ਪਿਤਾ ਦੀ ਕਰਤੂਤ; 3 ਬੱਚਿਆਂ ਨੂੰ ਖੂਹ ’ਚ ਸੁੱਟਿਆ, ਮੌਤ

Monday, Apr 15, 2024 - 06:22 PM (IST)

ਜਾਲਨਾ (ਭਾਸ਼ਾ)- ਮਹਾਰਾਸ਼ਟਰ ਦੇ ਜਾਲਨਾ ਜ਼ਿਲ੍ਹੇ ਦੇ ਇੱਕ ਪਿੰਡ ’ਚ ਇੱਕ ਪਿਤਾ ਨੇ ਕਥਿਤ ਤੌਰ ’ਤੇ ਆਪਣੀਆਂ 2 ਧੀਆਂ ਅਤੇ 1 ਪੁੱਤਰ ਨੂੰ ਖੂਹ ’ਚ ਸੁੱਟ ਦਿੱਤਾ,ਜਿਸ ਨਾਲ ਤਿੰਨਾਂ ਦੀ ਮੌਤ ਹੋ ਗਈ। ਇਕ ਪੁਲਸ ਅਧਿਕਾਰੀ ਨੇ ਸੋਮਵਾਰ ਦੱਸਿਆ ਕਿ ਮੁਲਜ਼ਮ ਸੰਤੋਸ਼ ਨੇ ਖੁੱਦ ਹੀ ਪੁਲਸ ਨੂੰ ਫੋਨ ਕਰ ਕੇ ਘਟਨਾ ਦੀ ਜਾਣਕਾਰੀ ਦਿੱਤੀ। ਇਸ ਪਿੱਛੋਂ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ।

ਇਹ ਵੀ ਪੜ੍ਹੋ: ਸਿਡਨੀ 'ਚ 3 ਦਿਨਾਂ ਅੰਦਰ ਦੂਜੀ ਵਾਰ ਵਾਪਰੀ ਛੁਰੇਬਾਜ਼ੀ ਦੀ ਘਟਨਾ, ਹੁਣ ਚਰਚ 'ਚ ਕਈ ਲੋਕਾਂ 'ਤੇ ਹਮਲਾ

ਅਧਿਕਾਰੀ ਮੁਤਾਬਕ ਸੰਤੋਸ਼ ਨੇ ਸ਼ਨੀਵਾਰ ਕਥਿਤ ਤੌਰ ’ਤੇ ਆਪਣੇ ਪੁੱਤਰ ਸੋਹਮ (12 ਸਾਲ) ਅਤੇ ਧੀਆਂ ਸ਼ਿਵਾਨੀ (8 ਸਾਲ) ਤੇ ਦੀਪਾਲੀ (7 ਸਾਲ) ਨੂੰ ਅੰਬਦ ਤਹਿਸੀਲ ਦੇ ਡੋਮੇਗਾਂਵ ਪਿੰਡ ’ਚ ਇਕ ਖੂਹ ’ਚ ਸੁੱਟ ਦਿੱਤਾ। ਥਾਣੇ ਦੇ ਇੰਸਪੈਕਟਰ ਰਘੂਨਾਥ ਨੇ ਦੱਸਿਆ ਕਿ ਮ੍ਰਿਤਕ ਬੱਚੇ ਸੰਤੋਸ਼ ਦੀ ਪਹਿਲੀ ਪਤਨੀ ਦੇ ਸਨ, ਜਿਸ ਦੀ ਮੌਤ ਹੋ ਚੁੱਕੀ ਹੈ ਅਤੇ ਮੁਲਜ਼ਮ ਨੇ ਦੂਜਾ ਵਿਆਹ ਕੀਤਾ ਸੀ। ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ। ਅਪਰਾਧ ਦੇ ਕਾਰਨਾਂ ਦਾ ਪਤਾ ਲਾਉਣ ਲਈ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ: ਪਰਿਵਾਰਕ ਸਮਾਗਮ ਦੌਰਾਨ ਜ਼ਮੀਨ ਖਿਸਕਣ ਕਾਰਨ 18 ਲੋਕਾਂ ਦੀ ਮੌਤ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8 

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।


cherry

Content Editor

Related News