈ ਇਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

 


 


author

Babita

Content Editor

Related News