ਕਲਯੁਗੀ ਮਾਪਿਆਂ ਨੇ ਸੜਕ ਕਿਨਾਰੇ ਸੁੱਟੀ ਨਵ-ਜਨਮੀ ਬੱਚੀ

Friday, Jan 01, 2021 - 03:10 AM (IST)

ਕਲਯੁਗੀ ਮਾਪਿਆਂ ਨੇ ਸੜਕ ਕਿਨਾਰੇ ਸੁੱਟੀ ਨਵ-ਜਨਮੀ ਬੱਚੀ

ਤਰਨਤਾਰਨ(ਰਮਨ ਚਾਵਲਾ)- ਪਿੰਡ ਕਮਾਲਪੁਰ ਵਿਖੇ ਇਕ ਨਵ ਜਨਮੀ ਬੱਚੀ ਦੀ ਲਾਸ਼ ਮਿਲਣ ਨਾਲ ਇਕ ਵਾਰ ਫਿਰ ਇਨਸਾਨੀਅਤ ਸ਼ਰਮ ਸਾਰ ਹੁੰਦੀ ਨਜ਼ਰ ਆ ਰਹੀ ਹੈ। ਫਿਲਹਾਲ ਪੁਲਸ ਨੇ ਬੱਚੀ ਦੀ ਲਾਸ਼ ਨੂੰ ਕਬਜ਼ੇ ’ਚ ਲੈ 72 ਘੰਟਿਆਂ ਲਈ ਵਾਰਿਸਾਂ ਦੀ ਭਾਲ ਲਈ  ਸਿਵਲ ਹਸਪਤਾਲ ਦੇ ਪੋਸਟ ਮਾਰਟਮ ਰੂਮ ’ਚ ਰੱਖਦੇ ਹੋਏ ਅਣਪਛਾਤਿਆਂ ਖਿਲਾਫ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ।

ਜਾਣਕਾਰੀ ਅਨੁਸਾਰ ਥਾਣਾ ਸਦਰ ਅਧੀਨ ਆਉਂਦੇ ਪਿੰਡ ਕਮਾਲਪੁਰ ਵਿਖੇ ਸ਼ਬਾਜ਼ਪੁਰ ਤੋਂ ਭਿੱਖੀਵਿੰਡ ਜਾਣ ਵਾਲੀ ਸਡ਼ਕ ਦੇ ਕਿਨਾਰੇ ਸੂਏ ਨਜ਼ਦੀਕ ਇਕ ਨਵ-ਜਨਮੀ ਬੱਚੀ ਨੂੰ ਸਵੇਰੇ ਕਰੀਬ 11 ਵਜੇ ਜਸਵੰਤ ਸਿੰਘ ਪੁੱਤਰ ਗੁਰਦਿੱਤ ਸਿੰਘ ਵਾਸੀ ਪਿੰਡ ਕਮਾਲਪੁਰ ਨੇ ਵੇਖਿਆ। ਜਿਸ ਨੇ ਇਸ ਦੀ ਸੂਚਨਾ ਪੁਲਸ ਚੌਕੀ ਮਾਣੋਚਾਹਲ ਦੇ ਇੰਚਾਰਜ ਏ.ਐੱਸ.ਆਈ. ਅਮਰਜੀਤ ਸਿੰਘ ਨੂੰ ਦਿੱਤੀ। ਜਿਸ ਤਹਿਤ ਤੁਰੰਤ ਕਾਰਵਾਈ ਕਰਦੇ ਹੋਏ ਬੱਚੀ ਨੂੰ ਡਾਕਟਰ ਕੋਲ ਲਿਜਾਇਆ ਗਿਆ ਜਿੱਥੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ। ਇੰਸਪੈਕਟਰ ਪ੍ਰਭਜੀਤ ਸਿੰਘ ਨੇ ਦੱਸਿਆ ਕਿ ਪੁਲਸ ਨੇ ਜਸਵੰਤ ਸਿੰਘ ਦੇ ਬਿਆਨਾਂ ਹੇਠ ਮਾਮਲਾ ਦਰਜ ਕਰ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।


author

Bharat Thapa

Content Editor

Related News