ਲੁਧਿਆਣਾ ''ਚ 3 ਮੰਜ਼ਿਲਾ ਫੈਕਟਰੀ ਨੂੰ ਲੱਗੀ ਅੱਗ

Friday, Jun 19, 2026 - 06:27 PM (IST)

ਲੁਧਿਆਣਾ ''ਚ 3 ਮੰਜ਼ਿਲਾ ਫੈਕਟਰੀ ਨੂੰ ਲੱਗੀ ਅੱਗ

ਲੁਧਿਆਣਾ (ਤਰੁਣ): ਪੁਰਾਣੀ ਮਾਧੋਪੁਰੀ, ਤਿਲਕ ਨਗਰ ਇਲਾਕੇ ਵਿਚ ਸਥਿਤ ਇਕ 3 ਮੰਜ਼ਿਲਾ ਹੌਜ਼ਰੀ ਫੈਕਟਰੀ ਨੂੰ ਅੱਗ ਲੱਗ ਗਈ। ਸੂਚਨਾ ਮਿਲਣ ਮਗਰੋਂ ਫ਼ਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ 'ਤੇ ਪਹੁੰਚੀਆਂ ਤੇ ਅੱਗ 'ਤੇ ਕਾਬੂ ਪਾਉਣ ਦਾ ਕੰਮ ਸ਼ੁਰੂ ਕਰ ਦਿੱਤਾ। 

ਜਾਣਕਾਰੀ ਮੁਤਾਬਕ, ਅੱਜ ਬਾਅਦ ਦੁਪਹਿਰ ਤਿਲਕ ਨਗਰ ਇਲਾਕੇ ਵਿਚ ਐੱਮ. ਜੇ. ਬਿਆਸ ਹੌਜ਼ਰੀ ਨਾਂ ਦੀ ਇਕ ਫੈਕਟਰੀ ਦੀ ਤੀਜੀ ਮੰਜ਼ਿਲ ਵਿਚ ਅੱਗ ਲੱਗ ਗਈ। ਇਸ ਦੌਰਾਨ ਫੈਕਟਰੀ ਮਾਲਕ ਤੇ ਵਰਕਰ ਵੀ ਫੈਕਟਰੀ ਦੇ ਅੰਦਰ ਹੀ ਸਨ, ਜੋ ਸਮੇਂ ਸਿਰ ਫੈਕਟਰੀ ਤੋਂ ਬਾਹਰ ਨਿਕਲ ਗਏ। ਫੈਕਟਰੀ ਵਿਚ ਜੈਕਟਾਂ, ਕੋਟ, ਦਸਤਾਨੇ, ਮਫ਼ਲਰ ਆਦਿ ਸਰਦੀ ਦੇ ਕੱਪੜੇ ਪਏ ਸਨ, ਜੋ ਅੱਗ ਦੀ ਲਪੇਟ ਵਿਚ ਆ ਗਏ। 

ਇਸ ਦੌਰਾਨ ਫੈਕਟਰੀ ਵਿਚ ਲੱਖਾਂ ਰੁਪਏ ਦਾ ਸਰਦੀ ਦਾ ਮਾਲ ਸੜ ਕੇ ਸੁਆਹ ਹੋ ਗਿਆ। ਰਾਹ ਤੰਗ ਹੋਣ ਕਾਰਨ ਫ਼ਾਇਰ ਬ੍ਰਿਗੇਡ ਦੀਆਂ ਗੱਡੀਆਂ ਨੂੰ ਵੀ ਮੌਕੇ 'ਤੇ ਪਹੁੰਚਣ ਵਿਚ ਦਿੱਕਤ ਦਾ ਸਾਹਮਣਾ ਕਰਨਾ ਪਿਆ। ਫ਼ਿਲਹਾਲ ਖ਼ਬਰ ਲਿਖੇ ਜਾਣ ਤਕ ਫ਼ਾਇਰ ਬ੍ਰਿਗੇਡ ਵੱਲੋਂ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਜਾਰੀ ਹੈ। ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ। 


author

Anmol Tagra

Content Editor

Related News