20 ਨੂੰ ਚਿਲਡਰਨ ਟ੍ਰੈਫਿਕ ਪਾਰਕ ’ਚ ਨਹੀਂ ਹੋਵੇਗਾ ਡਰਾਈਵਿੰਗ ਟੈਸਟ

Tuesday, Apr 09, 2024 - 03:45 PM (IST)

20 ਨੂੰ ਚਿਲਡਰਨ ਟ੍ਰੈਫਿਕ ਪਾਰਕ ’ਚ ਨਹੀਂ ਹੋਵੇਗਾ ਡਰਾਈਵਿੰਗ ਟੈਸਟ

ਚੰਡੀਗੜ੍ਹ (ਹਾਂਡਾ) : 20 ਅਪ੍ਰੈਲ ਦਿਨ ਸ਼ਨੀਵਾਰ ਨੂੰ ਛੁੱਟੀ ਐਲਾਨੇ ਜਾਣ ਕਾਰਨ ਸੈਕਟਰ 23 ਸਥਿਤ ਚਿਲਡਰਨ ਟ੍ਰੈਫਿਕ ਪਾਰਕ ਵਿਚ ਡਰਾਈਵਿੰਗ ਟੈਸਟ ਨਹੀਂ ਹੋਵੇਗਾ। ਜਿਨ੍ਹਾਂ ਬਿਨੈਕਾਰਾਂ ਨੂੰ 20 ਅਪ੍ਰੈਲ ਦੀ ਆਨਲਾਈਨ ਤਾਰੀਖ਼ ਮਿਲੀ ਹੋਈ ਹੈ, ਉਹ ਹੁਣ 22 ਅਪ੍ਰੈਲ ਤੋਂ 26 ਅਪ੍ਰੈਲ ਤੱਕ ਟੈਸਟ ਦੇ ਸਕਣਗੇ।

22 ਅਪ੍ਰੈਲ ਨੂੰ ਏ ਤੋਂ ਸੀ ਤੱਕ ਅੱਖਰਾਂ ਨਾਲ ਸ਼ੁਰੂ ਹੋਣ ਵਾਲੇ ਨਾਂ ਵਾਲੇ ਬਿਨੈਕਾਰ ਟੈਸਟ ਦੇ ਸਕਣਗੇ। 23 ਅਪ੍ਰੈਲ ਨੂੰ ਡੀ ਤੋਂ ਜੇ, 24 ਅਪ੍ਰੈਲ ਨੂੰ ਕੇ ਤੋਂ ਓ, 25 ਅਪ੍ਰੈਲ ਨੂੰ ਪੀ ਤੋਂ ਆਰ ਅਤੇ 26 ਅਪ੍ਰੈਲ ਨੂੰ ਐੱਸ ਤੋਂ ਜ਼ੈੱਡ ਅੱਖਰਾਂ ਨਾਲ ਸ਼ੁਰੂ ਹੋਣ ਵਾਲੇ ਨਾਂ ਵਾਲੇ ਬਿਨੈਕਾਰ ਟੈਸਟ ਦੇ ਸਕਣਗੇ।


author

Babita

Content Editor

Related News