EPFO ਨੇ PF ਨਾਲ ਜੁੜੇ ਇਨ੍ਹਾਂ ਨਿਯਮਾਂ ''ਚ ਕੀਤਾ ਬਦਲਾਅ, ਕਰਮਚਾਰੀਆਂ ਨੂੰ ਹੋਵੇਗਾ ਫ਼ਾਇਦਾ

Wednesday, Apr 03, 2024 - 04:49 PM (IST)

EPFO ਨੇ PF ਨਾਲ ਜੁੜੇ ਇਨ੍ਹਾਂ ਨਿਯਮਾਂ ''ਚ ਕੀਤਾ ਬਦਲਾਅ, ਕਰਮਚਾਰੀਆਂ ਨੂੰ ਹੋਵੇਗਾ ਫ਼ਾਇਦਾ

ਬਿਜ਼ਨੈੱਸ ਡੈਸਕ: ਜੇਕਰ ਤੁਸੀਂ ਨੌਕਰੀ ਕਰਦੇ ਹੋ ਤਾਂ ਤੁਹਾਡੇ ਕੋਲ EPFO ​​ਖਾਤਾ ਜ਼ਰੂਰ ਹੋਵੇਗਾ। ਅਜਿਹੇ 'ਚ ਇਹ ਖ਼ਬਰ ਤੁਹਾਡੇ ਲਈ ਫ਼ਾਇਦੇਮੰਦ ਸਾਬਤ ਹੋ ਸਕਦੀ ਹੈ। 1 ਅਪ੍ਰੈਲ ਤੋਂ ਕਰਮਚਾਰੀ ਭਵਿੱਖ ਨਿਧੀ ਸੰਗਠਨ (EPFO) ਨੇ ਨਿਯਮਾਂ 'ਚ ਮਹੱਤਵਪੂਰਨ ਬਦਲਾਅ ਕੀਤੇ ਹਨ। ਇਸ ਨਿਯਮ ਦੇ ਲਾਗੂ ਹੋਣ ਨਾਲ ਲੱਖਾਂ ਕਰਮਚਾਰੀਆਂ ਨੂੰ ਸਿੱਧਾ ਫ਼ਾਇਦਾ ਹੋਵੇਗਾ। ਨਵੇਂ ਨਿਯਮ ਦੇ ਤਹਿਤ ਪੀਐੱਫ ਖਾਤੇ ਨੂੰ ਆਟੋ ਟਰਾਂਸਫਰ ਕੀਤਾ ਗਿਆ ਹੈ। ਇਸ ਦਾ ਮਤਲਬ ਹੈ ਕਿ ਹੁਣ ਨੌਕਰੀ ਬਦਲਣ 'ਤੇ PF ਖਾਤੇ ਨੂੰ ਨਵੇਂ ਖਾਤੇ 'ਚ ਟਰਾਂਸਫਰ ਕਰਨ ਦੀ ਲੋੜ ਨਹੀਂ ਹੋਵੇਗੀ। ਉਦਾਹਰਨ ਲਈ, ਜੇਕਰ ਤੁਸੀਂ ਨੌਕਰੀ ਬਦਲਦੇ ਹੋ, ਤਾਂ ਤੁਹਾਡਾ PF ਖਾਤਾ 1 ਅਪ੍ਰੈਲ ਤੋਂ ਆਪਣੇ ਆਪ ਟ੍ਰਾਂਸਫਰ ਹੋ ਜਾਵੇਗਾ।

ਇਹ ਵੀ ਪੜ੍ਹੋ - ਪਹਿਲੀ ਵਾਰ 70 ਹਜ਼ਾਰ ਰੁਪਏ ਦੇ ਨੇੜੇ ਪੁੱਜੀਆਂ ਸੋਨੇ ਦੀਆਂ ਕੀਮਤਾਂ, ਖਰੀਦਦਾਰ ਬਾਜ਼ਾਰ ਤੋਂ ਹੋਏ ਦੂਰ

