ਇਕੋਲਾਹਾ ’ਚ ਅਨੀਮੀਆ ਜਾਗਰੂਕਤਾ ਕੈਂਪ ਆਯੋਜਤ

Monday, Mar 25, 2019 - 04:34 AM (IST)

ਇਕੋਲਾਹਾ ’ਚ ਅਨੀਮੀਆ ਜਾਗਰੂਕਤਾ ਕੈਂਪ ਆਯੋਜਤ
ਖੰਨਾ (ਸੁਖਵਿੰਦਰ ਕੌਰ)-ਪਿੰਡ ਇਕੋਲਾਹਾ ਦੇ ਆਂਗਣਵਾਡ਼ੀ ਸੈਂਟਰ-3 ’ਚ ਪੋਸ਼ਣ ਪਖਵਾਡ਼ੇ ਅਧੀਨ ਸਮਾਜਿਕ ਸੁਰੱਖਿਆ ਇਸਤਰੀ ਅਤੇ ਬਾਲ ਵਿਕਾਸ ਪ੍ਰਾਜੈਕਟ ਅਫ਼ਸਰ ਖੰਨਾ ਮੈਡਮ ਸਰਬਜੀਤ ਕੌਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ‘ਬੇਟੀ ਬਚਾਓ, ਬੇਟੀ ਪਡ਼੍ਹਾਓ’ ਪ੍ਰੋਗਰਾਮ ਤਹਿਤ ਯੂ. ਐੱਚ. ਐੱਨ. ਐੱਸ. ਡੀ. ਅਨੀਮੀਆ ਮੁਕਤ ਕੈਂਪ ਲਾਇਆ ਗਿਆ, ਜਿਸ ’ਚ ਸੁਪਰਵਾਈਜ਼ਰ ਹਰਲਿਵਲੀਨ ਕੌਰ ਨੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਅਤੇ ਐੱਮ. ਓ. ਅਰਵਿੰਦਰ ਕੌਰ ਨੇ ਅਨੀਮੀਆ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਏ. ਐੱਨ. ਐੱਮ. ਰੁਪਿੰਦਰ ਕੌਰ, ਕੁਲਦੀਪ ਕੌਰ ਹੈਲਥ ਇੰਸਪੈਕਟਰ, ਵਰਿੰਦਰ ਮੋਹਣ ਮਲੇਰੀਆ ਵਰਕਰ, ਡਾ. ਰਾਮਪਾਲ ਸਿੰਘ, ਆਸ਼ਾ ਵਰਕਰਾਂ, ਹਰਜੀਤ ਕੌਰ, ਰਜਿੰਦਰ ਕੌਰ, ਸੁਦਰਸ਼ਨਾ ਕੁਮਾਰੀ, ਏ. ਡਬਲਿਊ. ਐੱਚ. ਅਮਨਦੀਪ ਕੌਰ ਅਤੇ ਬੱਚਿਆਂ ਦੀਆਂ ਮਾਵਾਂ, ਪੀ. ਡਬਲਿਊ. ਐੱਨ. ਐੱਮ. ਅਤੇ ਬੱਚੇ ਆਦਿ ਹਾਜ਼ਰ ਹੋਏ। ਇਸ ਮੌਕੇ ਬੱਚੀ ਜਸਮੀਤ ਕੌਰ ਸਪੁੱਤਰੀ ਲਖਵਿੰਦਰ ਸਿੰਘ ਨੂੰ ਹੈਲਦੀ ਬੇਬੀ ਚੁਣਿਆ ਗਿਆ।

Related News