ਵਿਦਿਆਰਥੀਆਂ ਨੂੰ ਕਦਰ ਕੀਮਤਾਂ ਸਬੰਧੀ ਦਿੱਤੀ ਜਾਣਕਾਰੀ
Sunday, Mar 03, 2019 - 03:54 AM (IST)
ਖੰਨਾ (ਸੁਖਵਿੰਦਰ ਕੌਰ) -ਡੀ. ਏ. ਵੀ. ਮਾਡਲ ਸੀਨੀਅਰ ਸੈਕੰਡਰੀ ਸਕੂਲ ਅਤੇ ਹਿੰਦੀ ਪੁੱਤਰੀ ਪਾਠਸ਼ਾਲਾ ਸੀਨੀਅਰ ਸੈਕੰਡਰੀ ਸਕੂਲ ਖੰਨਾ ਦੇ ਐੱਨ. ਐੱਸ. ਐੱਸ. ਯੂਨਿਟ ਵਲੋਂ ਇਕ ਦਿਨਾਂ ਕੈਂਪ ਦਾ ਆਯੋਜਨ ਹਿੰਦੀ ਪੁੱਤਰੀ ਪਾਠਸ਼ਾਲਾ ਸੀਨੀਅਰ ਸੈਕੰਡਰੀ ਸਕੂਲ ਵਿਚ ਕੀਤਾ ਗਿਆ। ਇਸ ਮੌਕੇ ਐੱਨ. ਐੱਸ. ਐੱਸ. ਯੂਨਿਟ ਦੀ ਇੰਚਾਰਜ ਜਸਪ੍ਰੀਤ ਕੌਰ ਨੇ ਦੱਸਿਆ ਕਿ ਕੈਂਪ ਦਾ ਉਦੇਸ਼ ਵਿਦਿਆਰਥੀਆਂ ਵਿਚ ਵੈਦਿਕ, ਨੈਤਿਕ ਤੇ ਅਧਿਆਤਮਿਕ ਕਦਰਾਂ ਕੀਮਤਾਂ ਨੂੰ ਵਿਕਸਿਤ ਕਰਨਾ ਹੈ ਕਿਉਂਕਿ ਆਧੁਨਿਕ ਸਿੱਖਿਆ ਕੇਵਲ ਵੈਦਿਕ ਵਿਕਾਸ ’ਤੇ ਧਿਆਨ ਦਿੰਦੀ ਹੈ। ਸਕੂਲ ਦੇ ਮੈਨੇਜਰ ਸਰੋਜ ਕੁੰਦਰਾ ਦੀ ਅਗਵਾਈ ਵਿਚ ਹਵਨ ਯੱਗ ਦਾ ਆਯੋਜਨ ਕੀਤਾ ਗਿਆ। ਸੰਚਾਲਨ ਦੇਵ ਸੈਨ ਆਰੀਆ ਨੇ ਕੀਤਾ। ਇਸ ਦੌਰਾਨ ਸਰੋਜ ਕੁੰਦਰਾ ਮੈਨੇਜਰ, ਪ੍ਰਿੰਸੀਪਲ ਰਜਨੀ ਵਰਮਾ, ਪ੍ਰਿੰ. ਅਨੀਤਾ ਵਰਮਾ, ਸੇਵਾ ਮੁਕਤ ਪ੍ਰਿੰਸੀਪਲ ਸ਼ਾਮ ਸੁੰਦਰ, ਪ੍ਰਿੰ. ਅਨੁਜਾ ਭਾਰਦਵਾਜ, ਪ੍ਰਿਤਪਾਲ ਗੁਜਰਾਲ ਤੇ ਅਧਿਆਪਕ ਵਰਗ ਹਾਜ਼ਰ ਹੋਏ। ਹਵਨ ਯੱਗ ਉਪਰੰਤ ਪ੍ਰਸਾਦ ਵੰਡਿਆ ਗਿਆ।