ਪਹਿਲਾਂ PF ਖਾਤੇ ਨੂੰ ਕਰਵਾਉਣਾ ਪੈਂਦਾ ਸੀ ਮਰਜ
ਇਸ ਤੋਂ ਪਹਿਲਾਂ, ਜਦੋਂ ਵੀ ਤੁਸੀਂ ਨੌਕਰੀ ਬਦਲਦੇ ਸੀ ਤਾਂ ਨਵੇਂ PF ਖਾਤੇ ਨੂੰ UAN ਵਿੱਚ ਜੋੜਿਆ ਜਾਂਦਾ ਸੀ। ਨੌਕਰੀਆਂ ਬਦਲਣ ਤੋਂ ਬਾਅਦ, ਤੁਹਾਨੂੰ EPFO ​​ਦੀ ਵੈੱਬਸਾਈਟ 'ਤੇ ਜਾ ਕੇ ਆਪਣੇ EPF ਖਾਤੇ ਨੂੰ ਮਿਲਾਉਣਾ ਪੈਂਦਾ ਸੀ। ਹੁਣ ਤੁਹਾਨੂੰ ਆਪਣੇ PF ਖਾਤੇ ਨੂੰ ਮਰਜ ਜਾਂ ਟ੍ਰਾਂਸਫਰ ਕਰਨ ਦੀ ਲੋੜ ਨਹੀਂ ਪਵੇਗੀ। ਨੌਕਰੀ ਬਦਲਦੇ ਹੀ ਇਹ ਆਪਣੇ ਆਪ ਤਬਦੀਲ ਹੋ ਜਾਵੇਗਾ। ਦੱਸ ਦੇਈਏ ਕਿ ਕਰਮਚਾਰੀ ਨੂੰ EPF ਖਾਤੇ 'ਚ ਬੇਸਿਕ ਸੈਲਰੀ ਦਾ 12 ਫ਼ੀਸਦੀ ਯੋਗਦਾਨ ਦੇਣਾ ਹੁੰਦਾ ਹੈ ਅਤੇ ਇੰਨਾ ਹੀ ਯੋਗਦਾਨ ਰੋਜ਼ਗਾਰਦਾਤਾ ਵੀ ਕਰਦਾ ਹੈ। ਇਸ ਖਾਤੇ ਰਾਹੀਂ ਕਿਸੇ ਕਰਮਚਾਰੀ ਨੂੰ ਬਾਅਦ ਵਿੱਚ ਪੈਨਸ਼ਨ ਦਿੱਤੀ ਜਾਂਦੀ ਹੈ।

ਇਹ ਵੀ ਪੜ੍ਹੋ - ਅਪ੍ਰੈਲ ਮਹੀਨੇ ਦੇ ਪਹਿਲੇ ਦਿਨ ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਹੋਇਆ ਬਦਲਾਅ, ਜਾਣੋ ਨਵੇਂ ਰੇਟ

EPFO ਨਾਲ ਜੂੜੇ 16.02 ਲੱਖ ਮੈਂਬਰ
EPFO ਦੇ ਪੇਰੋਲ ਡੇਟਾ ਦੇ ਅਨੁਸਾਰ, ਜਨਵਰੀ 2024 ਵਿੱਚ 16.02 ਲੱਖ ਮੈਂਬਰ EPFO ਵਿੱਚ ਸ਼ਾਮਲ ਹੋਏ ਸਨ। ਇਹ ਜਾਣਕਾਰੀ ਕਿਰਤ ਮੰਤਰਾਲੇ ਨੇ ਦਿੱਤੀ ਹੈ। ਇਸ ਸਮੇਂ ਲਗਭਗ 8.08 ਲੱਖ ਨਵੇਂ ਮੈਂਬਰਾਂ ਨੇ EPFO ਵਿੱਚ ਆਪਣੇ ਆਪ ਨੂੰ ਰਜਿਸਟਰ ਕੀਤਾ ਸੀ। ਮੰਤਰਾਲੇ ਨੇ ਕਿਹਾ ਕਿ ਕਰਮਚਾਰੀ ਭਵਿੱਖ ਨਿਧੀ ਸੰਗਠਨ (EPFO) ਦੇ ਆਰਜ਼ੀ ਤਨਖਾਹ ਅੰਕੜੇ ਜਨਵਰੀ 2024 ਵਿੱਚ 16.02 ਲੱਖ ਮੈਂਬਰਾਂ ਦੀ ਸ਼ੁੱਧ ਵਾਧਾ ਦਰਸਾਉਂਦੇ ਹਨ।

ਇਹ ਵੀ ਪੜ੍ਹੋ - ਅੱਜ ਤੋਂ ਦੇਸ਼ 'ਚ ਲਾਗੂ ਹੋਇਆ 'ਇੱਕ ਵਾਹਨ, ਇੱਕ ਫਾਸਟੈਗ' ਦਾ ਨਿਯਮ, ਜਾਣੋ ਕੀ ਹੈ ਖ਼ਾਸੀਅਤ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

rajwinder kaur

Content Editor

Related News