ਜ਼ਮੀਨ ਦੇ ਲਾਲਚ ''ਚ ਪੁੱਤ ਨੇ ਸਾਥੀਆਂ ਨਾਲ ਮਿਲ ਕੀਤਾ ਪਿਓ ਦਾ ਕਤਲ

6/18/2019 6:53:59 PM

ਲੰਬੀ/ਮਲੋਟ (ਪਵਨ ਤਨੇਜਾ/ਖੁਰਾਣਾ/ਜੁਨੇਜਾ) : ਬੀਤੇ ਦਿਨੀਂ ਜ਼ਿਲੇ ਦੇ ਪਿੰਡ ਲੰਬੀ ਵਿਖੇ ਹੋਏ ਅੰਨੇ ਕਤਲ ਦੀ ਗੁੱਥੀ ਨੂੰ ਜ਼ਿਲਾ ਪੁਲਸ ਵਲੋਂ ਸੁਲਝਾ ਲਿਆ ਗਿਆ ਹੈ ਅਤੇ ਇਹ ਕਤਲ ਮ੍ਰਿਤਕ ਦੇ ਪੁੱਤਰ ਵਲੋਂ ਆਪਣੇ ਦੋ ਸਾਥੀਆਂ ਨਾਲ ਮਿਲ ਕੇ ਕੀਤਾ ਗਿਆ ਸੀ। ਇਸ ਸਬੰਧੀ ਪੁਲਸ ਵਲੋਂ ਕੀਤੀ ਜਾਂਚ 'ਚ ਸਾਹਮਣੇ ਆਇਆ ਕਿ ਕਸ਼ਮੀਰ ਸਿੰਘ ਦਾ ਕਤਲ ਕਿਸੇ ਹੋਰ ਨੇ ਨਹੀਂ ਸਗੋਂ ਉਸਦੇ ਆਪਣੇ ਪੁੱਤਰ ਸਤਨਾਮ ਸਿੰਘ ਸੱਤਾ ਨੇ ਆਪਣੇ ਦੋ ਸਾਥੀਆਂ ਅਮਰੀਕ ਸਿੰਘ ਉਰਫ ਬਲਵੰਤ ਸਿੰਘ ਉਰਫ ਬੱਚੀ ਪੁੱਤਰ ਸ਼ਿੰਗਾਰਾ ਸਿੰਘ ਅਤੇ ਨਿਰਮਲ ਸਿੰਘ ਨਿੰਮਾ ਪੁੱਤਰ ਅੰਗਰੇਜ ਸਿੰਘ ਵਾਸੀ ਅਰਨੀਵਾਲਾ ਵਜੀਰਾ ਨਾਲ ਮਿਲ ਕੇ ਕੀਤਾ ਸੀ।

ਜ਼ਿਕਰਯੋਗ ਹੈ ਕਿ ਕਸ਼ਮੀਰ ਸਿੰਘ ਦੀ ਗੁੰਮਸ਼ੁਦਗੀ ਤੋਂ ਬਅਦ ਪੁਲਸ ਨੇ ਐੱਫ. ਆਈ. ਆਰ. ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਸੀ। ਇਸ ਸਬੰਧੀ 15 ਜੂਨ ਨੂੰ ਖੁੱਬਣ ਮੋਡੀ ਕੋਲ ਸੇਮ ਨਾਲੇ 'ਚੋਂ ਲਾਸ਼ ਮਿਲਣ ਤੋਂ ਬਾਅਦ ਪਰਿਵਾਰ ਨੇ ਕੌਮੀ ਸ਼ਾਹ ਮਾਰਗ 'ਤੇ ਧਰਨਾ ਲਗਾ ਕੇ ਕਾਤਲਾਂ ਨੂੰ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਸੀ। ਉਧਰ ਪੁਲਸ ਨੇ ਕੀਤੀ ਪੜਤਾਲ ਤੋਂ ਬਾਅਦ ਸਾਹਮਣੇ ਆਇਆ ਕਿ ਇਹ ਕਤਲ ਕਿਸੇ ਹੋਰ ਨੇ ਨਹੀਂ ਸਗੋਂ ਕਸ਼ਮੀਰ ਸਿੰਘ ਦੇ ਲੜਕੇ ਸਤਨਾਮ ਸਿੰਘ ਨੇ ਆਪਣੇ ਹੀ ਪਿੰਡ ਦੇ ਹੋ ਵਿਅਕਤਆਂ ਬੱਚੀ ਅਤੇ ਨਿੰਮਾ ਨਾਲ ਮਿਲ ਕੇ ਕੀਤਾ ਹੈ। ਵਜ੍ਹਾ ਰੰਜਿਸ਼ ਇਹ ਹੈ ਕਿ ਕਸ਼ਮੀਰ ਸਿੰਘ ਅਤੇ ਦੂਸਰੇ ਲੜਕੇ ਸਵਰਨ ਸਿੰਘ ਕੋਲ ਲੰਬੀ ਰਹਿੰਦਾ ਸੀ ਅਤੇ ਸਤਨਾਮ ਸਿੰਘ ਨੂੰ ਸ਼ੱਕ ਸੀ ਕਿ ਕਸ਼ਮੀਰ ਸਿੰਘ ਆਪਣੀ ਜਾਇਦਾਤ ਕਿਤੇ ਸਵਰਨ ਸਿੰਘ ਦੇ ਨਾਮ ਨਾ ਕਰਾ ਦੇਵੇ। 

ਪੁਲਸ ਨੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਇਨ੍ਹਾਂ ਪਾਸੋਂ ਇਕ ਬੱਤੀ ਬੋਰ ਰਿਵਾਲਵਰ, ਦੋ ਖੋਲ ਬੱਤੀ ਬੋਰ ਅਤੇ ਦੋ ਜ਼ਿੰਦਾ ਕਾਰਤੂਸਾਂ ਤੋਂ ਇਲਾਵਾ ਕਤਲ ਕਰਨ ਪਿੱਛੋਂ ਲਾਸ਼ ਖੁਰਦਬੁਰਦ ਕਰਨ ਲਈ ਵਰਤੀ ਸਵਫਿਟ ਕਾਰ ਅਤੇ ਇਕ ਮੰਜਾ ਬਰਾਮਦ ਕੀਤਾ ਹੈ। ਪੁਲਸ ਨੇ ਦੋਸ਼ੀਆਂ ਵਿਰੁੱਧ ਕਤਲ ਦਾ ਮਾਮਲਾ ਦਰਜ ਕਰਕੇ 16 ਜੂਨ ਨੂੰ ਗ੍ਰਿਫਤਾਰ ਕਰ ਲਿਆ ਸੀ ਅਤੇ ਰਿਮਾਂਡ ਹਾਸਲ ਕਰਨ ਪਿੱਛੋਂ ਇਨ੍ਹਾਂ ਨੇ ਮੰਨਿਆ ਕਿ 11 ਜੂਨ ਨੂੰ ਇਨ੍ਹਾਂ ਨੇ ਆਪਣੀ ਭਾਬੀ ਪ੍ਰਭਜੀਤ ਕੌਰ ਪਤਨੀ ਸਵਰਨ ਸਿੰਘ ਉਪਰ ਵੀ ਘਰ ਜਾ ਕੇ ਹਮਲਾ ਵੀ ਕੀਤਾ ਸੀ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Gurminder Singh

This news is Edited By Gurminder Singh