ਰੇਡ ਕਰਨ ਗਈ ਪੁਲਸ ਪਾਰਟੀ ’ਤੇ ਹਮਲਾ ; ਚੌਕੀ ਇੰਚਾਰਜ ਦੀ ਪਾੜ''ਤੀ ਵਰਦੀ
Friday, Nov 15, 2024 - 05:56 AM (IST)
ਬਟਾਲਾ (ਸਾਹਿਲ)- ਪਿੰਡ ਮਾਲੇਵਾਲ ਵਿਖੇ ਰੇਡ ਕਰਨ ਗਈ ਪੁਲਸ ਪਾਰਟੀ ’ਤੇ ਹਮਲਾ ਕਰਨ ਦੇ ਦੋਸ਼ ਹੇਠ ਥਾਣਾ ਡੇਰਾ ਬਾਬਾ ਨਾਨਕ ਦੀ ਪੁਲਸ ਨੇ ਇਕ ਔਰਤ ਸਮੇਤ 3 ਜਣਿਆਂ ਖਿਲਾਫ ਕੇਸ ਦਰਜ ਕੀਤਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਡੇਰਾ ਬਾਬਾ ਨਾਨਕ ਦੀ ਪੁਲਸ ਵੱਲੋਂ ਏ.ਐੱਸ.ਆਈ. ਬਲਵਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਚੌਕੀ ਮਾਲੇਵਾਲ ਦੇ ਇੰਚਾਰਜ ਏ.ਐੱਸ.ਆਈ. ਨਰੇਸ਼ ਕੁਮਾਰ ਨੇ ਦਰਜ ਕਰਵਾਏ ਬਿਆਨ ਵਿਚ ਲਿਖਵਾਇਆ ਕਿ ਉਹ ਬੀਤੇ ਦਿਨ ਪੁਲਸ ਪਾਰਟੀ ਏ.ਐੱਸ.ਆਈ. ਰਮੇਸ਼ ਕੁਮਾਰ, ਏ.ਐੱਸ.ਆਈ. ਇਕਬਾਲ ਸਿੰਘ, ਕਾਂਸਟੇਬਲ ਅਕਾਸ਼ਦੀਪ ਸਿੰਘ ਤੇ ਸਤਬੀਰ ਸਿੰਘ ਤੇ ਹੋਮਗਾਰਡ ਜਵਾਨ ਅਮਰਜੀਤ ਸਿੰਘ ਸਮੇਤ ਮੁਕੱਦਮੇ ਦੇ ਸਬੰਧ ’ਚ ਨਾਮਜ਼ਦ ਵਿਅਕਤੀ ਭੁਪਿੰਦਰ ਸਿੰਘ ਪੁੱਤਰ ਬਿਕਰਮਜੀਤ ਸਿੰਘ ਵਾਸੀ ਪਿੰਡ ਮਾਲੇਵਾਲ ਦੇ ਘਰ ਰੇਡ ਕਰਨ ਲਈ ਗਏ ਸੀ।
ਇਹ ਵੀ ਪੜ੍ਹੋ- ਇਟਲੀ ਤੋਂ ਆਈ ਮੰਦਭਾਗੀ ਖ਼ਬਰ ; ਖੇਤਾਂ 'ਚ ਕੰਮ ਕਰਦੇ ਸਮੇਂ ਟਰੈਕਟਰ ਹੇਠਾਂ ਆ ਗਿਆ ਮਜ਼ਦੂਰ
ਇਸ ਦੌਰਾਨ ਜਦੋਂ ਉਹ ਘਰ ਅੰਦਰ ਦਾਖਲ ਹੋਏ ਤਾਂ ਉਕਤ ਵਿਅਕਤੀ ਸਮੇਤ ਉਸ ਦੇ ਪਿਤਾ ਬਿਕਰਮਜੀਤ ਸਿੰਘ ਅਤੇ ਮਾਤਾ ਰਾਜਵਿੰਦਰ ਕੌਰ ਨੇ ਪੁਲਸ ਪਾਰਟੀ ’ਤੇ ਹਮਲਾ ਕਰ ਦਿੱਤਾ ਅਤੇ ਉਨ੍ਹਾਂ ਨਾਲ ਕੁੱਟਮਾਰ ਕੀਤੀ। ਇਸ ਤਰ੍ਹਾਂ ਉਨ੍ਹਾਂ ਨੇ ਮੁਲਾਜ਼ਮਾਂ ਦੀ ਡਿਊਟੀ 'ਚ ਵਿਘਨ ਪਾਇਆ ਤੇ ਚੌਂਕੀ ਇੰਚਾਰਜ ਦੀ ਵਰਦੀ ਪਾੜ ਦਿੱਤੀ। ਏ.ਐੱਸ.ਆਈ. ਬਲਵਿੰਦਰ ਸਿੰਘ ਨੇ ਦੱਸਿਆ ਕਿ ਉਕਤ ਪਰਿਵਾਰ ਦੇ ਤਿੰਨਾਂ ਮੈਂਬਰਾਂ ਖਿਲਾਫ਼ ਉਪਰੋਕਤ ਥਾਣੇ ਵਿਚ ਬਣਦੀਆਂ ਧਾਰਾਵਾਂ ਹੇਠ ਕੇਸ ਦਰਜ ਕਰ ਲਿਆ ਗਿਆ ਹੈ।
ਇਹ ਵੀ ਪੜ੍ਹੋ- ਟਰੇਨ 'ਚੋਂ ਪਾਨ ਥੁੱਕਣ ਲੱਗੇ ਵਿਅਕਤੀ ਨਾਲ ਵਾਪਰ ਗਿਆ ਹਾਦ.ਸਾ, ਸਰੀਰ ਨਾਲੋਂ ਬਾਂਹ ਹੀ ਹੋ ਗਈ ਵੱਖ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e