ਪੰਜਾਬ 'ਚ ਬਦਲਿਆ ਮੌਸਮ! ਵਾਵਰੋਲੇ ਦੀ ਐਂਟਰੀ, ਮਾਛੀਵਾੜਾ 'ਚ 30 ਸਕਿੰਟਾਂ ਦੌਰਾਨ ਮਚਾਈ ਤਬਾਹੀ

Friday, Jun 19, 2026 - 06:19 AM (IST)

ਪੰਜਾਬ 'ਚ ਬਦਲਿਆ ਮੌਸਮ! ਵਾਵਰੋਲੇ ਦੀ ਐਂਟਰੀ, ਮਾਛੀਵਾੜਾ 'ਚ 30 ਸਕਿੰਟਾਂ ਦੌਰਾਨ ਮਚਾਈ ਤਬਾਹੀ

ਮਾਛੀਵਾੜਾ ਸਾਹਿਬ (ਟੱਕਰ)- ਪੰਜਾਬ ਦੇ ਕੁਝ ਜ਼ਿਲ੍ਹਿਆਂ ਵਿਚ ਦੁਪਹਿਰ ਬਾਅਦ ਮੌਸਮ ਵਿਚ ਵੱਡਾ ਬਦਲਾਅ ਵੇਖਿਆ ਗਿਆ। ਮਾਛੀਵਾੜਾ 'ਚ ਦੁਪਹਿਰ ਬਾਅਦ ਤੇਜ਼ ਝੱਖੜ ਦੌਰਾਨ ਇਕ ਵੱਡਾ ਵਾਵਰੋਲਾ ਚੱਲਿਆ, ਜਿਸ ਨੇ ਭਾਰੀ ਤਬਾਹੀ ਮਚਾ ਦਿੱਤੀ। ਮਿਲੀ ਜਾਣਕਾਰੀ ਮੁਤਾਬਕ ਇਹ ਵਾਵਰੋਲਾ ਸਰਹਿੰਦ ਨਹਿਰ ਦੇ ਗੜ੍ਹੀ ਪੁਲ ਕੋਲ ਵੇਖਣ ਨੂੰ ਮਿਲਿਆ ਜਿਸ ਨੇ ਕੁਝ ਹੀ ਸਕਿੰਟਾਂ ਵਿਚ ਉੱਥੇ ਖੜ੍ਹੇ ਵੱਡੇ-ਵੱਡੇ ਦਰੱਖ਼ਤ, ਬਿਜਲੀ ਦੇ ਖੰਭੇ ਅਤੇ ਤਾਰ੍ਹਾਂ ਸੜਕ 'ਤੇ ਹੀ ਵਿਛਾ ਦਿੱਤੀਆਂ। ਬਾਰਿਸ਼ ਦੇ ਨਾਲ-ਨਾਲ ਆਏ ਵਾਵਰੋਲੇ ਦੌਰਾਨ ਜੋ ਸੜਕਾਂ ’ਤੇ ਖੜ੍ਹੇ ਸਨ, ਉਨ੍ਹਾਂ ਨੇ ਭੱਜ ਕੇ ਆਪਣੀ ਜਾਨ ਬਚਾਈ। 

PunjabKesari

ਇਹ ਵੀ ਪੜ੍ਹੋ: ਪੰਜਾਬ ਪੁਲਸ ਵਿਭਾਗ 'ਚ ਫੇਰਬਦਲ! ਇਨ੍ਹਾਂ ਤਿੰਨ ਅਧਿਕਾਰੀਆਂ ਦੇ ਕੀਤੇ ਗਏ ਤਬਾਦਲੇ

ਇਹ ਵਾਵਰੋਲਾ ਜਿੱਥੋਂ ਵੀ ਲੰਘਿਆ ਉੱਥੋਂ ਦਰੱਖ਼ਤਾਂ ਨੂੰ ਤੋੜਦਾ ਅਤੇ ਤਬਾਹੀ ਮਚਾਉਂਦਾ ਗਿਆ। ਦੁਪਹਿਰ ਬਾਅਦ ਆਈ ਅਚਨਚੇਤ ਬਾਰਿਸ਼ ਨੇ ਜਿੱਥੇ ਜਨਜੀਵਨ ਪ੍ਰਭਾਵਿਤ ਕਰ ਦਿੱਤਾ, ਉੱਥੇ ਹੀ 30 ਸਕਿੰਟ ਦੇ ਵਾਵਰੋਲੇ ਨੇ ਦਰਜਨਾਂ ਦਰੱਖ਼ਤ ਪੁੱਟ ਦਿੱਤੇ, ਜਿਸ ਕਾਰਨ ਪਿੰਡ ਗੜ੍ਹੀ ਤਰਖਾਣਾ ਦੀ ਫਿਰਨੀ ਵਾਲਾ ਰਸਤਾ ਬੰਦ ਹੋ ਗਿਆ। ਇਨ੍ਹਾਂ ਦਰੱਖ਼ਤਾਂ ਦੇ ਡਿੱਗਣ ਕਾਰਨ ਬਿਜਲੀ ਦੇ ਖੰਭੇ ਵੀ ਨੁਕਸਾਨੇ ਗਏ, ਜਿਸ ਕਾਰਨ ਤਾਰ੍ਹਾਂ ਟੁੱਟ ਗਈਆਂ ਅਤੇ ਪਿੰਡ ਗੜ੍ਹੀ ਤਰਖਾਣਾ ਦੀ ਬੱਤੀ ਗੁੱਲ ਹੋ ਗਈ। ਇਸ ਤੋਂ ਇਲਾਵਾ ਸਮਰਾਲਾ ਰੋਡ ’ਤੇ ਸੜਕ ਕਿਨਾਰੇ ਲੱਗੇ ਕਈ ਦਰੱਖ਼ਤਾਂ ਦੇ ਟਾਹਣੇ ਵੀ ਟੁੱਟ ਗਏ, ਜਿਸ ਕਾਰਨ ਵੀ ਆਵਾਜਾਈ ਵਿਚ ਵਿਘਨ ਪਿਆ। 

PunjabKesari

PunjabKesari

ਇਹ ਵੀ ਪੜ੍ਹੋ: ਪੰਜਾਬ 'ਚ 48 ਘੰਟੇ ਅਹਿਮ! ਮੌਸਮ ਦੀ ਹੋਈ ਵੱਡੀ ਭਵਿੱਖਬਾਣੀ, 4 ਦਿਨ ਮੀਂਹ ਤੇ ਹਨ੍ਹੇਰੀ-ਤੂਫ਼ਾਨ ਦਾ Alert

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

shivani attri

Content Editor

Related News