ਜਨਮ ਅਸ਼ਟਮੀ 'ਤੇ ਔਰਤ ਨੇ ਦਿੱਤਾ 3 ਲੜਕਿਆਂ ਨੂੰ ਜਨਮ, ਲੋਕ ਕ੍ਰਿਸ਼ਨ ਅਵਤਾਰ ਆਖ ਦੇਣ ਲੱਗੇ ਵਧਾਈ
Saturday, Aug 24, 2019 - 04:20 PM (IST)

ਜਲੰਧਰ (ਸੋਨੂੰ) : ਜਨਮ ਅਸ਼ਟਮੀ ਦੇ ਮੌਕੇ ਸ਼ਾਹਕੋਟ ਦੀ ਇਕ ਔਰਤ ਵੱਲੋਂ ਅੱਜ ਹਸਪਤਾਲ 'ਚ 3 ਲੜਕਿਆਂ ਨੂੰ ਜਨਮ ਦੇਣ ਦੀ ਖਬਰ ਸਾਹਮਣੇ ਆਈ ਹੈ। ਅੱਜ ਦੇ ਦਿਨ ਲੜਕਿਆਂ ਵੱਲੋਂ ਜਨਮ ਲੈਣ 'ਤੇ ਪਰਿਵਾਰ ਵਾਲਿਆਂ ਦਾ ਖੁਸ਼ੀ ਦਾ ਟਿਕਾਣਾ ਹੀ ਨਾ ਰਿਹਾ ਅਤੇ ਤਿੰਨੋਂ ਹੀ ਬੱਚੇ ਸਿਹਤਮੰਦ ਹਨ। ਇਸ ਮੌਕੇ ਹਸਪਤਾਲ ਦੇ ਸਟਾਫ ਸਮੇਤ ਔਰਤ ਦੇ ਪਰਿਵਾਰ ਵਾਲੇ ਵੀ ਹੈਰਾਨੀ 'ਚ ਪੈ ਗਏ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੇ ਕਦੇ ਸੁਪਨੇ 'ਚ ਵੀ ਨਹੀਂ ਸੋਚਿਆ ਸੀ ਕਿ ਇਸ ਜਨਮ ਅਸ਼ਟਮੀ ਦੇ ਮੌਕੇ ਉਨ੍ਹਾਂ ਨੂੰ ਇਹ ਅਨਮੋਲ ਤੋਹਫਾ ਮਿਲੇਗਾ।
ਸਾਰੇ ਰਿਸ਼ਤੇਦਾਰਾਂ ਨੇ ਜਨਮ ਅਸ਼ਟਮੀ ਮੌਕੇ ਉਨ੍ਹਾਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਤੁਹਾਡੇ ਘਰ 'ਚ 3-3 ਕ੍ਰਿਸ਼ਨ ਅਵਤਾਰ ਪੈਦਾ ਹੋਏ ਹਨ। ਜਾਣਕਾਰੀ ਅਨੁਸਾਰ ਸ਼ਾਹਕੋਟ ਦੇ ਰਹਿਣ ਵਾਲੇ ਅਜੇ ਕੁਮਾਰ ਦੇ ਇਸ ਤੋਂ ਪਹਿਲੇ ਢਾਈ ਸਾਲ ਦੀ ਬੇਟੀ ਹੈ, ਜਿਸ ਦੇ ਬਾਅਦ ਅੱਜ ਬੇਰੀ ਹਸਪਤਾਲ 'ਚ ਕਰੀਬ 1:15 'ਤੇ 3 ਜੁੜਵਾਂ ਲੜਕਿਆਂ ਨੇ ਜਨਮ ਲਿਆ। ਇਸ ਮੌਕੇ ਡਾ. ਸੀਮਾ ਬੇਰੀ ਦਾ ਕਹਿਣਾ ਹੈ ਕਿ 19 ਸਾਲ ਬਾਅਦ 3 ਬੱਚਿਆਂ ਨੇ ਇਕੱਠੇ ਜਨਮ ਲਿਆ। ਉੱਥੇ ਹੀ ਹਸਪਤਾਲ 'ਚ ਵਧਾਈ ਦੇਣ ਲਈ ਮਰੀਜ਼ਾਂ ਸਮੇਤ ਸਟਾਫ ਵਾਲਿਆਂ ਦਾ ਜਮਾਵੜਾ ਲੱਗ ਗਿਆ।