ਕਿਸਾਨ ਅੰਦੋਲਨ ਕਾਰਨ 133 ਟਰੇਨਾਂ ਪ੍ਰਭਾਵਿਤ, 56 ਰੇਲ ਗੱਡੀਆਂ ਦੇ ਬਦਲੇ ਰੂਟ, ਯਾਤਰੀ ਪ੍ਰੇਸ਼ਾਨ

Friday, Apr 19, 2024 - 06:49 PM (IST)

ਕਿਸਾਨ ਅੰਦੋਲਨ ਕਾਰਨ 133 ਟਰੇਨਾਂ ਪ੍ਰਭਾਵਿਤ, 56 ਰੇਲ ਗੱਡੀਆਂ ਦੇ ਬਦਲੇ ਰੂਟ, ਯਾਤਰੀ ਪ੍ਰੇਸ਼ਾਨ

ਫ਼ਿਰੋਜ਼ਪੁਰ-ਅੰਬਾਲਾ - ਹਰਿਆਣਾ ਪੁਲਸ ਵੱਲੋਂ ਝੂਠੇ ਮੁਕੱਮਦਿਆਂ ਤਹਿਤ ਗ੍ਰਿਫ਼ਤਾਰ ਕੀਤੇ ਗਏ ਕਿਸਾਨਾਂ ਦੀ ਰਿਹਾਈ ਨੂੰ ਲੈ ਕੇ ਸ਼ੰਭੂ ਰੇਲਵੇ ਟਰੈਕ 'ਤੇ ਦੂਜੇ ਦਿਨ ਵੀ ਧਰਨਾ ਜਾਰੀ ਰਿਹਾ, ਜਿਸ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਹਰਿਆਣਾ-ਪੰਜਾਬ ਦੀ ਸਰਹੱਦ 'ਤੇ ਪੈਂਦੇ ਸ਼ੰਭੂ ਵਿਚ ਰੇਲਵੇ ਟਰੈਕ 'ਤੇ ਪੰਜਾਬ ਦੇ ਕਿਸਾਨਾਂ ਦਾ ਧਰਨਾ ਜਾਰੀ ਰਹਿਣ ਕਾਰਨ ਫ਼ਿਰੋਜ਼ਪੁਰ ਡਿਵੀਜ਼ਨ, ਅੰਬਾਲਾ ਡਿਵੀਜ਼ਨ ਅਤੇ ਬੀਕਾਨੇਰ ਡਿਵੀਜ਼ਨ ਦੀਆਂ ਰੇਲ ਗੱਡੀਆਂ ਦਾ ਸੰਚਾਲਨ ਪ੍ਰਭਾਵਿਤ ਰਿਹਾ। 

ਇਹ ਵੀ ਪੜ੍ਹੋ - ਮੁਸ਼ਕਲਾਂ ਦੇ ਘੇਰੇ 'ਚ Nestle! ਬੇਬੀ ਫੂਡ 'ਚ ਖੰਡ ਮਿਲਾਉਣ ਦੀ FSSAI ਕਰੇਗਾ ਜਾਂਚ, ਸ਼ੇਅਰਾਂ 'ਚ ਆਈ ਗਿਰਾਵਟ

ਦੱਸ ਦੇਈਏ ਕਿ ਇਸ ਦੌਰਾਨ ਤਿੰਨਾਂ ਡਿਵੀਜ਼ਨਾਂ ਦੀਆਂ ਕੁੱਲ 133 ਟਰੇਨਾਂ ਪ੍ਰਭਾਵਿਤ ਹੋਈਆਂ। 56 ਟਰੇਨਾਂ ਨੂੰ ਰੱਦ ਕਰਨਾ ਪਿਆ, ਜਦੋਂ ਕਿ 15 ਨੂੰ ਸ਼ਾਰਟ ਟਰਮੀਨੇਟ ਕੀਤਾ ਗਿਆ ਸੀ ਅਤੇ 62 ਨੂੰ ਡਾਇਵਰਟ ਰੂਟ ਦੁਆਰਾ ਚਲਾਇਆ ਗਿਆ ਸੀ। ਇਸ ਤੋਂ ਪਹਿਲਾਂ ਬੁੱਧਵਾਰ ਨੂੰ ਵੀ 81 ਟਰੇਨਾਂ ਦਾ ਸੰਚਾਲਨ ਪ੍ਰਭਾਵਿਤ ਹੋਇਆ ਸੀ। ਵੀਰਵਾਰ ਨੂੰ ਉਨ੍ਹਾਂ ਦੀ ਗਿਣਤੀ 130 ਨੂੰ ਪਾਰ ਕਰ ਗਈ। ਰੇਲ ਟ੍ਰੈਕ ਜਾਮ ਹੋਣ ਕਾਰਨ ਤਿੰਨ ਰਾਜਾਂ ਹਰਿਆਣਾ, ਪੰਜਾਬ ਅਤੇ ਜੰਮੂ-ਕਸ਼ਮੀਰ ਨੂੰ ਜਾਣ ਵਾਲੀਆਂ ਟਰੇਨਾਂ ਦੀ ਆਵਾਜਾਈ ਪ੍ਰਭਾਵਿਤ ਹੋ ਰਹੀ ਹੈ। 

