ਲੁਧਿਆਣਾ ''ਚ ਨੌਜਵਾਨ ਦਾ ਕਤਲ! ਛਾਤੀ ''ਚ ਚਾਕੂ ਮਾਰ ਉਤਾਰਿਆ ਮੌਤ ਦੇ ਘਾਟ

Wednesday, Jun 17, 2026 - 12:00 PM (IST)

ਲੁਧਿਆਣਾ ''ਚ ਨੌਜਵਾਨ ਦਾ ਕਤਲ! ਛਾਤੀ ''ਚ ਚਾਕੂ ਮਾਰ ਉਤਾਰਿਆ ਮੌਤ ਦੇ ਘਾਟ

ਲੁਧਿਆਣਾ (ਪੰਕਜ): ਥਾਣਾ ਡਾਬਾ ਦੇ ਅਧੀਨ ਪੈਂਦੇ ਢਿੱਲੋਂ ਨਗਰ ਵਿਚ ਮਾਮੂਲੀ ਤਕਰਾਰ ਕਾਰਨ ਚਾਕੂ ਮਾਰ ਕੇ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ। ਇਸ ਮਗਰੋਂ ਪੁਲਸ ਵੱਲੋਂ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਕੇ ਅਦਾਲਤ ਵਿਚ ਪੇਸ਼ ਕੀਤਾ ਗਿਆ ਹੈ।

ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਮ੍ਰਿਤਕ ਦੇ ਚਚੇਰੇ ਭਰਾ ਗੁਰਦੀਪ ਸਿੰਘ ਪੁੱਤਰ ਰਾਜਿੰਦਰ ਸਿੰਘ ਨੇ ਦੋਸ਼ ਲਾਇਆ ਕਿ ਉਸ ਦਾ ਚਚੇਰਾ ਭਰਾ ਕਰਨਜੀਤ ਬੌਬੀ ਜਦੋਂ ਆਪਣੇ ਤਾਏ ਦੇ ਲੜਕੇ ਗੁਰਵਿੰਦਰ ਸਿੰਘ ਕਾਲਾ ਨਾਲ ਪੈਦਲ ਢਿੱਲੋਂ ਨਗਰ ਵੱਲ ਜਾ ਰਿਹਾ ਸੀ ਤਾਂ ਮੁਲਜ਼ਮ ਅਰਜੁਨ ਸਿੰਘ, ਜੋ ਕਿ ਉਸ ਦੇ ਭਰਾ ਕਾਲਾ ਦੇ ਨਾਲ ਕਿਰਾਏ ਦੇ ਮਕਾਨ ਵਿਚ ਰਹਿੰਦਾ ਹੈ, ਦੀ ਉਨ੍ਹਾਂ ਨਾਲ ਬਹਿਸ ਹੋ ਗਈ।

ਦੇਖਦੇ ਹੀ ਦੇਖਦੇ ਮੁਲਜ਼ਮ ਨੇ ਉਸ ਦੇ ਭਰਾ ਕਰਨਜੀਤ ਬੌਬੀ ਦੀ ਛਾਤੀ ਵਿਚ ਚਾਕੂ ਮਾਰ ਦਿੱਤਾ ਅਤੇ ਮੌਕੇ ਤੋਂ ਫ਼ਰਾਰ ਹੋ ਗਿਆ। ਇਸ ਹਮਲੇ ਵਿਚ ਉਸ ਦੇ ਭਰਾ ਦੀ ਮੌਕੇ ’ਤੇ ਹੀ ਮੌਤ ਹੋ ਗਈ। ਘਟਨਾ ਦੀ ਜਾਣਕਾਰੀ ਮਿਲਦੇ ਹੀ ਹਰਕਤ ਵਿਚ ਆਈ ਪੁਲਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ, ਜਿਸ ਨੂੰ ਮੰਗਲਵਾਰ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ।
 


author

Anmol Tagra

Content Editor

Related News