ਲਾਡੋਵਾਲ ਟੋਲ ਪਲਾਜ਼ੇ ''ਤੇ ਚੱਲ ਰਹੀ ਲੁੱਟ ਦੀ ਖੇਡ! ਜਾਣੋ ਕਿੰਝ ਹੁੰਦੀ ਹੈ ਸਾਰੀ ਸੈਟਿੰਗ
Sunday, Jan 05, 2025 - 05:16 PM (IST)
ਲੁਧਿਆਣਾ (ਰਾਮ)- ਨੈਸ਼ਨਲ ਹਾਈਵੇ ਸਥਿਤ ਲਾਡੋਵਾਲ ਟੋਲ ਪਲਾਜ਼ਾ ’ਤੇ ਵੀ.ਆਈ.ਪੀ. ਲਾਈਨਾਂ ਵਿਚ ਖੜ੍ਹੇ ਕਰਿੰਦੇ ਸਰਕਾਰ ਨੂੰ ਲੱਖਾਂ ਰੁਪਏ ਦਾ ਚੂਨਾ ਲਗਾ ਰਹੇ ਹਨ। ਹਰ ਰੋਜ਼ 80 ਤੋਂ 90 ਲੱਖ ਦਾ ਰੈਵੇਨਿਊ ਇਕੱਤਰ ਕਰਨ ਵਾਲੇ ਇਹ ਟੋਲ ਪਲਾਜ਼ਾ ਪੰਜਾਬ ਦਾ ਸਭ ਤੋਂ ਮਹਿੰਗਾ ਟੋਲ ਪਲਾਜ਼ਾ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਮੀਂਹ ਨਾਲ ਹੋਰ ਵਧੇਗੀ ਠੰਡ, ਹੁਣ 13 ਜਨਵਰੀ ਨੂੰ ਖੁਲ੍ਹਣਗੇ ਸਕੂਲ
ਇੱਥੋਂ ਤੱਕ ਕਿ ਲੁਧਿਆਣਾ ਦਾ ਸੁਪਰਵਾਇਜ਼ਰ ਖੁਦ ਉਥੇ ਤਾਇਨਾਤ ਰਹਿੰਦਾ ਹੈ, ਇਸ ਦੇ ਬਾਵਜੂਦ ਇਹ ਕੰਮ ਚੱਲ ਰਿਹਾ ਹੈ। ਟੋਲ ਪਲਾਜ਼ਾ ਦੇ ਦੋਵੇਂ ਹੀ ਪਾਸੇ ਇਕ-ਇਕ ਵੀ.ਆਈ.ਪੀ. ਲੇਨ ਹੈ, ਜਿਥੇ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ। ਇਸ ਦੇ ਤਹਿਤ ਜਿਸ ਗੱਡੀ ਨੂੰ ਬਿਨਾਂ ਟੋਲ ਦੇ ਕੱਢਣਾ ਹੁੰਦਾ ਹੈ,ਉਸ ਦਾ ਨੰਬਰ ਵ੍ਹਟਸਐੱਪ ਗਰੁੱਪ ਵਿਚ ਪਾ ਦਿੱਤਾ ਜਾਂਦਾ ਹੈ। ਇਸ ਗਰੁੱਪ ਵਿਚ ਉਹ ਸਾਰੇ ਮੁਲਾਜ਼ਮ ਐਡ ਕੀਤੇ ਗਏ ਹਨ, ਜੋ ਵੀ.ਆਈ.ਪੀ. ਲਾਈਨਾਂ ਦੇ ਆਸ ਪਾਸ ਡਿਊਟੀ ’ਤੇ ਤਾਇਨਾਤ ਰਹਿੰਦੇ ਹਨ।
ਜਿਵੇਂ ਹੀ ਗੱਡੀ ਗੁਜ਼ਰਦੀ ਹੈ ਤਾਂ ਚਾਲਕ ਦੱਸ ਦਿੰਦਾ ਹੈ ਕਿ ਗਰੁੱਪ ਵਿਚ ਕਾਰ ਦਾ ਨੰਬਰ ਚੈੱਕ ਕਰੋ। ਇਸ ਤੋਂ ਬਾਅਦ ਗਰੁੱਪ ਚੈੱਕ ਕਰਕੇ ਕਾਰ ਚਾਲਕ ਨੂੰ ਬਿਨਾਂ ਟੋਲ ਲਏ ਹੀ ਅੱਗੇ ਕੱਢ ਦਿੱਤਾ ਜਾਂਦਾ ਹੈ। ਇਸ ਤਰ੍ਹਾਂ ਇਹ ਕੰਮ ਪਿਛਲੇ ਲੰਬੇ ਸਮੇਂ ਤੋਂ ਚੱਲ ਰਿਹਾ ਹੈ। ਉਧਰ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਇਸ ਗੋਲਮਾਲ ਤੋਂ ਪੂਰੀ ਤਰ੍ਹਾਂ ਅਣਜਾਣ ਬਣਿਆ ਹੋਇਆ ਹੈ।
