ਬੱਚਿਆਂ ਨੂੰ ਟ੍ਰੈਫਿਕ ਨਿਯਮਾਂ ਸਬੰਧੀ ਕੀਤਾ ਜਾਗਰੂਕ

02/12/2019 4:59:18 AM

ਕਪੂਰਥਲਾ (ਗੌਰਵ)-ਸਰਕਾਰੀ ਸੀ. ਸੈ. ਸਕੂਲ ਵਡਾਲਾ ਕਲਾਂ ਵਿਖੇ 30ਵਾਂ ਨੈਸ਼ਨਲ ਟ੍ਰੈਫਿਕ ਸਪਤਾਹ ਮਨਾਇਆ ਗਿਆ। ਪ੍ਰਿੰਸੀਪਲ ਨਿਰੁਪਮਾ ਸ਼ਰਮਾ ਦੀ ਅਗਵਾਈ ਹੇਠ ਟ੍ਰੈਫਿਕ ਐਜੂਕੇਸ਼ਨ ਸੈੱਲ ਦੇ ਇੰਚਾਰਜ ਏ. ਐੱਸ. ਆਈ. ਗੁਰਬਚਨ ਸਿੰਘ ਨੇ ਟ੍ਰੈਫਿਕ ਨਿਯਮਾਂ ਸਬੰਧੀ ਬੱਚਿਆਂ ਨੂੰ ਜਾਣੂ ਕਰਵਾਇਆ। ਟ੍ਰੈਫਿਕ ਨਿਯਮਾਂ ਪ੍ਰਤੀ ਜਾਗਰੂਕ ਕਰਨ ਲਈ ਉਨ੍ਹਾਂ ਨੇ ਛੋਟੀ ਉਮਰ ਦੇ ਬੱਚਿਆਂ ਨੂੰ ਵਾਹਨ ਨਾ ਚਲਾਉਣ ਦੀ ਨਸੀਹਤ ਦਿੱਤੀ ਤੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰ ਕੇ ਛੋਟੇ-ਵੱਡੇ ਹਾਦਸਿਆਂ ਤੋਂ ਆਪਣੇ ਆਪ ਨੂੰ ਤੇ ਦੂਜੇ ਇਨਸਾਨ ਨੂੰ ਵੀ ਬਚਾਉਣ ਦੇ ਵੀ ਕਈ ਟਿਪਸ ਦਿੱਤੇ। ਵਾਹਨਾਂ ਦੀ ਤੇਜ਼ ਰੋਸ਼ਨੀ, ਪ੍ਰੈੱਸ਼ਰ ਹਾਰਨ, ਵਾਹਨ ਚਾਲਕਾਂ ਵੱਲੋਂ ਸਡ਼ਕ ਨਿਯਮਾਂ ਦੀ ਅਣਦੇਖੀ ਕਰਨਾ, ਸਡ਼ਕ ਹਾਦਸਿਆਂ ਦਾ ਵੱਡਾ ਕਾਰਨ ਤੇਜ਼ ਰਫਤਾਰ ਵਾਹਨ ਚਲਾਉਣੇ ਆਦਿ ਕਈ ਗੱਲਾਂ ’ਤੇ ਬੱਚਿਆਂ ਨੂੰ ਜਾਗਰੂਕ ਕੀਤਾ ਗਿਆ। ਪ੍ਰਿੰਸੀਪਲ ਨਿਰੁਪਮਾ ਸ਼ਰਮਾ ਨੇ ਮਾਪਿਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਆਪਣੇ ਛੋਟੇ ਬੱਚਿਆਂ ਨੂੰ ਵਾਹਨ ਨਾ ਚਲਾਉਣ ਦੇਣ ਤੇ ਟ੍ਰੈਫਿਕ ਨਿਯਮਾਂ ਦੀ ਪੂਰੀ ਪਾਲਣਾ ਕਰਕੇ ਹੀ ਸਡ਼ਕਾਂ ’ਤੇ ਵਾਹਨ ਚਲਾਏ ਜਾਣ। ਇਸ ਮੌਕੇ ਪਿੰਡ ਦੇ ਸਰਪੰਚ ਜਗਦੀਸ਼ ਸਿੰਘ, ਅਜੈ ਕੁਮਾਰ, ਰੋਜ਼ੀ ਸੂਦ, ਮਾ. ਸੁਰਿੰਦਰ ਸਿੰਘ, ਜੋਗਿੰਦਰ ਸਿੰਘ, ਪ੍ਰੇਮ ਸਿੰਘ, ਗਗਨ ਸੋਨੀ, ਸਾਰਿਕਾ, ਕੰਚਨ ਪ੍ਰਭਾ, ਮਨਦੀਪ ਕੌਰ, ਹਰਦੀਪ ਕੌਰ, ਅੰਜੂ ਬਾਲਾ, ਸਰਬਜੀਤ ਕੌਰ ਆਦਿ ਹਾਜ਼ਰ ਸਨ।

Related News