ਵੀਰਵਾਰ ਨੂੰ ਪੰਜਾਬ ਅਤੇ ਜੰਮੂ-ਕਸ਼ਮੀਰ ਨੂੰ ਜਾਣ ਵਾਲੀਆਂ ਕੁਝ ਟਰੇਨਾਂ ਨੂੰ ਚੰਡੀਗੜ੍ਹ ਰਾਹੀਂ ਵੀ ਭੇਜਿਆ ਗਿਆ। ਇਸ ਕਿਸਾਨੀ ਅੰਦੋਲਨ ਕਾਰਨ ਆਰਪੀਐੱਫ ਅਤੇ ਜੀਆਰਪੀ ਦੇ ਜਵਾਨਾਂ ਵਲੋਂ ਵੀ ਪੂਰੀ ਚੌਕਸੀ ਵਰਤੀ ਜਾ ਰਹੀ ਹੈ। ਰੇਲਵੇ ਟਰੈਕ ਦੇ ਨਾਲ-ਨਾਲ ਗਸ਼ਤ ਵੀ ਵਧਾ ਦਿੱਤੀ ਗਈ ਹੈ ਅਤੇ ਪੰਜਾਬ ਨਾਲ ਲੱਗਦੀ ਰੇਲਵੇ ਲਾਈਨ 'ਤੇ ਵੀ ਨਜ਼ਰ ਰੱਖੀ ਜਾ ਰਹੀ ਹੈ। ਰੇਲਵੇ ਸਟੇਸ਼ਨਾਂ 'ਤੇ ਸਾਦੇ ਕੱਪੜਿਆਂ 'ਚ ਸੁਰੱਖਿਆ ਕਰਮਚਾਰੀਆਂ ਨੂੰ ਤਾਇਨਾਤ ਕੀਤਾ ਗਿਆ ਹੈ। 

ਇਹ ਵੀ ਪੜ੍ਹੋ - ਚੋਣਾਂ ਦੇ ਮੌਸਮ ’ਚ ਵੀ ਨਹੀਂ ਵੱਧ ਰਹੀ ਡੀਜ਼ਲ ਦੀ ਖਪਤ, ਆਈ ਜ਼ਬਰਦਸਤ ਗਿਰਾਵਟ

ਅੰਬਾਲਾ ਡਵੀਜ਼ਨ ਤੋਂ ਰੱਦ ਹੋਈਆਂ ਰੇਲ ਗੱਡੀਆਂ
04501 ਹਰਿਦੁਆਰ-ਊਨਾ ਹਿਮਾਚਲ ਅਤੇ 15211 ਜਨਸੇਵਾ ਨੂੰ ਅੰਬਾਲਾ, 12903 ਨੂੰ ਨਿਜ਼ਾਮੂਦੀਨ, 14661 ਨੂੰ ਦਿੱਲੀ, 12715 ਸੱਚਖੰਡ ਐਕਸਪ੍ਰੈਸ ਨੂੰ ਅੰਬਾਲਾ, 14735 ਅਤੇ 14526 ਨੂੰ ਬਠਿੰਡਾ ਰੇਲਵੇ ਸਟੇਸ਼ਨ ਤੋਂ ਰੱਦ ਕੀਤਾ ਗਿਆ। ਕੁਝ ਰੇਲਗੱਡੀਆਂ ਨੂੰ ਅੱਧ ਵਿਚਕਾਰ ਰੱਦ ਕਰਕੇ ਉਸੇ ਰੇਲਵੇ ਸਟੇਸ਼ਨ ਤੋਂ ਦੁਬਾਰਾ ਚਲਾਇਆ ਗਿਆ। ਨਿਜ਼ਾਮੂਦੀਨ ਤੋਂ 12904 ਨੂੰ, ਦਿੱਲੀ ਤੋਂ 14662 ਨੂੰ, ਅੰਬਾਲਾ ਤੋਂ 12716 ਨੂੰ, ਬਠਿੰਡਾ ਤੋਂ 14736 ਨੂੰ, ਬਠਿੰਡਾ ਤੋਂ 14525 ਨੂੰ, ਅੰਬਾਲਾ ਤੋਂ 15212 ਨੂੰ ਜਨਸੇਵਾ, ਅੰਬਾਲਾ ਤੋਂ 14815 ਨੂੰ ਅਤੇ ਰੇਲਗੱਡੀ ਨੰਬਰ 04502 ਊਨਾ ਹਿਮਾਚਲ-ਹਰਿਦੁਆਰ ਐਕਸਪ੍ਰੈਸ ਨੂੰ ਅੰਬਾਲਾ ਤੋਂ ਮੁੜ ਰਵਾਨਾ ਕੀਤਾ ਗਿਆ।