ਮੋਬਾਈਲ ਬੰਦ ਕਰਵਾ ਕੇ ਵਾਕੀ ਟਾਕੀ ਦਿੱਤੇ ਜਾਣ
NHAI ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਇਸ ਮਾਮਲੇ ਦੀ ਬਰੀਕੀ ਨਾਲ ਜਾਂਚ ਕਰੇ ਅਤੇ ਅਜਿਹੇ ਮੁਲਾਜ਼ਮਾਂ ਦੇ ਡਿਊਟੀ ਦੌਰਾਨ ਮੋਬਾਈਲ ਸਵਿੱਚ ਆਫ ਕਰਵਾਏ ਜਾਣ ਅਤੇ ਉਨ੍ਹਾਂ ਨੂੰ ਵਾਕੀ ਟਾਕੀ ਦਿੱਤੇ ਜਾਣ ਤਾਂ ਕਿ ਉਹ ਤਾਲਮੇਲ ਬਣਾ ਕੇ ਰੱਖ ਸਕਣ।
ਇਹ ਖ਼ਬਰ ਵੀ ਪੜ੍ਹੋ - ਲੱਗ ਗਈਆਂ ਮੌਜਾਂ! ਸਰਕਾਰ ਨੇ 3 ਗੁਣਾ ਵਧਾਈ ਬੁਢਾਪਾ ਪੈਨਸ਼ਨ
ਜਾਂਚ ਕਰਵਾਏ NHAI ਪ੍ਰਸ਼ਾਸਨ
ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਨੂੰ ਚਾਹੀਦਾ ਹੈ ਕਿ ਟੋਲ ’ਤੇ ਕੰਮ ਕਰਨ ਵਾਲੇ ਸਾਰੇ ਮੁਲਾਜ਼ਮਾਂ ਦੀ ਬਰੀਕੀ ਨਾਲ ਜਾਂਚ ਕਰਵਾਈ ਜਾਵੇ ਤਾਂਕਿ ਸਾਰਾ ਸੱਚ ਸਾਹਮਣੇ ਆ ਸਕੇ। ਫਾਸਟੈਗ ਲਾਗੂ ਹੋਣ ਦੇ ਬਾਵਜੂਦ ਬਿਨਾਂ ਟੋਲ ਦਿੱਤੇ ਗੱਡੀਆਂ ਆਸਾਨੀ ਨਾਲ ਨਿਕਲ ਰਹੀਆਂ ਹਨ। ਇਹ ਖੇਡ ਪਿਛਲੇ ਲੰਬੇ ਸਮੇਂ ਤੋਂ ਖੇਡੀ ਜਾ ਰਹੀ ਹੈ ਅਤੇ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਪ੍ਰਸ਼ਾਸਨ ਨੂੰ ਇਸ ਦੀ ਭਿਣਕ ਤੱਕ ਨਹੀਂ ਲੱਗੀ।
ਜਲਦ ਹੋਵੇਗਾ ਨਵਾਂ ਖ਼ੁਲਾਸਾ
ਟੋਲ ਪਲਾਜ਼ਾ ’ਤੇ ਕਈ ਤਰ੍ਹਾਂ ਦੀਆਂ ਧਾਂਦਲੀਆਂ ਹੋ ਰਹੀਆਂ ਹਨ। ਇਸ ਵਿਚ ਕਈ ਮੁਲਾਜ਼ਮ ਅਤੇ ਅਫਸਰ ਤੱਕ ਸ਼ਾਮਲ ਹਨ। ਜਗ ਬਾਣੀ ਦੇ ਕੋਲ ਇਨ੍ਹਾਂ ਸਾਰੀਆਂ ਧਾਂਦਲੀਆਂ ਦੇ ਸਾਰੇ ਸਬੂਤ ਮੌਜੂਦ ਹਨ। ਇਨ੍ਹਾਂ ਸਾਰੇ ਗੋਲਮਾਲ ਨੂੰ ਲੈ ਕੇ ਜਲਦ ਹੀ 'ਜਗ ਬਾਣੀ' ਵੱਲੋਂ ਨਵਾਂ ਖ਼ੁਲਾਸਾ ਕੀਤਾ ਜਾਵੇਗਾ। ਮੈਨੂੰ ਇਸ ਸਬੰਧੀ ਅਜੇ ਕੋਈ ਵੀ ਜਾਣਕਾਰੀ ਨਹੀਂ ਹੈ। ਜੇਕਰ ਅਜਿਹਾ ਕੋਈ ਮਾਮਲਾ ਮੇਰੇ ਧਿਆਨ ਵਿਚ ਆਇਆ ਤਾਂ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8