ਮਾਲੇਰਕੋਟਲਾ ''ਚ ਕੁਰਾਨ ਸ਼ਰੀਫ ਬੇਅਦਬੀ ਮਾਮਲੇ ''ਚ ਅੱਜ ਹੋਈ ਨਰੇਸ਼ ਯਾਦਵ ਦੀ ਪੇਸ਼ੀ
Friday, Feb 23, 2018 - 07:14 AM (IST)

ਸੰਗਰੂਰ (ਬੇਦੀ) - ਮਾਲੇਰਕੋਟਲਾ 'ਚ ਕੁਰਾਨ ਸ਼ਰੀਫ ਦੀ ਬੇਅਦਬੀ ਦੇ ਮਾਮਲੇ 'ਚ ਦਿੱਲੀ ਦੇ ਆਮ ਆਦਮੀ ਪਾਰਟੀ ਦੇ ਵਿਧਾਇਕ ਨਰੇਸ਼ ਯਾਦਵ ਦੀ ਪੇਸ਼ੀ ਅੱਜ ਸੰਗਰੂਰ ਅਦਾਲਤ 'ਚ ਹੋਈ ਹੈ। ਪੇਸ਼ੀ 'ਚ ਸਿਰਫ ਅਪੀਅਰੈਂਸ ਹੋਈ। ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਯਾਦਵ ਨੇ ਕਿਹਾ ਕਿ ਇਕ ਸਾਲ 'ਚ ਕੇਸ ਉਥੇ ਦਾ ਉਥੇ ਹੈ। ਉਨ੍ਹਾਂ ਨੇ ਕਿਹਾ ਕਿ ਉਸ ਨੂੰ ਇਸ ਮਾਮਲੇ 'ਚ ਝੂਠਾ ਫਸਾਇਆ ਗਿਆ ਹੈ ਅਤੇ ਅਜੇ ਤਕ ਉਸ ਦੇ ਖਿਲਾਫ ਕੋਈ ਵੀ ਅਜਿਹਾ ਮਾਮਲਾ ਸਾਹਮਣੇ ਨਹੀਂ ਆਇਆ ਜਿਸਦੀ ਬੁਨਿਆਦ 'ਤੇ ਉਸ ਨੂੰ ਮੁਲਜ਼ਮ ਮੰਨਿਆ ਜਾਵੇ।