ਇਹ ਵੀ ਪੜ੍ਹੋ - ਦਾਦੇ ਨੇ 1994 'ਚ ਖਰੀਦੇ ਸੀ SBI ਦੇ 500 ਰੁਪਏ ਦੇ ਸ਼ੇਅਰ, ਹੁਣ ਕੀਮਤ ਜਾਣ ਪੋਤੇ ਦੇ ਉੱਡ ਗਏ ਹੋਸ਼

ਫਿਰੋਜ਼ਪੁਰ ਡਵੀਜ਼ਨ
12 ਮੇਲ (ਐਕਸਪ੍ਰੈਸ) ਟਰੇਨਾਂ ਨੂੰ ਰੱਦ ਕੀਤਾ ਗਿਆ। ਇਨ੍ਹਾਂ ਵਿੱਚ ਅੰਮ੍ਰਿਤਸਰ-ਚੰਡੀਗੜ੍ਹ (12032), ਨਵੀਂ ਦਿੱਲੀ-ਅੰਮ੍ਰਿਤਸਰ (12029), ਪੁਰਾਣੀ ਦਿੱਲੀ-ਫਾਜ਼ਿਲਕਾ (14507), ਨਵੀਂ ਦਿੱਲੀ-ਅੰਮ੍ਰਿਤਸਰ (12459), ਜੰਮੂ ਤਵੀ-ਕਾਨਪੁਰ (12470), ਕਟੜਾ-ਨਵੀਂ ਦਿੱਲੀ (22478), ਪੁਰਾਣੀ ਦਿੱਲੀ-ਜਲੰਧਰ (14681), ਪੁਰਾਣੀ ਦਿੱਲੀ-ਕਟੜਾ (14033), ਨਵੀਂ ਦਿੱਲੀ-ਅੰਮ੍ਰਿਤਸਰ (12013), ਅੰਮ੍ਰਿਤਸਰ-ਨਵੀਂ ਦਿੱਲੀ (12014), ਅੰਮ੍ਰਿਤਸਰ-ਨਵੀਂ ਦਿੱਲੀ (12498) ਅਤੇ ਹਿਸਾਰ-ਅੰਮ੍ਰਿਤਸਰ (14653) ਸ਼ਾਮਲ ਹਨ। 17 ਯਾਤਰੀ ਟਰੇਨਾਂ ਨੂੰ ਰੱਦ ਕੀਤਾ, ਜਦਕਿ 28 ਟਰੇਨਾਂ ਦੇ ਰੂਟ ਬਦਲੇ ਗਏ।

ਇਹ ਵੀ ਪੜ੍ਹੋ - ਸੋਨੇ-ਚਾਂਦੀ ਦੀਆਂ ਕੀਮਤਾਂ ਨੇ ਮਾਰੀ ਵੱਡੀ ਛਾਲ, ਜਾਣੋ ਕਿੰਨਾ ਮਹਿੰਗਾ ਹੋਇਆ 10 ਗ੍ਰਾਮ ਸੋਨਾ

ਬੀਕਾਨੇਰ ਡਵੀਜ਼ਨ
ਟਰੇਨ ਨੰਬਰ 04574 ਲੁਧਿਆਣਾ-ਭਿਵਾਨੀ, 04571 ਭਿਵਾਨੀ-ਧੂਰੀ ਪੈਸੇਂਜਰ, 04576 ਲੁਧਿਆਣਾ-ਹਿਸਾਰ ਪੈਸੇਂਜਰ, 04575 ਹਿਸਾਰ-ਲੁਧਿਆਣਾ ਪੈਸੰਜਰ, 04744 ਲੁਧਿਆਣਾ-ਚੁਰੂ ਅਤੇ 04746 ਲੁਧਿਆਣਾ-ਹਿਸਾਰ ਰੱਦ ਰਹੀ। ਸ਼ੁੱਕਰਵਾਰ ਨੂੰ 04572 ਧੂਰੀ-ਸਿਰਸਾ ਪੈਸੰਜਰ, 04573 ਸਿਰਸਾ-ਲੁਧਿਆਣਾ ਪੈਸੰਜਰ, 04745 ਚੁਰੂ-ਲੁਧਿਆਣਾ ਅਤੇ 14653 ਹਿਸਾਰ-ਅੰਮ੍ਰਿਤਸਰ ਰੱਦ ਰਹਿਣਗੀਆਂ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

rajwinder kaur

Content Editor

Related News